News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਨੀਨਾ, ਸੁਸ਼ੀਲ ਜੈਨ ਅਤੇ ਸ਼੍ਰੀ ਆਤਮਾਨੰਦ ਜੈਨ ਸਭਾ ਨੇ ਰੈੱਡ ਕਰਾਸ ਦੇ ‘ਸਾਂਝੀ ਰਸੋਈ’ ਪ੍ਰੋਜੈਕਟ ’ਚ ਪਾਇਆ ਯੋਗਦਾਨ

ਹੁਸ਼ਿਆਰਪੁਰ, 6 ਨਵੰਬਰ {TTT} :
ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਮੁਹੱਲਾ ਈਸ਼ ਨਗਰ, ਹੁਸ਼ਿਆਰਪੁਰ ਵਿਖੇ ਚਲਾਇਆ ਜਾ ਰਿਹਾ ‘ਸਾਂਝੀ ਰਸੋਈ’ ਪ੍ਰੋਜੈਕਟ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਕੋਮਲ ਮਿੱਤਲ ਦੀ ਰਹਿਨੁਮਾਈ ਅਤੇ ਯੋਗ ਅਗਵਾਈ ਹੇਠ ਬਹੁਤ ਹੀ ਸਫਲਤਾ ਪੂਰਵਕ ਚੱਲ ਰਿਹਾ ਹੈ, ਜਿਸ ਦਾ ਰੋਜ਼ਾਨਾ 400 ਤੋਂ 500 ਗਰੀਬ/ਲੋੜਵੰਦ/ਬੇਘਰੇ ਵਿਅਕਤੀ ਲਾਭ ਪ੍ਰਾਪਤ ਕਰ ਰਹੇ ਹਨ। ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ ਨੇ ਦੱਸਿਆ ਕਿ ਨੀਨਾ ਤੇ ਸੁਸ਼ੀਲ ਜੈਨ ਅਤੇ ਸ੍ਰੀ ਆਤਮਾਨੰਦ ਜੈਨ ਸਭਾ (ਰਜਿ:) ਵੱੋਲੋਂ ਸ਼੍ਰੀ ਗੁਰੂ ਵਿਜੇ ਇੰਦਰਦੀਨ ਸੂਰੀ ਦੀ 100ਵੀਂ ਜਨਮ ਵਰ੍ਹੇਗੰਢ ਸਾਂਝੀ ਰਸੋਈ ਵਿਖੇ ਮਨਾਈ ਗਈ ਅਤੇ ਉਨ੍ਹਾਂ ਵੱਲੋਂ ਇਸ ਪ੍ਰੋਜੈਕਟ ਦੀ ਸਫਲਤਾ ਲਈ 10,200 ਰੁਪਏ ਦੀ ਰਕਮ ਦਾਨ ਵਜੋਂ ਮੁਹੱਈਆ ਕਰਵਾਈ ਗਈ। ਇਸ ਮੌਕੇ ਸ਼੍ਰੀ ਆਤਮਾਨੰਦ ਜੈਨ ਸਭਾ ਦੇ ਪ੍ਰਧਾਨ ਰਾਕੇਸ਼ ਜੈਨ ਬਿੱਲੂ, ਉੱਪ ਪ੍ਰਧਾਨ ਬੌਬੀ ਜੈਨ, ਮੈਂਬਰ ਰਿੰਕੂ ਜੈਨ, ਲਤੇਸ਼ ਜੈਨ, ਰਚਨਾ ਜੈਨ ਅਤੇ ਰੈੱਡ ਕਰਾਸ ਸੁਸਾਇਟੀ ਦੇ ਮੈਂਬਰ ਰਾਜੀਵ ਬਜਾਜ, ਕੁਮਕੁਮ ਸੂਦ, ਕਰਮਜੀਤ ਆਹਲੂਵਾਲੀਆ, ਰਾਕੇਸ਼ ਕਪਿਲਾ ਤੇ ਸੁਰਜੀਤ ਸਹੋਤਾ ਹਾਜ਼ਰ ਸਨ।

 

 

ਸਕੱਤਰ ਮੰਗੇਸ਼ ਸੂਦ ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਵੱਲੋਂ ਚਲਾਇਆ ਜਾ ਰਿਹਾ ਇਹ ਪ੍ਰੋਜੈਕਟ ਜ਼ਿਲ੍ਹੇ ਦੇ ਦਾਨੀ ਸੱਜਣਾਂ/ਸਮਾਜ ਸੇਵਕਾਂ ਵਲੋਂ ਦਾਨ ਵਜੋਂ ਮੁਹੱਈਆ ਕੀਤੇ ਜਾ ਰਹੇ ਫੰਡਾਂ ਦੁਆਰਾ ਹੀ ਚਲਾਇਆ ਜਾ ਰਿਹਾ ਹੈ। ਜਿਨ੍ਹਾਂ ਵਲੋਂ ਜਿਥੇ “ਬੁੱਕ-ਏ-ਡੇਅ” ਸਕੀਮ ਅਧੀਨ ਆਪਣੇ ਪਰਿਵਾਰਕ ਮੈਂਬਰਾਂ ਦੇ ਜਨਮ ਦਿਨ, ਵਿਆਹ ਵਰੇ੍ਹਗੰਢ ਅਤੇ ਯਾਦਾਂ ਨਾਲ ਸਬੰਧਤ ਦਿਨ ਸਾਂਝੀ ਰਸੋਈ, ਹੁਸ਼ਿਆਰਪੁਰ ਵਿਖੇ ਮਨਾ ਕੇ  ਲਗਾਤਾਰ ਵਿੱਤੀ ਸਹਾਇਤਾ ਮੁਹੱਈਆ ਕਰਨ ਦੇ ਨਾਲ ਰਾਸ਼ਨ ਸਮੱਗਰੀ ਦੀ ਸਹਾਇਤਾ ਵੀ ਮੁੱਹਈਆ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਂਝੀ ਰਸੋਈ ਲੋੜਵੰਦ/ਗਰੀਬ/ਬੇਘਰੇ ਵਿਅਕਤੀਆਂ ਦੀ ਸਹਾਇਤਾ ਲਈ ਇਕ ਬਹੁਤ ਹੀ ਲਾਭਦਾਇਕ ਪ੍ਰੋਜੈਕਟ ਹੈ। ਇਸ ਲਈ ਉਨ੍ਹਾਂ ਇਸ ਪ੍ਰੋਜੈਕਟ ਨੂੰ ਲਗਾਤਾਰ ਚਾਲੂ ਰੱਖਣ ਲਈ ਜ਼ਿਲ੍ਹਾ ਹੁਸ਼ਿਆਰਪੁਰ ਦੇ ਦਾਨੀ ਸੱਜਣਾਂ/ਸਮਾਜ ਸੇਵਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਇਸ ਪ੍ਰੋਜੈਕਟ ਦੀ ਸਫਲਤਾ ਲਈ ਉਹ ਆਪਣਾ ਵੱਡਮੁੱਲਾ ਸਹਿਯੋਗ ਦੇਣ।

 

YOUTUBE:<iframe width=”560″ height=”315″ src=”https://www.youtube.com/embed/a_D5gnpzXv8?si=6lsWpjpfCI1VWFVt” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>

YOUTUBE:<iframe width=”560″ height=”315″ src=”https://www.youtube.com/embed/6dpp6nf5Mow?si=Yis1LbCznIbg3AR_” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>