ਸ਼ੰਭੂ ਬਾਰਡਰ ਨੂੰ ਲੈ ਕੇ ਹਾਈਕੋਰਟ ਦੇ ਸਖਤ ਹੁਕਮ, ਹਰਿਆਣਾ ਸਰਕਾਰ ਨੂੰ ਇੱਕ ਹਫ਼ਤੇ ‘ਚ ਹਾਈਵੇ ਖੋਲ੍ਹਣ ਲਈ ਕਿਹਾ
(TTT)ਪੰਜਾਬ-ਹਰਿਆਣਾ ਹਾਈਕੋਰਟ ਨੇ ਕਿਸਾਨ ਅੰਦੋਲਨ ਦੇ ਮਾਮਲੇ ‘ਚ ਦਾਇਰ ਜਨਹਿਤ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਹਰਿਆਣਾ ਸਰਕਾਰ ਨੂੰ ਇੱਕ ਹਫ਼ਤੇ ‘ਚ ਹਾਈਵੇ ਖੋਲ੍ਹਣ ਦੇ ਹੁਕਮ ਕੀਤੇ ਹਨ। ਹਾਈਕੋਰਟ ਨੇ ਕਿਹਾ ਕਿ ਹੁਣ ਇਸ ਹਾਈਵੇਅ ਨੂੰ ਖੋਲ੍ਹਿਆ ਜਾਵੇ, ਜੋ ਪਿਛਲੇ ਛੇ ਮਹੀਨਿਆਂ ਤੋਂ ਬੰਦ ਪਿਆ ਹੈ।ਪਟੀਸ਼ਨ ‘ਤੇ ਸੁਣਵਾਈ ਦੌਰਾਨ ਹਾਈਕੋਰਟ ਦੇ ਹੁਕਮ ‘ਤੇ ਹਰਿਆਣਾ ਸਰਕਾਰ ਨੇ ਕਿਹਾ ਕਿ ਧਰਨਾਕਾਰੀ ਪੰਜਾਬ ਵੱਲ ਬੈਠੇ ਹਨ। ਪਹਿਲਾਂ ਵੀ ਹਾਲਾਤ ਵਿਗੜ ਚੁੱਕੇ ਹਨ। ਕਿਸਾਨ ਪੰਜਾਬ ਵੱਲ NH 44 ‘ਤੇ ਬੈਠੇ ਹਨ। ਸਰਕਾਰ ਨੇ ਕਿਹਾ ਕਿ ਜੇਕਰ ਪੰਜਾਬ ਉਨ੍ਹਾਂ ਨੂੰ ਆਪਣੇ ਇਲਾਕੇ ‘ਚ ਬੈਠਣ ਦਿੰਦਾ ਹੈ ਤਾਂ ਅਸੀਂ 5 ਮਿੰਟ ‘ਚ ਇਹ ਹਾਈਵੇ ਖੋਲ੍ਹ ਦੇਵਾਂਗੇ ਪਰ ਪੰਜਾਬ ਜਗ੍ਹਾ ਨਹੀਂ ਦੇ ਰਿਹਾ।
ਹਾਈਕੋਰਟ ਨੇ ਕਿਹਾ ਕਿ ਜੇਕਰ ਉਹ ਦਿੱਲੀ ਜਾਣਾ ਚਾਹੁੰਦੇ ਹਨ ਤਾਂ ਜਾਣ ਦਿਓ, ਤੁਸੀਂ ਆਪ ਹੀ ਵਿਵਾਦ ਵਧਾ ਰਹੇ ਹੋ। ਕੇਂਦਰ ਸਰਕਾਰ ਉਨ੍ਹਾਂ ਨੂੰ ਦੇਖ ਲਵੇ, ਉਹ ਕੇਂਦਰ ਸਰਕਾਰ ਨੂੰ ਹੀ ਮਿਲਣਾ ਚਾਹੁੰਦੇ ਹਨ। ਹਾਈਕੋਰਟ ਨੇ ਕਿਹਾ, ਇਸ ਹਾਈਵੇ ਨੂੰ ਇੱਕ ਹਫ਼ਤੇ ਵਿੱਚ ਖੋਲ੍ਹਿਆ ਜਾਵੇ।
News, Breaking News, Latest News, News Headlines, Live News, Today News | GBC Update
News, Latest News, Breaking News, News Headlines, Live News, Today News, GBC Update Breaking News