ਗੁਰਬਖਸ਼ ਸਿੰਘ ਵੱਲੋਂ ਸਾਂਝੀ ਰਸੋਈ ਨੂੰ ਰਕਮ 5,000 ਰੁਪਏ ਦਾਨ ਵਜੋਂ ਦਿੱਤੇ
(TTT)ਹੁਸ਼ਿਆਰਪੁਰ, 17 ਮਈ ( GBC UPDATE ): ਜਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਮੁਹੱਲਾ ਈਸ਼ ਨਗਰ, ਹੁਸ਼ਿਆਰਪੁਰ ਵਿਖੇ ਚਲਾਇਆ ਜਾ ਰਿਹਾ ‘ਸਾਂਝੀ ਰਸੋਈ’ ਪ੍ਰੋਜੈਕਟ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਰਹਿਨੁਮਾਈ ਅਤੇ ਯੋਗ ਅਗਵਾਈ ਹੇਠ ਬਹੁਤ ਹੀ ਸਫਲਤਾ ਪੂਰਵਕ ਚੱਲ ਰਿਹਾ ਹੈ। ਜਿਸਦਾ ਰੋਜਾਨਾ 300 ਤੋਂ 400 ਗਰੀਬ/ਲੋੜਵੰਦ/ਬੇਘਰੇ ਵਿਅਕਤੀ ਲਾਭ ਪ੍ਰਾਪਤ ਕਰ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਮੰਗੇਸ਼ ਸੂਦ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੀ ਸਫਲਤਾ ਲਈ ਗੁਰਬਖਸ਼ ਸਿੰਘ, ਰਵੀਦਾਸ ਨਗਰ, ਹੁਸ਼ਿਆਰਪੁਰ ਵੱਲੋਂ ਆਪਣੇ ਪਰਿਵਾਰਿਕ ਮੈਂਬਰਾਂ ਸੰਯੋਗਿਤਾ ਦੇਵੀ, ਰਾਜਨ, ਅਮਰਜੀਤ ਕੌਰ ਨਾਲ ਮਿਲ ਕੇ ਆਪਣੇ ਮਾਤਾ ਲੇਟ ਮਸਿਆ ਦੇਵੀ ਦੀ ਯਾਦ ਵਿੱਚ 5000 ਰੁਪਏ ਸਾਂਝੀ ਰਸੋਈ ਨੂੰ ਦਾਨ ਵਜੋਂ ਦਿੱਤੇ। ਇਸ ਮੌਕੇ ’ਤੇ ਸਰਬਜੀਤ ਲੇਖਾਕਾਰ ਰੈੱਡ ਕਰਾਸ ਸਰਬਜੀਤ ਵੀ ਮੌਜੂਦ ਸਨ।