ਸਮਾਣਾ ਵਿਚ ਭਾਰੀ ਮੀਂਹ ਨਾਲ ਜਲ-ਥਲ
(TTT)ਸਮਾਣਾ ਅਤੇ ਆਸ ਪਾਸ ਦੇ ਇਲਾਕੇ ਵਿਚ ਮਾਨਸੂਨ ਦੇ ਪਹਿਲੇ ਮੀਂਹ ਨਾਲ ਹੁੰਮਸ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਪਰ ਸਮਾਣਾ ਸ਼ਹਿਰ ਦੀਆਂ ਸੜਕਾਂ ਨਦੀਆਂ ਦਾ ਰੂਪ ਧਾਰਨ ਕਰ ਗਈਆਂ ਹਨ। ਨੀਵੀਆਂ ਦੁਕਾਨਾਂ ਅੰਦਰ ਪਾਣੀ ਦਾਖ਼ਲ ਹੋ ਗਿਆ ਹੈ। ਕਾਰਜ ਸਾਧਕ ਅਫ਼ਸਰ ਬਲਜਿੰਦਰ ਸਿੰਘ ਦਾ ਮੰਨਣਾ ਹੈ ਕਿ ਮੀਂਹ ਦੇ ਪਾਣੀ ਦੀ ਜਲਦੀ ਨਿਕਾਸੀ ਨਾ ਹੋਣ ਦੀ ਵਜਾ ਦੁਕਾਨਦਾਰ ਆਪ ਹੀ ਹਨ। ਉਨ੍ਹਾਂ ਨੇ ਸੜਕਾਂ ਦੀ ਥਾਂ ਵਿਚ ਉਸਾਰੀ ਕਰਕੇ ਦੁਕਾਨਾਂ ਦਾ ਆਕਾਰ ਦੁੱਗਣਾ ਕਰ ਲਿਆ ਹੈ। ਇਸ ਨਾਲ ਪਾਣੀ ਦੇ ਨਿਕਾਸ ਵਿਚ ਵੱਡੀ ਰੁਕਾਵਟ ਖੜ੍ਹੀ ਹੋ ਜਾਂਦੀ ਹੈ। ਭਰਵੇਂ ਮੀਂਹ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ। ਖੇਤੀਬਾੜੀ ਵਿਭਾਗ ਦੇ ਸਾਬਕਾ ਡਾਇਰੈਕਟਰ ਡਾਕਟਰ ਇੰਦਰਪਾਲ ਸਿੰਘ ਸੰਧੂ ਦਾ ਕਹਿਣਾ ਹੈ ਕਿ ਭਾਰੀ ਮੀਂਹ ਦਾ ਫ਼ਸਲਾਂ ਨੂੰ ਵੱਡਾ ਲਾਭ ਮਿਲੇਗਾ।
ਸਮਾਣਾ ਵਿਚ ਭਾਰੀ ਮੀਂਹ ਨਾਲ ਜਲ-ਥਲ
Date: