ਹਾਜੀ ਪੁਰ ਪੁਲਿਸ ਵੱਲੋਂ ਇਕ ਗੈਸ ਕਟਰ ਅਤੇ ਸਿਲੰਡਰ ਸਮੇਤ ਦੋ ਦੋਸ਼ੀ ਕਾਬੂ
ਮੁਕੇਰੀਆਂ (ਗੁਰਮੀਤ ਸਿੰਘ ) : ਸੁਰਿੰਦਰਾ ਲਾਬਾ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ ਐਸ ਪੀ ਕੁਲਵਿੰਦਰ ਸਿੰਘ ਵਿਰਕ ਸਬ ਡਵੀਜਨ ਮੁਕੇਰੀਆਂ ਦੀਆਂ ਹਦਾਇਤਾਂ ਅਨੁਸਾਰ ਚੋਰੀਆਂ ਕਰਨ ਵਾਲੀਆਂ ਖਿਲਾਫ ਮੁਹਿੰਮ ਚਲਾਈ ਗਈ
ਇਸ ਮੁਹਿੰਮ ਨੂੰ ਅਗੇ ਵਧਾਉਂਦੇ ਹੋਏ ਇੰਸਪੈਕਟਰ ਅਮਰਜੀਤ ਕੌਰ ਮੁਖ ਅਫ਼ਸਰ ਥਾਣਾ ਹਾਜੀ ਪੁਰ ਦੀ ਨਿਗਰਾਨੀ ਹੇਠ ਏ ਐਸ ਆਈ ਗੁਰਵਿੰਦਰਜੀਤ ਸਿੰਘ ਵੱਲੋਂ ਪ੍ਰਦੀਪ ਕੁਮਾਰ ਵਾਸੀ ਕ੍ਰਿਸ਼ਨਾ ਗਲੀ ਮੁਕੇਰੀਆਂ ਥਾਣਾ ਮੁਕੇਰੀਆਂ ਜਿਲ੍ਹਾ ਹੁਸ਼ਿਆਰਪੁਰ ਦੇ ਬਿਆਨਾਂ ਦੇ ਅਧਾਰ ਤੇ ਮਿਤੀ 15/12/2023 ਦੀ ਦਰਮਿਆਨੀ ਰਾਤ ਨੂੰ ਉਸ ਦੀ ਦੁਕਾਨ ਨੰਗਲ ਬਿਹਾਲਾ ਵਿਖ਼ੇ ਕੁਝ ਅਣਪਾਤਸ਼ੇ ਵਿਅਕਤੀਆਂ ਵੱਲੋਂ ਚੋਰੀ ਕਰਨ ਦਾ ਮੁਕਦਮਾਂ ਦਰਜ ਰਜਿਸਟਰ ਕੀਤਾ ਗਿਆ ਸੀ ਜਿਸ ਦੀ ਤਪਤੀਸ਼ ਦੌਰਾਨ ਏ ਐਸ ਆਈ ਗੁਰਵਿੰਦਰ ਜੀਤ ਸਿੰਘ ਵੱਲੋਂ ਮੁਕਦਮਾਂ ਹਜਾ ਵਿਚ ਦੋਸ਼ੀਅਨ ਜੈਮਸ ਪੁੱਤਰ ਸਤਪਾਲ ਵਾਸੀ ਅਟੱਲ ਗੜ੍ਹ ਥਾਣਾ ਮੁਕੇਰੀਆਂ ਜਿਲ੍ਹਾ ਹੁਸ਼ਿਆਰਪੁਰ ਅਤੇ ਅਜੇ ਕੁਮਾਰ ਪੁੱਤਰ ਅਜੀਤ ਕੁਮਾਰ ਵਾਸੀ ਅਟੱਲ ਗੜ੍ਹ ਥਾਣਾ ਮੁਕੇਰੀਆਂ ਜਿਲ੍ਹਾ ਹੁਸ਼ਿਆਰਪੁਰ ਨੂੰ ਮਿਤੀ 26/12/23 ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਪਾਸੋਂ ਇਕ ਗੈਸ ਕਟਰ ਅਤੇ ਉਸ ਦੇ ਨਾਲ ਵਰਤੋਂ ਵਿਚ ਆਉਣ ਵਾਲਾ ਸਿਲੰਡਰ ਬਰਾਮਦ ਕੀਤਾ ਗਿਆ |
ਦਰਜ ਕੀਤਾ ਮੁਕਦਮਾਂ ਨੂੰ 104 ਮਿਤੀ 23/12/2023 ਅ ਧ 457,380,411 ਭ, ਦ ਥਾਣਾ ਹਾਜੀ ਪੁਰ ਵਿਚ ਕੀਤਾ ਗਿਆ |
ਹਾਜੀ ਪੁਰ ਪੁਲਿਸ ਵੱਲੋਂ ਇਕ ਗੈਸ ਕਟਰ ਅਤੇ ਸਿਲੰਡਰ ਸਮੇਤ ਦੋ ਦੋਸ਼ੀ ਕਾਬੂ
Date: