ਹਾਥਰਸ ਭਗਦੜ ਕਾਂਡ ‘ਚ FIR ਦਰਜ, ‘ਭੋਲੇ ਬਾਬਾ’ ਦਾ ਨਹੀਂ ਹੈ ਨਾਮ

Date:

ਹਾਥਰਸ ਭਗਦੜ ਕਾਂਡ ‘ਚ FIR ਦਰਜ, ‘ਭੋਲੇ ਬਾਬਾ’ ਦਾ ਨਹੀਂ ਹੈ ਨਾਮ

(TTT) ਯੂਪੀ ਪੁਲਿਸ ਨੇ ਹਾਥਰਸ ਭਗਦੜ ਮਾਮਲੇ ਵਿੱਚ ਐਫ਼ਆਈਆਰ ਦਰਜ ਕਰ ਲਈ ਹੈ, ਪਰ ਇਸ ਵਿੱਚ ‘ਭੋਲੇ ਬਾਬਾ’ ਦਾ ਨਾਮ ਨਹੀਂ ਹੈ। ਪੁਲਿਸ ਨੇ ਭਾਰਤੀ ਨਿਆਂ ਸੰਹਿਤਾ (ਬੀਐਨਐਸ), 2023 ਦੀਆਂ ਧਾਰਾਵਾਂ 105, 110, 126 (2), 223 ਅਤੇ 238 ਦੇ ਤਹਿਤ ਭੋਲੇ ਬਾਬਾ ਦੇ ਮੁੱਖ ਸੇਵਾਦਾਰ ਦੱਸੇ ਜਾ ਰਹੇ ਦੇਵਪ੍ਰਕਾਸ਼ ਮਧੂਕਰ ਅਤੇ ਧਾਰਮਿਕ ਸਮਾਗਮ ਦੇ ਹੋਰ ਪ੍ਰਬੰਧਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ।
ਐਫਆਈਆਰ 2 ਜੁਲਾਈ 2024 ਨੂੰ ਦੇਰ ਰਾਤ ਹਾਥਰਸ ਦੇ ਸਿਕੰਦਰਰਾਊ ਪੁਲਿਸ ਸਟੇਸ਼ਨ ਵਿੱਚ ਦਰਜ ਕੀਤੀ ਗਈ। ਇਹ ਐਫਆਈਆਰ ਬ੍ਰਜੇਸ਼ ਪਾਂਡੇ ਨਾਂ ਦੇ ਵਿਅਕਤੀ ਨੇ ਦਰਜ ਕਰਵਾਈ ਹੈ। ਐਫ਼ਆਈਆਰ ਵਿੱਚ ਮੁੱਖ ਸੇਵਾਦਾਰ ਦੱਸੇ ਜਾ ਰਹੇ ਦੇਵਪ੍ਰਕਾਸ਼ ਮਧੂਕਰ ਦਾ ਨਾਮ ਦਰਜ ਹੈ, ਜੋ ਕਿ ਹਾਥਰਸ ਦੇ ਸਿਕੰਦਰਰਾਊ ਦੇ ਦਾਮਾਦਪੁਰਾ ਵਿੱਚ ਰਹਿੰਦਾ ਹੈ।

Share post:

Subscribe

spot_imgspot_img

Popular

More like this
Related

दसूहा के गांव बड्डला में नए बने खेल मैदान का विधायक घुम्मण की ओर से उद्घाटन

- दसूहा विधानसभा क्षेत्र में 10वें खेल पार्क का...

गणतंत्र दिवस समारोह की सुरक्षा के लिए किए गए हैं व्यापक प्रबंधः बाबू लाल मीणा

-    आई.जी एडमिन इंटेलिजेंस ने जिले के पुलिस अधिकारियों के...