ਗੁਜਰਾਤ ਦੇ ਸੂਰਤ ‘ਚ 5 ਮੰਜ਼ਿਲਾ ਇਮਾਰਤ ਹੋਈ ਢਹਿ-ਢੇਰੀ ਡਿੱਗੀ, ਹੁਣ ਤੱਕ 7 ਲੋਕਾਂ ਦੀ ਮੌਤ
(TTT)ਗੁਜਰਾਤ ਦੇ ਸੂਰਤ ਸ਼ਹਿਰ ਦੇ ਪਾਲ ਇਲਾਕੇ ‘ਚ ਸ਼ਨੀਵਾਰ ਦੁਪਹਿਰ ਨੂੰ ਇਕ 5 ਮੰਜ਼ਿਲਾ ਇਮਾਰਤ ਦੇ ਡਿੱਗਣ ਕਾਰਨ ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਲੋਕਾਂ ਦੇ ਅਜੇ ਵੀ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। ਘਟਨਾ ਵਾਲੀ ਥਾਂ ‘ਤੇ ਕੱਲ ਦੁਪਹਿਰ ਤੋਂ ਤਲਾਸ਼ੀ ਮੁਹਿੰਮ ਜਾਰੀ ਹੈ।
ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਟੀਮਾਂ ਲਗਾਤਾਰ ਬਚਾਅ ਕਾਰਜ ਚਲਾ ਰਹੀਆਂ ਹਨ। ਸੂਰਤ ਦੇ ਡੀਸੀਪੀ ਰਾਜੇਸ਼ ਪਰਮਾਰ ਨੇ ਦੱਸਿਆ ਕਿ ਬਚਾਅ ਕਾਰਜ 12 ਘੰਟਿਆਂ ਤੋਂ ਜਾਰੀ ਹੈ। ਇੱਕ ਔਰਤ ਨੂੰ ਬਚਾ ਲਿਆ ਗਿਆ ਹੈ ਅਤੇ 7 ਲਾਸ਼ਾਂ ਨੂੰ ਬਰਾਮਦ ਕਰਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਸੂਰਤ ਦੇ ਚੀਫ ਫਾਇਰ ਅਫਸਰ ਬਸੰਤ ਪਾਰੀਕ ਨੇ ਐਤਵਾਰ ਸਵੇਰੇ ਦੱਸਿਆ ਕਿ ਸ਼ਨੀਵਾਰ ਦੁਪਹਿਰ 3.55 ਵਜੇ ਸੂਰਤ ਨਗਰ ਨਿਗਮ ਦੇ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਦੇ ਕੰਟਰੋਲ ਰੂਮ ਨੂੰ 5 ਮੰਜ਼ਿਲਾ ਇਮਾਰਤ ਦੇ ਡਿੱਗਣ ਬਾਰੇ ਕਾਲ ਆਈ। ਇਮਾਰਤ ਦੇ ਆਕਾਰ ਨੂੰ ਦੇਖਦਿਆਂ ਅਸੀਂ ਬ੍ਰਿਗੇਡ-4 ਐਲਾਨ ਕਰ ਦਿੱਤਾ ਸੀ। ਨਿਗਮ ਦੀਆਂ ਸਾਰੀਆਂ ਟੀਮਾਂ ਦੇ ਕਰਮਚਾਰੀ ਸਮੇਤ 80 ਫਾਇਰਮੈਨ ਅਤੇ 20 ਫਾਇਰ ਅਫਸਰ ਤੁਰੰਤ ਇੱਥੇ ਪਹੁੰਚ ਗਏ। ਅਸੀਂ ਇੱਥੇ ਤਲਾਸ਼ੀ ਮੁਹਿੰਮ ਚਲਾਈ ਅਤੇ ਸਖ਼ਤ ਮਿਹਨਤ ਤੋਂ ਬਾਅਦ ਇੱਕ ਔਰਤ ਨੂੰ ਜ਼ਿੰਦਾ ਬਚਾਇਆ।
ਗੁਜਰਾਤ ਦੇ ਸੂਰਤ ‘ਚ 5 ਮੰਜ਼ਿਲਾ ਇਮਾਰਤ ਹੋਈ ਢਹਿ-ਢੇਰੀ ਡਿੱਗੀ, ਹੁਣ ਤੱਕ 7 ਲੋਕਾਂ ਦੀ ਮੌਤ
Date: