ਹੁਸ਼ਿਆਰਪੁਰ, ਮਿਤੀ: 03-08-2024 – ਅੱਜ ਦੇਸ਼ ਦੀਆਂ 5 ਖੱਬੇ ਪੱਖੀ ਪਾਰਟੀਆਂ ਵਲੋਂ ਜੋ 3 ਅਗਸਤ 2024 ਨੂੰ ਫਿਲਸਤੀਨੀਆਂ ਨਾਲ
(TTT) ਇਕਮੁੱਠਤਾ ਦਾ ਪ੍ਰਗਟਾਵਾ ਕਰਨ ਦਾ ਸੱਦਾ ਦਿੱਤਾ ਗਿਆ ਹੈ, ਪੰਜਾਬ ਅੰਦਰ ਸੀ.ਪੀ.ਆਈ.(ਐਮ) ਦੀ ਸੂਬਾ ਕਮੇਟੀ ਨੇ ਫੈਸਲਾ ਕਰਕੇ ਆਪਣੀਆਂ ਸਮੂਹ ਇਕਾਈਆਂ ਨੂੰ ਅਮਰੀਕਨ ਸਾਮਰਾਜ ਅਤੇ ਯੂਰਪ ਦੇ ਮੁਲਕਾਂ ਦੀ ਸ਼ੈਅ ਨਾਲ ਇਸਰਾਇਲ ਵਲੋਂ ਫਲਸਤੀਨ ਵਿਸ਼ੇਸ਼ ਕਰਕੇ ਗਾਜਾ ਪੱਟੀ ਵਿੱਚ ਹਸਪਤਾਲਾਂ ਤੇ ਹਮਲੇ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਦਾ ਜੋ ਕਤਲੇਆਮ ਕੀਤਾ ਜਾ ਰਿਹਾ ਹੈ, ਦਾ ਵੱਡੇ ਪੱਧਰ ਤੇ ਵਿਰੋਧ ਕਰਨ ਦਾ ਫੈਸਲਾ ਕੀਤਾ ਗਿਆ। ਅੱਜ ਚੱਬੇਵਾਲ ਨੇੜੇ ਪਿੰਡ ਭੀਲੋਵਾਲ ਵਿਖੇ ਸਾਥੀ ਸੰਤੋਖ ਸਿੰਘ ਅਤੇ ਸਾਥੀ ਮਹਿੰਦਰ ਸਿੰਘ ਭੀਲੋਵਾਲ ਦੀ ਅਗਵਾਈ ਵਿੱਚ ਪਿੰਡ ਅੰਦਰ ਅਰਥੀ ਫੂਕ ਮੁਜਾਹਿਰਾ ਕਰਕੇ ਪਿੰਡ ਦੇ ਗੇਟ ਸਾਹਮਣੇ ਅਮਰੀਕਨ ਸਾਮਰਾਜ ਦਾ ਪੁਤਲਾ ਫੂਕ ਕੇ ਆਪਣੇ ਵਿਰੋਧ ਦਾ ਪ੍ਰਗਟਾਵਾ ਕੀਤਾ ਗਿਆ।ਯਾਦ ਰਹੇ ਕਿ ਇਸਰਾਇਲ ਵਲੋਂ 7 ਅਕਤੂਬਰ, 2023 ਤੋਂ ਲਗਾਤਾਰ ਫਲਸਤੀਨ ਲੋਕਾਂ ਦਾ ਨਰਸੰਗਾਰ ਕੀਤਾ ਜਾ ਰਿਹਾ ਹੈ। ਜਿਸ ਦੀ ਪਿੱਠ ਤੇ ਅਮਰੀਕਾ ਅਤੇ ਯੂਰਪ ਦੇ ਦੇਸ਼ ਇਸ ਮਨੁੱਖਤਾ ਵਿਰੋਧੀ ਦਮਨ ਵਿੱਚ ਭਾਈਵਾਲ ਹਨ, ਜਿਹਨਾਂ ਨੂੰ ਦੁਨੀਆਂ ਪੱਧਰ ਤੇ ਮਨੁੱਖੀ ਅਧਿਕਾਰਾਂ ਦੀ ਗਲ ਕਰਦਿਆਂ ਰਤਾ ਸ਼ਰਮ ਨਹੀ ਆਉਂਦੀ । ਸਾਡੇ ਦੇਸ਼ ਦੀ ਆਪਣੀ ਸਰਕਾਰ ਇਸਰਾਇਲ ਦੀ ਅੱਤਿਆਚਾਰੀ ਸਰਕਾਰ ਨਾਲ ਡੱਟ ਕੇ ਖੜੀ ਹੈ।
ਇਸ ਰੋਸ ਮੁਜਾਹਿਰੇ ਵਿੱਚ ਸਾਥੀ ਜਸਕਰਨ ਸਿੰਘ ਜਿਆਣ, ਪਰਮਜੀਤ ਸਿੰਘ ਚੱਬੇਵਾਲ, ਮਹਿੰਦਰ ਸਿੰਘ, ਸਾਬੀ ਭੀਲੋਵਾਲ, ਦਰਸ਼ਨ ਕੌਰ ਤੇ ਪਲਵਿੰਦਰ ਕੌਰ ਜਿਆਣ ਆਦਿ ਹਾਜ਼ਰ ਸਨ।