News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

Moga ਦੀ ਦਾਣਾ ਮੰਡੀ ਵਿੱਚ ਕਰਵਾਇਆ ਗਿਆ ਗੁੱਲੀ ਡੰਡੇ ਦਾ ਟੂਰਨਾਮੈਂਟ

Moga ਦੀ ਦਾਣਾ ਮੰਡੀ ਵਿੱਚ ਕਰਵਾਇਆ ਗਿਆ ਗੁੱਲੀ ਡੰਡੇ ਦਾ ਟੂਰਨਾਮੈਂਟ

(TTT)ਪੰਜਾਬ ਦੇ ਪੁਰਾਣੇ
ਸਮਿਆਂ ਵਿੱਚ ਜਿੱਥੇ ਵੱਖ-ਵੱਖ ਖੇਡਾਂ ਖੇਡੀਆਂ ਜਾਂਦੀਆਂ ਸਨ, ਉੱਥੇ ਹੀ ਗੁੱਲੀ ਡੰਡਾ ਵੀ ਵਿਸ਼ੇਸ਼ ਖੇਡ ਰਹੀ ਹੈ। ਹਾਲਾਂਕਿ, ਹੁਣ ਪੰਜਾਬ ਵਿੱਚੋਂ ਪੁਰਾਣੀਆਂ ਖੇਡਾਂ ਬਿਲਕੁੱਲ ਅਲੋਪ ਹੋ ਰਹੀਆਂ ਹਨ। ਪੰਜਾਬ ਵਿੱਚ ਅਲੋਪ ਹੋ ਰਹੀਆਂ ਖੇਡਾਂ ਨੂੰ ਜਿਉਂਦਾ ਰੱਖਣ ਲਈ ਨੌਜਵਾਨਾਂ ਵਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਦੱਸ ਦਈਏ ਕਿ ਮੋਗਾ ‘ਚ ਮੋਗਾ ਦੀ ਦਾਣਾ ਮੰਡੀ ਵਿੱਚ ਗੁੱਲੀ ਡੰਡੇ ਦਾ ਟੂਰਨਾਮੈਂਟ ਕਰਵਾਇਆ ਗਿਆ।

ਗੁੱਲੀ ਡੰਡਾ ਟੂਰਨਾਮੈਂਟ: ਮੋਗਾ ਦੀ ਦਾਣਾ ਮੰਡੀ ਵਿੱਚ ਨੌਜਵਾਨਾਂ ਵੱਲੋਂ ਗੁੱਲੀ ਡੰਡੇ ਦਾ ਟੂਰਨਾਮੈਂਟ ਕਰਵਾਇਆ ਗਿਆ। ਉੱਥੇ ਹੀ ਪੰਜਾਬ ਭਰ ਵਿੱਚੋਂ ਅਲੱਗ ਅਲੱਗ ਪਿੰਡਾਂ ਸ਼ਹਿਰਾਂ ਵਿੱਚੋਂ ਦੂਰੋਂ ਦੂਰੋਂ ਵੱਖ ਵੱਖ ਟੀਮਾਂ ਨੇ ਗੁੱਲੀ ਡੰਡੇ ਦੀ ਖੇਡ ਵਿੱਚ ਭਾਗ ਲਿਆ।
ਟੂਰਨਾਮੈਂਟ ਕਰਵਾ ਰਹੇ ਕੌਂਸਲਰ ਮਤਵਾਲ ਸਿੰਘ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬ ਵਿੱਚੋਂ ਜੋ ਪੁਰਾਤਨ ਖੇਡਾਂ ਹਨ, ਜੇ ਉਨ੍ਹਾਂ ਵਿੱਚੋਂ ਗੱਲ ਕੀਤੀ ਜਾਵੇ ਤਾਂ ਗੁੱਲੀ ਡੰਡਾ, ਕਬੱਡੀ, ਖੋਖੋ, ਬਾਂਦਰ ਕਿੱਲਾ ਜਿਹੜੀਆਂ ਖੇਡਾਂ ਨੇ, ਉਹ ਅਲੋਪ ਹੋ ਰਹੀਆਂ ਹਨ ਤੇ ਨੌਜਵਾਨ ਨਸ਼ਿਆਂ ਦੀ ਦਲ ਦਲ ਦੇ ਵਿੱਚ ਧੱਸਦੇ ਜਾ ਰਹੇ ਹਨ, ਉਸ ਨੂੰ ਦੇਖਦੇ ਹੋਏ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਮੋਗਾ ਦੀ ਮੰਡੀ ਵਿੱਚ ਸਾਡੇ ਵੱਲੋਂ ਗੁੱਲੀ ਡੰਡੇ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ।