ਹੁਸ਼ਿਆਰਪੁਰ 17 ਫਰਵਰੀ 2025 ( )
ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਮਾਨਯੋਗ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਡਾ. ਅਭਿਨਵ ਤ੍ਰਿਖਾ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਸਿਹਤ ਅਫਸਰ ਡਾ ਜਤਿੰਦਰ ਭਾਟੀਆ ਦੀ ਅਗਵਾਈ ਵਿੱਚ ਖਾਧ ਪਦਾਰਥ ਵਿਕਰੇਤਾਵਾਂ ਲਈ ਦਸੂਹਾ ਵਿਖੇ FSSAI ਦੇ ਨਿਯਮਾਂ ਬਾਰੇ ਟ੍ਰੇਨਿੰਗ ਆਯੋਜਿਤ ਕੀਤੀ ਗਈ। FSSAI ਟ੍ਰੇਨਿੰਗ ਪਾਰਟਨਰ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ ਇਸ ਟ੍ਰੇਨਿੰਗ ਦੌਰਾਨ ਦਸੂਹਾ, ਮੁਕੇਰੀਆਂ, ਟਾਂਡਾ, ਹਾਜ਼ੀਪੁਰ, ਤਲਵਾੜਾ ਅਤੇ ਕਮਾਹੀ ਦੇਵੀ ਦੇ ਖਾਧ ਪਦਾਰਥ ਵਿਕਰੇਤਾ ਸ਼ਾਮਿਲ ਹੋਏ। ਇਸ ਦੌਰਾਨ ਫੂਡ ਸੇਫਟੀ ਅਫਸਰ ਸ੍ਰੀ ਮਨੀਸ਼ ਸੋਢੀ ਅਤੇ FSSAI ਟ੍ਰੇਨਿੰਗ ਪਾਰਟਨਰ ਦੇ ਨੁਮਾਇੰਦੇ ਮੈਡਮ ਆਂਚਲ ਭਾਟੀਆ ਅਤੇ ਸ੍ਰੀ ਹੈਰੀ ਸੰਧੂ ਵੱਲੋਂ ਟ੍ਰੇਨਿੰਗ ਦਿੱਤੀ ਗਈ।ਇਸ ਦੌਰਾਨ ਲੋਕਾਂ ਨੂੰ ਸਾਫ ਤੇ ਸੁਰੱਖਿਅਤ ਭੋਜਨ ਮੁਹਈਆ ਕਰਵਾਉਣ ਦੇ ਮੰਤਵ ਨਾਲ ਫੂਡ ਵਿਕਰੇਤਾਵਾਂ ਲਈ FSSAI ਵੱਲੋਂ ਨਿਰਧਾਰਿਤ 12 ਸੁਨਹਿਰੀ ਨਿਯਮਾਂ ਦੀ ਪਾਲਣਾ ਕਰਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਇਸ ਦੌਰਾਨ ਖਾਣਾ ਬਣਾਉਣ ਵਾਲੀਆਂ ਥਾਵਾਂ ਨੂੰ ਸਾਫ ਰੱਖਣ, ਖਾਣਾ ਬਣਾਉਣ ਵਾਲੇ ਉਪਕਰਣਾਂ/ਔਜ਼ਾਰਾਂ ਨੂੰ ਸਾਫ਼ ਅਤੇ ਰੋਗਾਣੂ-ਮੁਕਤ ਰੱਖਣ ਬਾਰੇ ਦੱਸਿਆ ਗਿਆ।
