News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਸਰਕਾਰੀ ਕਾਲਜ ਹੁਸ਼ਿਆਰਪੁਰ ਵਿੱਚ ਦੀਵਾਲੀ ਸਮਾਰੋਹ: ਗਰੀਨ ਪਟਾਖੇ ਅਤੇ ਸਿੱਖ ਇਤਿਹਾਸ ਦੀ ਚਮਕ

ਸਰਕਾਰੀ ਕਾਲਜ, ਹੁਸ਼ਿਆਰਪੁਰ ਵਿੱਚ ਦੀਵਾਲੀ ਦੇ ਤਿਉਹਾਰ ਤੇ ਵੱਖ-ਵੱਖ ਸਮਾਰੋਹ ਕਰਵਾਏ ਗਏ
ਸਰਕਾਰੀ ਕਾਲਜ, ਹੁਸ਼ਿਆਰਪੁਰ
(TTT) ਵਿੱਚ ਕਾਲਜ ਦੇ ਪ੍ਰਿੰਸੀਪਲ ਅਨੀਤਾ ਸਾਗਰ ਜੀ ਦੀ ਅਗਵਾਈ ਵਿੱਚ ਕਾਲਜ ਦੇ ਰੈੱਡ ਰਿਬਨ ਕਲੱਬ ਅਤੇ ਐਨ.ਐਸ.ਐਸ. ਇੰਚਾਰਜ ਪ੍ਰੋ. ਵਿਜੇ ਕੁਮਾਰ ਦੇ ਸਹਿਯੋਗ ਨਾਲ ਦੀਵਾਲੀ ਦੇ ਤਿਉਹਾਰ ਦੇ ਮੌਕੇ ਤੇ ਸਰਕਾਰੀ ਨਿਰਦੇਸ਼ਾਂ ਦੇ ਅਨੁਸਾਰ ਵੱਖ-ਵੱਖ ਸਮਾਰੋਹ ਕਰਵਾਏ ਗਏ। ਇਸ ਮੌਕੇ ਡਾ. ਨੀਤੀ ਸ਼ਰਮਾ ਅਤੇ ਡਾ. ਤਜਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਹੋਏ।

ਕਾਲਜ ਦੇ ਪ੍ਰਿੰਸੀਪਲ ਅਨੀਤਾ ਸਾਗਰ ਜੀ ਨੇ ਦੀਵਾਲੀ ਦਾ ਤਿਉਹਾਰ ਮਨਾਉਣ ਦੇ ਉਦੇਸ਼ ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਸ਼੍ਰੀ ਰਾਮ ਚੰਦਰ ਜੀ 14 ਵਰ੍ਹੇ ਦਾ ਬਨਵਾਸ ਕੱਟ ਕੇ ਇਸ ਦਿਨ ਅਯੋਧਿਆ ਵਾਪਿਸ ਆਏ ਸਨ। ਜਿਨ੍ਹਾਂ ਨੇ ਧਰਤੀ ਤੋਂ ਪਾਪ ਦਾ ਅੰਤ ਕੀਤਾ ਸੀ ਅਤੇ ਆਦਰਸ਼ ਰਾਜਾ, ਆਦਰਸ਼ ਪਤੀ, ਆਦਰਸ਼ ਪੁੱਤਰ, ਆਦਰਸ਼ ਦੋਸਤ, ਆਦਰਸ਼ ਭਰਾ ਨਾਲ ਸੰਬੰਧਿਤ ਰਿਸ਼ਤਿਆ ਦੀ ਸਥਾਪਨਾ ਕੀਤੀ ਸੀ। ਉਹਨਾਂ ਦੇ ਬਨਵਾਸ ਤੋਂ ਵਾਪਿਸ ਆਉਣ ਤੇ ਲੋਕਾਂ ਨੇ ਘਿਉ ਦੇ ਦੀਵੇ ਜਗਾ ਕੇ ਖੁਸ਼ੀ ਮਨਾ ਕੇ ਇਸ ਤਿਉਹਾਰ ਦੀ ਸ਼ੁਰੂਆਤ ਕੀਤੀ ਸੀ। ਇਸੇ ਤਰ੍ਹਾਂ ਸਿੱਖ ਇਤਿਹਾਸ ਵਿੱਚ ਇਸ ਦਿਵਸ ਨੂੰ ਬੰਦੀ ਛੋੜ ਦਿਵਸ ਨਾਲ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਤੋਂ ਰਿਹਾਅ ਹੋਏ ਸੀ।

ਪ੍ਰੋ: ਵਿਜੇ ਕੁਮਾਰ ਨੇ ਦੀਵਾਲੀ ਦੇ ਮੌਕੇ ਤੇ ਗਰੀਨ ਦੀਵਾਲੀ ਮਨਾਉਣ, ਗਰੀਨ ਪਟਾਖੇ ਚਲਾਉਣ, ਬਿਜਲੀ ਦੀ ਬੱਚਤ ਕਰਨ, ਖਾਣ-ਪੀਣ ਦਾ ਧਿਆਨ ਰੱਖਣ, ਸਰੋਂ ਦੇ ਤੇਲ ਦੇ ਦੀਵੇ ਜਗਾਉਣ, ਪੂਜਾ ਦੀ ਸਮੱਗਰੀ ਨਾਲ ਹਵਨ ਕਰਨ, ਵਾਤਾਵਰਨ ਦੀ ਸ਼ੁੱਧਤਾ ਬਣਾਏ ਰੱਖਣ, ਸਰਕਾਰੀ ਹੁਕਮਾਂ ਅਨੁਸਾਰ ਪਟਾਖੇ ਚਲਾਉਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਗਿਆ। ਉਹਨਾਂ ਨੇ ਦਿਵਸ ਨਾਲ ਸਬੰਧਿਤ ਸਾਰਿਆਂ ਨੂੰ ਵਧਾਈ ਦਿੱਤੀ। ਵਿਦਿਆਰਥੀਆਂ ਵੱਲੋਂ ਪੋਸਟਰ ਬਣਾਏ ਗਏ। ਸਮਾਰੋਹ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਕਾਰਣ ਕਾਲਜ ਦੇ ਪ੍ਰਿੰਸੀਪਲ ਅਨੀਤਾ ਸਾਗਰ ਜੀ ਅਤੇ ਰੈੱਡ ਰਿਬਨ ਕਲੱਬ ਅਤੇ ਐਨ.ਐਸ.ਐਸ. ਇੰਚਾਰਜ ਪ੍ਰੋ. ਵਿਜੇ ਕੁਮਾਰ ਨੇ ਵਿਦਿਆਰਥਣ ਖੁਸ਼ਬੂ, ਮੁਸਕਾਨ ਅਤੇ ਚਮਨਦੀਪ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।
ਵਿਜੇ ਕੁਮਾਰ
ਰੈੱਡ ਰਿਬਨ ਕਲੱਬ ਅਤੇ
ਐਨ.ਐਸ.ਐਸ. ਇੰਚਾਰਜ
ਸਰਕਾਰੀ ਕਾਲਜ, ਹੁਸ਼ਿਆਰਪੁਰ।

#HoshiarpurCollege #Diwali2024 #GreenDiwali #RedRibbonClub #NSS