ਮੌਤ ਤੋਂ ਬਾਅਦ ਸਰੀਰ `ਚ 6 ਤੋਂ 8 ਘੰਟੇ ਤੱਕ ਜਿਊਂਦੀਆਂ ਰਹਿੰਦੀਆਂ ਹਨ ਅੱਖਾਂ ।
ਹੁਸ਼ਿਆਰਪੁਰ, 4 ਦਸੰਬਰ {TTT}: ਰੋਟਰੀ ਆਈ ਬੈਂਕ ਅਤੇ ਕੋਰਨੀਆ ਟਰਾਂਸਪਲਾਂਟੇਸ਼ਨ ਸੁਸਾਇਟੀ ਵੱਲੋਂ ਸ਼ੁਰੂ ਕੀਤੀ ਗਈ ਅੱਖਾਂ ਦਾਨ ਮੁਹਿੰਮ ਨੂੰ ਲੋਕਾਂ ਦਾ ਭਰਵਾਂ ਸਮਰਥਨ ਮਿਲ ਰਿਹਾ ਹੈ ਅਤੇ ਹੁਣ ਲੋਕ ਚਾਹੁਣ ਲੱਗ ਗਏ ਹਨ ਕੀ ਸੰਸਾਰ ਛਡ ਕੇ ਜਾਣ ਵਾਲੇ ਉਹਣਾ ਦੇ ਆਪਣੇ ਪਿਆਰਿਆਂ ਦੀਆਂ ਅੱਖਾਂ ਉਨ੍ਹਾਂ ਦੇ ਜਾਣ ਤੋਂ ਬਾਅਦ ਵੀ ਦੇਖ ਸਕਨ। ਇਸੀ ਕੜੀ ਦੇ ਤਹਿਤ ਗੜ੍ਹਦੀਵਾਲਾ ਦੇ ਵਸਨੀਕ ਗੁਰਨਾਮ ਸਿੰਘ (76) ਦੀ ਮੌਤ ਤੋਂ ਬਾਅਦ ਉਨ੍ਹਾਂ ਦੀਆਂ ਅੱਖਾਂ ਸੁਸਾਇਟੀ ਨੂੰ ਭੇਂਟ ਕੀਤੀਆਂ ਗਈਆਂ। ਇਸ ਸਬੰਧੀ ਸੂਚਨਾ ਮਿਲਣ `ਤੇ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਸੰਜੀਵ ਅਰੋੜਾ ਦੀ ਅਗਵਾਈ `ਚ ਸਵਰਗੀ ਗੁਰਨਾਮ ਸਿੰਘ ਦੇ ਘਰ ਪਹੁੰਚੇ। ਇਸ ਦੌਰਾਨ ਸੰਕਾਰਾ ਆਈ ਹਸਪਤਾਲ, ਲੁਧਿਆਣਾ ਤੋਂ ਡਾ. ਮਿੱਲੀ ਅਰੋੜਾ, ਉਨ੍ਹਾਂ ਦੇ ਸਹਾਇਕ ਸੁਖਵਿੰਦਰ ਕੌਰ ਅਤੇ ਸੁਖਵਿੰਦਰ ਪਾਲ ਸਿੰਘ ਨੇ ਅੱਖਾਂ ਦਾਨ ਲੈਣ ਦੀ ਪ੍ਰਕਿਰਿਆ ਪੂਰੀ ਕੀਤੀ। ਇਸ ਮੌਕੇ ਸ੍ਰੀ ਅਰੋੜਾ ਨੇ ਕਿਹਾ ਕਿ ਸਵਰਗੀ ਗੁਰਨਾਮ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੀ ਇੱਛਾ ਅਨੁਸਾਰ ਕੀਤਾ ਗਿਆ ਉਪਰਾਲਾ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਕਿਹਾ ਕਿ ਇਹ ਸਾਡੀਆਂ ਅੱਖਾਂ ਹੀ ਹਨ ਜੋ ਮਰਨ ਉਪਰੰਤ 6 ਤੋਂ 8 ਘੰਟੇ ਤੱਕ ਜਿੰਦਾ ਰਹਿੰਦੀਆਂ ਹਨ। ਜੇ ਉਨ੍ਹਾਂ ਨੂੰ ਸਮੇਂ ਸਿਰ ਕੱਢ ਕੇ ਕਿਸੀ ਹੋਰ ਨੂ ਲਗਾ ਦਿੱਤਾ ਜਾਵੇ ਤਾਂ ਕੋਰਨੀਅਲ ਅੰਨ੍ਹੇਪਣ ਦੇ ਸ਼ਿਕਾਰ ਲੋਕ ਦੁਬਾਰਾ ਸੰਸਾਰ ਨੂੰ ਵੇਖਣ ਦੇ ਯੋਗ ਹੋ ਜਾਂਦੇ ਹਨ। ਸ੍ਰੀ ਅਰੋੜਾ ਨੇ ਅੱਖਾਂ ਦਾਨ ਕਰਨ ਲਈ ਪਰਿਵਾਰ ਦਾ ਧੰਨਵਾਦ ਕੀਤਾ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਸ੍ਰੀ ਜੇ.ਬੀ. ਬਹਿਲ ਨੇ ਕਿਹਾ ਕਿ ਰੋਟਰੀ ਆਈ ਬੈਂਕ ਦੀ ਟੀਮ ਲੋਕਾਂ ਦੇ ਸਹਿਯੋਗ ਨਾਲ ਕੋਰਨੀਅਲ ਅੰਨ੍ਹੇਪਣ ਨੂੰ ਦੂਰ ਕਰਨ ਲਈ ਯਤਨਸ਼ੀਲ ਹੈ ਅਤੇ ਇਹ ਉਪਰਾਲਾ ਉਦੋਂ ਹੀ ਸਫਲ ਹੋਵੇਗਾ ਜਦੋਂ ਲੋਕ ਅੱਖਾਂ ਦਾਨ ਕਰਨ ਦਾ ਫਾਰਮ ਭਰਨ ਲਈ ਵਧੇਰੇ ਜਾਗਰੂਕਤਾ ਨਾਲ ਅੱਗੇ ਆਉਣਗੇ। ਸ੍ਰੀ ਬਹਿਲ ਨੇ ਕਿਹਾ ਕਿ ਸਵਰਗੀ ਗੁਰਨਾਮ ਸਿੰਘ ਦੀਆਂ ਅੱਖਾਂ ਦੋ ਜ਼ਿੰਦਗੀਆਂ ਨੂੰ ਰੌਸ਼ਨ ਕਰਨਗੀਆਂ ਅਤੇ ਇਨ੍ਹਾਂ ਨੂੰ ਲਗਾਉਣ ਲਈ ਛੇਤੀ ਹੀ ਅਪਰੇਸ਼ਨ ਕੀਤਾ ਜਾਵੇਗਾ ਤਾਂ ਜੋ ਹਨੇਰੀ ਜ਼ਿੰਦਗੀ ਜੀ ਰਹੇ ਲੋਕਾਂ ਨੂੰ ਰੋਸ਼ਨੀ ਮੁਹੱਈਆ ਕਰਵਾਈ ਜਾ ਸਕੇ। ਇਸ ਮੌਕੇ ਕੁਲਦੀਪ ਸਿੰਘ ਅਤੇ ਪਰਿਵਾਰਕ ਮੈਂਬਰ ਹਾਜ਼ਰ ਸਨ।
YOUTUBE:<iframe width=”560″ height=”315″ src=”https://www.youtube.com/embed/Ot8s2kXmt-I?si=PZchmVJ7vxNMN1X5″ title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>
YOUTUBE:<iframe width=”560″ height=”315″ src=”https://www.youtube.com/embed/MCM_euVB3Xc?si=Q9gG1GtYP5oaSzbD” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>
YOUTUBE:<iframe width=”560″ height=”315″ src=”https://www.youtube.com/embed/Xt51VscQQEA?si=rgAkh3p-3DDBQjzD” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>