News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਸੀ.ਪੀ.ਆਈ (ਐਮ) ਜ਼ਿਲ੍ਹਾ ਹੁਸ਼ਿਆਰਪੁਰ ਦੀ ਜਨਰਲ ਬਾਡੀ ਮੀਟਿੰਗ ਸਾਥੀ ਗੁਰਮੇਸ਼ ਸਿੰਘ ਦੀ ਪ੍ਰਧਾਨਗੀ ਹੇਠ ਹੋਈ

ਹੁਸ਼ਿਆਰਪੁਰ 3 ਅਕਤੂਬਰ (TTT ) :ਅੱਜ ਇੱਥੇ ਸ਼ਹੀਦ ਸਾਥੀ ਚੰਨਣ ਸਿੰਘ ਧੂਤ ਭਵਨ ਵਿਖੇ ਸੀ.ਪੀ.ਆਈ (ਐਮ) ਜ਼ਿਲ੍ਹਾ ਹੁਸ਼ਿਆਰਪੁਰ ਦੀ ਜਨਰਲ ਬਾਡੀ ਮੀਟਿੰਗ ਸਾਥੀ ਗੁਰਮੇਸ਼ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸ਼ੇਖੋਂ ਉਚੇਚੇ ਤੌਰ ਤੇ ਸ਼ਾਮਿਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਥੀ ਸੁਖਵਿੰਦਰ ਸਿੰਘ ਸ਼ੇਖੋਂ ਨੇ ਜ਼ੋਰ ਦੇ ਕੇ ਕਿਹਾ ਕਿ 2024 ਦੀਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਹਰਾਉਣਾ ਦੇਸ਼ ਦੇ ਹੱਕਾ ਹਿੱਤਾਂ ਦੀ ਰਾਖੀ ਦਾ ਸਵਾਲ ਬਣ ਚੁੱਕਾ ਹੈ। ਕੁਝ ਖੇਤਰੀ ਪਾਰਟੀਆਂ ਆਪਣੇ ਸਵਾਰਥ ਲਈ ਕੰਮ ਕਰ ਰਹੀਆਂ ਹਨ, ਜਿਨ੍ਹਾਂ ਨੂੰ ਦੇਸ਼ ਅੰਦਰ ਫਿਰਕੂ ਕਾਰਪੋਰੇਟ ਗਠਜੋੜ ਵਲੋਂ ਦੇਸ਼ ਦੇ ਸੰਵਿਧਾਨ ਉਪਰ ਕੀਤੇ ਜਾ ਰਹੇ ਹਮਲੇ ਦੀ ਕੋਈ ਚਿੰਤਾ  ਨਹੀ ਹੈ। ਉਨਾਂ ਨੇ ਅੱਗੇ ਕਿਹਾ ਕਿ ਸਾਡੀ ਪਾਰਟੀ ਦੀ ਪਹਿਲਾਂ ਤੋਂ ਬਣੀ ਹੋਈ ਧਾਰਨਾ ਕਿ ਦੇਸ਼ ਪੱਧਰ ਤੇ ਕੋਈ ਗਠਜੋੜ ਦੀ ਥਾਂ ਸੂਬਿਆਂ ਅੰਦਰ ਹੀ ਪਾਰਲੀਮੈਂਟ ਦੀਆਂ ਸੀਟਾਂ ਲਈ ਆਪਸੀ ਸਹਿਮਤੀ ਬਣਾਉਣੀ ਪੈਣੀ ਹੈ, ਜੋ ਅੱਜ ਅਮਲ ਵਿੱਚ ਪੂਰੀ ਤਰ੍ਹਾਂ ਸਹੀ ਸਾਬਿਤ ਹੋ ਰਹੀ ਹੈ। ਭਾਵੇਂ ਅਸੀਂ ‘‘ਇੰਡੀਆ“ ਨਾਲ ਪੂਰੀ ਤਰ੍ਹਾਂ ਤਾਲਮੇਲ ਕਰਕੇ ਹੀ ਚਲ ਰਹੇ ਹਾਂ ਪਰ ਬੰਗਾਲ ਅੰਦਰ ਟੀ.ਐਮ.ਸੀ. ਨਾਲ ਅਤੇ ਕੇਰਲਾ ਵਿੱਚ ਕਾਂਗਰਸ ਨਾਲ ਸਾਡੀ ਪਾਰਟੀ ਵਲੋਂ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਕਿਹਾ ਕਿ ਇਜ਼ਰਾਇਲ ਵਲੋਂ ਜੋ ਫਲਸਤੀਨੀਆਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ, ਦਾ ਵਿਰੋਧ ਕਰਦਿਆਂ ਅਸੀਂ ਫਲਸਤੀਨ ਦੇ ਲੋਕਾਂ ਨਾਲ ਡੱਟ ਕੇ ਖੜੇ ਹਾਂ। ਯੂ.ਐਨ.ਓ. ਦੀ ਜਨਰਲ ਅਸੈਂਬਲੀ ਜਿਸ ਨੇ ਇਜ਼ਰਾਇਲ ਤੇ ਫਲਸਤੀਨ ਦੀ ਜੰਗਬੰਦੀ ਲਈ ਮੱਤਾ ਪਾਸ ਕਰਨਾ ਸੀ ਅਮਰੀਕਾ ਜਿਸ ਦਾ ਲਗਾਤਾਰ ਵਿਰੋਧ ਕਰ ਰਿਹਾ ਸੀ, ਭਾਰਤ ਵਲੋਂ ਉਸ ਸਭਾ ਵਿਚੋਂ ਗੈਰ ਹਾਜ਼ਰ ਰਹਿਣ ਨੇ ਸਾਡੀ ਪਾਰਟੀ ਵਲੋਂ ਲਗਾਤਾਰ ਕਹੀ ਜਾ ਰਹੀ ਇਸ ਗੱਲ ਨੂੰ ਸਾਬਤ ਕਰ ਦਿੱਤਾ ਹੈ ਕਿ  ਮੋਦੀ ਸਰਕਾਰ ਅਮਰੀਕਾ ਦਾ ਛੋਟਾ ਭਾਈਵਾਲ ਬਣ ਚੁੱਕੀ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਪਾਸਾ ਵੱਟ ਲਿਆ ਹੈ। ਇਸ ਸਰਕਾਰ ਦੇ 19 ਮਹੀਨਿਆਂ ਦੇ ਰਾਜ ਵਿੱਚ ਭ੍ਰਿਸ਼ਟਾਚਾਰ ਅੱਗੇ ਨਾਲੋਂ ਵੱਧਿਆ ਹੈ, ਗੈਰ ਕਾਨੂੰਨੀ ਮਾਈਨਿੰਗ ਦਾ ਧੰਦਾ ਪੂਰੇ ਜ਼ੋਰਾ ਨਾਲ ਚੱਲ ਰਿਹਾ ਹੈ, ਅਮਨ ਕਾਨੂੰਨ ਦੀ ਹਾਲਤ ਗੰਭੀਰ ਬਣ ਚੁੱਕੀ ਹੈ, ਦਿਨ ਦਿਹਾੜੇ ਲੋਕਾਂ ਦੇ ਕਤਲ ਹੋ ਰਹੇ ਹਨ, ਇਸ ਦੀ ਥਾਂ ਇਹ ਸਰਕਾਰ ਇਸ਼ਤਿਹਾਰਾਂ ਰਾਹੀਂ ਅਤੇ ਆਪਣੇ ਭਾਸ਼ਣਾ ਰਾਹੀਂ ਆਪਣੀ ਪਿੱਠ ਥਾਪੜਨ ਤੋਂ ਸਿਵਾਏ ਕੁਝ ਨਹੀ ਕਰ ਰਹੀ। ਐਸ.ਵਾਈ.ਐਲ ਨਹਿਰ ਦੇ ਸਵਾਲ ਤੇ ਇਸ ਸਰਕਾਰ ਦੀ ਦੋਗਲੀ ਪਹੰੁਚ ਪੂਰੀ ਤਰ੍ਹਾਂ ਸਪੱਸ਼ਟ ਹੋ ਚੁੱਕੀ ਹੈ। ਅਸੀਂ ਇਸ ਮਸਲੇ ਦੇ ਹਲ ਲਈ ਸਰਕਾਰ ਨੂੰ ਕਿਹਾ ਸੀ ਕਿ ਉਹ ਸਰਬ ਪਾਰਟੀ ਮੀਟਿੰਗ ਸੱਦ ਕੇ ਜਿਸ ਵਿੱਚ ਗੰਭੀਰਤਾ ਨਾਲ ਵਿਚਾਰ ਕਰਨ ਤੋਂ ਬਾਅਦ ਸਾਂਝੀ ਰਾਏ ਬਣਾ ਕੇ ਕੇਂਦਰ ਸਰਕਾਰ ਅਤੇ ਸੁਪਰੀਮ ਕੋਰਟ ਸਾਹਮਣੇ ਪੇਸ਼ ਕੀਤੀ ਜਾਵੇ। ਉਨਾਂ ਨੇ ਦੱਸਿਆ ਕਿ 16 ਨਵੰਬਰ ਨੂੰ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਵਿੱਚ ਕਰਤਾਰ ਸਿੰਘ ਸਰਾਭਾ ਸਮੇਤ 7 ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ ਜਿਨਾਂ ਨੂੰ ਬਰਤਾਨਵੀ ਸਰਕਾਰ ਨੇ ਇਕੱਠਿਆਂ ਫਾਂਸੀ ਤੇ ਚੜਾ ਦਿੱਤਾ ਸੀ। ਇਸ ਇਕੱਠ ਨੂੰ ਸੰਬੋਧਨ ਕਰਨ ਲਈ ਸੀ.ਪੀ.ਆਈ.(ਐਮ) ਦੇ ਜਨਰਲ ਸਕੱਤਰ ਕਾਮਰੇਡ ਸੀਤਾ ਰਾਮ ਯੈਚੂਰੀ ਉਚੇਚੇ ਤੌਰ ਤੇ ਪਹੰੁਚ ਰਹੇ ਹਨ। ਜ਼ਿਲ੍ਹਾ ਸਕੱਤਰ ਸਾਥੀ ਗੁਰਨੇਕ ਸਿੰਘ ਭੱਜਲ ਨੇ 16 ਨਵੰਬਰ ਨੂੰ ਜ਼ਿਲ੍ਹੇ ਵਿਚੋਂ ਘੱਟੋ-ਘੱਟ ਹਜ਼ਾਰ ਸਾਥੀ ਸ਼ਾਮਲ ਕਰਨ, ਦਸਤਖਤੀ ਮੁਹਿੰਮ ਦਾ 50 ਹਜ਼ਾਰ ਕੋਟਾ ਪੂਰਾ ਕਰਨ ਅਤੇ 3 ਦਸੰਬਰ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਅੰਮ੍ਰਿਤਸਰ ਤੋਂ ਚੱਲ ਕੇ ਪਹੰੁਚੇ ਜੱਥੇ ਦਾ ਰੂਟ ਪ੍ਰੋਗਰਾਮ 9.00 ਵਜੇ ਮੁਕੇਰੀਆਂ, 11.00 ਵਜੇ ਗੜ੍ਹਦੀਵਾਲਾ, 1.00 ਵਜੇ ਹੁਸ਼ਿਆਰਪੁਰ ਅਤੇ 3.00 ਵਜੇ ਗੜ੍ਹਸ਼ੰਕਰ ਪਹੰੁਚਣ ਸਬੰਧੀ ਜਾਣਕਾਰੀ ਦਿੱਤੀ। ਫੰਡ ਦੇ ਕੋਟੇ ਪੂਰੇੇ ਕਰਦਿਆਂ 3 ਦਸੰਬਰ ਨੂੰ ਜੱਥੇ ਦੇ ਆਗੂਆਂ ਨੂੰ ਥੈਲੀਆਂ ਭੇਂਟ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ ਹੈ। ਸਾਥੀ ਗੁਰਨੇਕ ਸਿੰਘ ਭੱਜਲ ਨੇ 6 ਨਵੰਬਰ ਤੋਂ 12 ਨਵੰਬਰ ਤੱਕ ਫਲਸਤੀਨ ਦੇ ਹੱਕ ਵਿੱਚ ਮੁਜਾਹਰੇ ਅਤੇ ਰੈਲੀਆਂ ਕਰਨ ਬਾਰੇ ਦੱਸਿਆ। ਇਸ ਸਮੁੱਚੇ ਪ੍ਰੋਗਰਾਮ ਦੀ ਠੋਸ ਰੂਪਰੇਖਾ ਤਿਆਰ ਕਰਨ ਲਈ ਤਹਿਸੀਲ ਕਮੇਟੀ ਗੜ੍ਹਸ਼ੰਕਰ ਦੀ ਮੀਟਿੰਗ 6 ਨਵੰਬਰ, ਹੁਸ਼ਿਆਰਪੁਰ ਤਹਿਸੀਲ ਦੀ 6 ਨਵੰਬਰ, ਦਸੂਹਾ ਤਹਿਸੀਲ ਦੀ 7 ਨਵੰਬਰ ਅਤੇ ਮੁਕੇਰੀਆਂ ਤਹਿਸੀਲ ਦੀ 9 ਨਵੰਬਰ ਨੂੰ ਕੀਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਕਮੇਟੀ ਮੈੈਂਬਰ ਸਰਵਸਾਥੀ ਮਹਿੰਦਰ ਕੁਮਾਰ ਬੱਡੋਆਣ, ਸਾਥੀ ਆਸ਼ਾਨੰਦ ਕਾਲੂੰਚਾਂਗ, ਰਣਜੀਤ ਸਿੰਘ ਚੌਹਾਨ, ਹਰਭਜਨ ਸਿੰਘ ਅਟਵਾਲ, ਪ੍ਰੇਮ ਲਤਾ, ਹਰਬੰਸ ਸਿੰਘ ਧੂਤ ਅਤੇ  ਸੁਰਿੰਦਰ ਚੁੰਬਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਤਹਿਸੀਲ ਕਮੇਟੀ ਮੈਂਬਰ ਸ਼ਾਮਲ ਹੋਏ।

YOU TUBE :<iframe width=”560″ height=”315″ src=”https://www.youtube.com/embed/GrHHHbBYO6Y?si=nui5ng-xd-8Ffgh1″ title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>

YOU TUBE :<iframe width=”560″ height=”315″ src=”https://www.youtube.com/embed/xgZ3FyARmz0?si=dnn2Bbgv5wSMIBOP” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>

YOU TUBE :<iframe width=”560″ height=”315″ src=”https://www.youtube.com/embed/YyU_7tWKdNA?si=8YQkEn8H1CNuDCi6″ title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>

YOU TUBE :<iframe width=”560″ height=”315″ src=”https://www.youtube.com/embed/DIdpMCZZphM?si=OvSmZTNFbiVscGAq” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>

YOU TUBE :<iframe width=”560″ height=”315″ src=”https://www.youtube.com/embed/DIdpMCZZphM?si=OvSmZTNFbiVscGAq” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>