ਸੰਜੀਵ ਅਰੋੜਾ ਦੇ ਯਤਨਾਂ ਨਾਲ ਕਈ ਜ਼ਰੂਰਤਮੰਦਾਂ ਨੂੰ ਮਿਲ ਰਿਹਾ ਲਾਭ
ਹੁਸ਼ਿਆਰਪੁਰ, 28 ਨਵੰਬਰ{TTT} : ਹੁਸ਼ਿਆਰਪੁਰ, ਭਾਰਤ ਵਿਕਾਸ ਪਰਿਸ਼ਦ ਦੇ ਸੂਬਾ ਕਨਵੀਨਰ ਅਤੇ ਪ੍ਰਮੁੱਖ ਸਮਾਜ ਸੇਵੀ ਸੰਜੀਵ ਅਰੋੜਾ ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਵਿਖੇ ਹੋਏ ਸਲਾਨਾ ਸਮਾਰੋਹ ਦੇ ਦੌਰਾਨ ਸਮਾਜ ਹਿੱਤ ਦੇ ਲਈ ਕੀਤੇ ਗਏ ਵੱਧੀਆ ਕਾਰਜਾਂ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸਮਾਰੋਹ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚ ਕੈਬਿਨੇਟ ਮੰਤਰੀ ਬ੍ਰਹਮ ਸ਼ੰਕਰ ਨੇ ਜਿੱਥੇ ਸਕੂਲ ਵਲੋਂ ਸਿੱਖਿਆ ਦੇ ਖੇਤਰ ਵਿੱਚ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਉਥੇ ਉਨਾਂ ਨੇ ਸੰਜੀਵ ਅਰੋੜਾ ਵਲੋਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਮਾਜ ਹਿੱਤਾਂ ਲਈ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ। ਉਹਨਾਂ ਨੇ ਕਿਹਾ ਕਿ ਸੰਜੀਵ ਅਰੋੜਾ ਵਲੋਂ ਅੱਖਾਂ ਦਾ ਦਾਨ ਅਤੇ ਸਰੀਰ ਦਾਨ ਦੇ ਅਲੱਗ-ਅਲੱਗ ਸੰਸਥਾਨਾਂ ਨਾਲ ਜੁੜ ਕੇ ਪ੍ਰੇਰਨਾ ਸ੍ਰੋਤ ਦੇੇ ਕਾਰਜ ਕੀਤੇ ਜਾ ਰਹੇ ਹਨ ਜਿਨ੍ਹਾਂ ਦਾ ਕਈ ਜ਼ਰੂਰਤਮੰਦ ਲੋਕਾਂ ਨੂੰ ਲਾਭ ਮਿਲ ਰਿਹਾ ਹੇ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਲਲਿਤਾ ਅਰੋੜਾ ਨੇ ਦੱਸਿਆ ਕਿ ਸ਼੍ਰੀ ਅਰੋੜਾ ਦੀ ਅਗਵਾਈ ਵਿੱਚ ਸਕੂਲ ਵਿੱਚ ਨੇਤਰਦਾਨ ਤੋਂ ਇਲਾਵਾ ਹੋਰ ਸਮਾਜਿਕ ਵਿਸ਼ਿਆਂ ਤੇ ਸੈਮੀਨਾਰ ਅਤੇ ਜਾਗਰੂਕਤਾ ਪ੍ਰੋਗਰਾਮ ਕਰਵਾ ਕੇ ਬੱਚਿਆਂ ਨੂੰ ਸਮਾਜ ਸੇਵਾ ਦੇ ਕਾਰਜਾਂ ਨਾਲ ਜੋੜ ਕੇ ਇਕ ਚੰਗੇ ਨਾਗਰਿਕ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਦੌਰਾਨ ਸ਼੍ਰੀ ਅਰੋੜਾ ਨੇ ਉਨਾਂ ਨੂੰ ਸਨਮਾਨਤ ਕਰਨ ਦੇ ਲਈ ਕੈਬਿਨੇਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅਤੇ ਸਕੂਲ ਪ੍ਰਿੰਸੀਪਲ ਲਲਿਤਾ ਅਰੋੜਾ ਦਾ ਧੰਨਵਾਦ ਪ੍ਰਗਟ ਕੀਤਾ। ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਰਜਿੰਦਰ ਮੋਦਗਿਲ, ਯੋਗੇਸ਼ ਚੰਦਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤਾ ਚੌਧਰੀ, ਕੌਂਸਲਰ ਪ੍ਰਦੀਪ ਬਿਟੂ ਆਦਿ ਮੌਜੂਦ ਸਨ।
YOUTUBE:<iframe width=”560″ height=”315″ src=”https://www.youtube.com/embed/kXOo9cBka40?si=leF2dckew29a_xwA” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>
YOUTUBE:<iframe width=”560″ height=”315″ src=”https://www.youtube.com/embed/EibESrOv2vg?si=BnubJicLrCkxtdyz” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>
YOUTUBE:<iframe width=”560″ height=”315″ src=”https://www.youtube.com/embed/cf_CujuaV2U?si=yC5vx_RXWYlFaZZl” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>