ਸਰਕਾਰੀ ਕਾਲਜ, ਹੁਸ਼ਿਆਰਪੁਰ ਦੇ ਰੈੱਡ ਰਿਬਨ ਕਲੱਬ ਵੱਲੋਂ ‘ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ ।
ਹੁਸ਼ਿਆਰਪੁਰ, 4 ਦਸੰਬਰ {TTT}:ਸਰਕਾਰੀ ਕਾਲਜ, ਹੁਸ਼ਿਆਰਪੁਰ ਦੇ ਰੈੱਡ ਰਿਬਨ ਕਲੱਬ ਦੇ ਇਨਚਾਰਜ ਵਿਜੇ ਕੁਮਾਰ ਨੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਹੁਸ਼ਿਆਰਪੁਰ ਦੇ ਸ. ਪ੍ਰੀਤ ਕੋਹਲੀ ਜੀ ਦੀ ਅਗਵਾਈ ਵਿੱਚ ‘ਵਿਸ਼ਵ ਏਡਸ ਦਿਵਸ` ਮਨਾਇਆ. ਇਸ ਦਿਵਸ ਨੂੰ ਮਨਾਉਂਦੇ ਹੋਏ ਸੈਮੀਨਾਰ, ਲੇਖਣ, ਪੋਸਟਰ ਬਣਵਾਉਣ , ਪੈਂਫਲਿਟ ਵੰਡਣ ਤੋਂ ਇਲਾਵਾ ਮਰਨਾਈਆਂ ਕਲਾਂ ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਵਿੱਚ ਜਾ ਕੇ ਪ੍ਰੋਫੈਸਰ ਵਿਜੇ ਕੁਮਾਰ ਵੱਲੋਂ ਲੋਕਾਂ ਨੂੰ ਏਡਜ਼ ਅਤੇ ਨਸ਼ਿਆਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਪਿੰਡ ਵਿੱਚ ਸਰਪੰਚ ਪ੍ਰੀਤਮ ਕੌਰ ਜੀ, ਪੰਚ ਲਖਵਿੰਦਰ ਸਿੰਘ ਅਤੇ ਵਿਦਿਆਰਥੀ ਸੁਭਾਸ਼ ਕੁਮਾਰ ਦੇ ਸਹਿਯੋਗ ਨਾਲ ਰੈਲੀ ਕੱਢੀ ਗਈ। ਲੈਕਚਰਾਰ ਰੋਮਾ ਦੇਵੀ ਵੀ ਹਾਜ਼ਰ ਸਨ।
ਰੈਡ ਰਿਬਨ ਕਲੱਬ ਦੇ ਇੰਚਾਰਜ ਪ੍ਰੋਫੈਸਰ ਵਿਜੇ ਕੁਮਾਰ ਨੇ ਸਰਕਾਰੀ ਨਿਰਦੇਸ਼ਾਂ ਅਨੁਸਾਰ ਪੋਸਟਰਾਂ ਦੇ ਮਾਧਿਅਮ ਰਾਹੀਂ ਏਡਜ਼ ਬਿਮਾਰੀ ਦੇ ਕਾਰਣਾਂ ਅਤੇ ਬਚਾਓ ਸਬੰਧੀ ਜਾਣਕਾਰੀ ਦਿੰਦੇ ਹੋਏ ਏਡਜ਼ ਪ੍ਰਭਾਵਿਤ ਨਾਲ ਕਿਸੇ ਖੀ ਤਰ੍ਹਾਂ ਦਾ ਭੇਦਭਾਵ ਨਾ ਕਰਨ ਲਈ ਵਿਦਿਆਰਥੀਆਂ ਅਤੇ ਲੋਕਾਂ ਨੂੰ ਪ੍ਰੇਰਿਤ ਕੀਤਾ ਕਿਉਂਕਿ ਕੁਝ ਬਚਾਵਾਂ ਦੇ ਮਾਧਿਅਮ ਰਾਹੀਂ ਇਸ ਤੋਂ ਅਸੀਂ ਆਪਣਾ ਬਚਾਵ ਕਰ ਸਕਦੇ ਹਾਂ ਅਤੇ ਪ੍ਰਭਾਵਿਤ ਵਿਅਕਤੀ ਡਾਕਟਰਾਂ ਦੇ ਸਹਿਯੋਗ ਅਤੇ ਦਵਾਈਆਂ ਦੀ ਸਹਾਇਤਾ ਨਾਲ ਤੰਦਰੁਸਤ ਜਿੰਦਗੀ ਜੀ ਸਕਦਾ ਹੈ। ਲੇਖਣ ਮੁਕਾਬਲੇ ਵਿੱਚ ਸਾਹਿਲ ਨੇ ਪਹਿਲਾ, ਅਰਸ਼ ਨੇ ਦੂਸਰਾ ਅਤੇ ਰਾਜਦੀਪ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪੋਸਟਰ ਬਣਾਉਣ ਵਿੱਚ ਅਨੁਰਾਧਾ ਨੇ ਪਹਿਲਾ ਰਾਜਦੀਪ ਨੇ ਦੂਸਰਾ ਅਤੇ ਸੁਭਾਸ਼ ਕੁਮਾਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਏਡਜ਼ ਸਬੰਧੀ ਅਤੇ ਨਸ਼ਿਆਂ ਸੰਬੰਧੀ ਲੋਕਾਂ ਵਿੱਚ ਪੈਂਫਲਿਟ ਵੰਡ ਕੇ ਵੀ ਜਾਗਰੂਕਤਾ ਫੈਲਾਈ ਗਈ।
YOUTUBE:<iframe width=”560″ height=”315″ src=”https://www.youtube.com/embed/Ot8s2kXmt-I?si=PZchmVJ7vxNMN1X5″ title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>
YOUTUBE:<iframe width=”560″ height=”315″ src=”https://www.youtube.com/embed/MCM_euVB3Xc?si=Q9gG1GtYP5oaSzbD” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>
YOUTUBE:<iframe width=”560″ height=”315″ src=”https://www.youtube.com/embed/Xt51VscQQEA?si=rgAkh3p-3DDBQjzD” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>