ਸਰਕਾਰੀ ਕਾਲਜ, ਹੁਸ਼ਿਆਰਪੁਰ ਵਿੱਚ ‘‘ਹਿੰਦੀ ਦਿਵਸ“ ਮਨਾਇਆ ਗਿਆ
(TTT) ਸਰਕਾਰੀ ਕਾਲਜ, ਹੁਸ਼ਿਆਰਪੁਰ ਵਿੱਚ ਕਾਲਜ ਦੇ ਪ੍ਰਿੰਸੀਪਲ ਅਨੀਤਾ ਸਾਗਰ ਜੀ ਦੀ ਅਗਵਾਈ ਵਿੱਚ ਹਿੰਦੀ ਵਿਭਾਗ ਦੇ ਮੁੱਖੀ ਵਿਜੇ ਕੁਮਾਰ ਅਤੇ ਸਟਾਫ ਮੈਂਬਰਾਂ ਡਾ.ਨੀਤੀ ਸ਼ਰਮਾ ਅਤੇ ਡਾ.ਤਜਿੰਦਰ ਕੌਰ ਦੇ ਸਹਿਯੋਗ ਨਾਲ ‘‘ਹਿੰਦੀ ਦਿਵਸ“ ਮਨਾਇਆ ਗਿਆ। ਇਸ ਦਿਵਸ ਨੂੰ ਮਨਾਉਂਦੇ ਹੋਏ ਸਭ ਤੋਂ ਪਹਿਲਾਂ ਕਾਲਜ ਦੇ ਪ੍ਰਿੰਸੀਪਲ ਅਨੀਤਾ ਸਾਗਰ ਜੀ, ਪ੍ਰੋ.ਵਿਜੇ ਕੁਮਾਰ ਅਤੇ ਸਟਾਫ ਮੈਂਬਰਾਂ ਨੇ ਜਯੋਤੀ ਪ੍ਰਜਵਲਿਤ ਕੀਤੀ। ਇਸ ਤੋਂ ਬਾਅਦ ਪ੍ਰਿੰਸੀਪਲ ਜੀ ਦਾ ਮਾਨ-ਸਨਮਾਨ ਕੀਤਾ ਗਿਆ। ਪ੍ਰੋ.ਵਿਜੇ ਕੁਮਾਰ ਵੱਲੋਂ ਹਿੰਦੀ ਦਿਵਸ ਦੀ ਸਾਰਿਆਂ ਨੂੰ ਵਧਾਈ ਦਿੱਤੀ ਗਈ।
ਕਾਲਜ ਦੇ ਪ੍ਰਿੰਸੀਪਲ ਜੀ ਨੇ ਵਿਦਿਆਰਥੀਆਂ ਨੂੰ ਹਿੰਦੀ ਭਾਸ਼ਾ ਦੇ ਮਹੱਤਵ ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਹਿੰਦੀ ਦੁਨੀਆ ਦੀ ਸੰਪਰਕ ਭਾਸ਼ਾ ਹੈ ਅਤੇ ਇਹ ਲੋਕਾਂ ਨੂੰ ਇਕ ਦੂਜੇ ਦੇ ਕਰੀਬ ਲੈ ਕੇ ਆਉਂਦੀ ਹੈ। ਉਹਨਾਂ ਇਸ ਭਾਸ਼ਾ ਨੂੰ ਲਿਖਣ ਅਤੇ ਪੜ੍ਹਨ ਲਈ ਪ੍ਰੇਰਿਤ ਕੀਤਾ। ਹਿੰਦੀ ਵਿਭਾਗ ਦੇ ਮੁੱਖੀ ਪ੍ਰੋ.ਵਿਜੇ ਕੁਮਾਰ ਨੇ ਕਿਹਾ ਕਿ ਸਾਰਿਆਂ ਨੂੰ ਅੰਤਰਰਾਸ਼ਟਰੀ ਭਾਸ਼ਾ ਇੰਗਲਿਸ਼, ਦੇਸ਼ ਨੂੰ ਇੱਕ ਮਾਲਾ ਵਿੱਚ ਪਿਰੋਣ ਵਾਲੀ ਹਿੰਦੀ ਅਤੇ ਰਾਜ ਭਾਸ਼ਾ ਪੰਜਾਬੀ ਆਦਿ ਦਾ ਗਿਆਨ ਹੋਣਾ ਜ਼ਰੂਰੀ ਹੈ ਤੱਦ ਹੀ ਪੂਰੀ ਦੁਨੀਆ ਨੂੰ ਜਾਣਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਹਿੰਦੀ-ਭਾਸ਼ਾ ਨੂੰ ਰਾਸ਼ਟਰ ਭਾਸ਼ਾ ਦਾ ਦਰਜਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਹਿੰਦੀ ਦੇ ਖੇਤਰ ਵਿੱਚ ਮੀਡੀਆ, ਪੱਤਰਕਾਰਿਤਾ, ਰੋਜ਼ਗਾਰ ਦੀਆਂ ਬਹੁਤ ਸੰਭਾਵਨਾਵਾਂ ਹਨ। ਇਸ ਵਿੱਚ ਲਿਖੇ ਸਾਹਿਤ ਤੋਂ ਅਸੀਂ ਸੰਸਕਾਰਾ, ਮਾਨਵ ਮੁੱਲਾਂ, ਕਦਰਾਂ-ਕੀਮਤਾਂ ਅਤੇ ਸੰਸਕ੍ਰਿਤੀ ਦੇ ਬਾਰੇ ਜਾਣ ਸਕਦੇ
ਹਾਂ।
ਇਸ ਸਮੇਂ ਵਿਦਿਆਰਥੀਆਂ ਵੱਲੋਂ ਹਿੰਦੀ ਦਿਵਸ ਦੇ ਮੌਕੇ ਤੇ ਆਰਤੀ, ਖੁਸ਼ਪ੍ਰੀਤ, ਸਮਾਇਲ, ਤਮੰਨਾ, ਹਿਨਾ, ਰਿਬਾ, ਸਿਮਰਨ, ਸੁਭਾਸ਼ ਕੁਮਾਰ ਨੇ ਕਵਿਤਾਵਾਂ, ਗੀਤਾਂ, ਭਾਸ਼ਣਾਂ ਦੇ ਮਾਧਿਅਮ ਰਾਹੀਂ ਹਿੰਦੀ ਬਾਰੇ ਵਿਚਾਰ ਪੇਸ਼ ਕੀਤੇ। ਵਿਦਿਆਰਥਣ ਖੁਸ਼ਬੂ ਵੱਲੋਂ ਪੋਸਟਰ ਬਣਾਏ ਗਏ। ਪ੍ਰੋ. ਸਚੀ ਇਸ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਵੱਡੀ ਗਿਣਤੀ ਵਿੱਚ ਵਿਦਿਆਰਥੀ ਇਸ ਸਮੇਂ ਹਾਜ਼ਰ ਸਨ।