ਸਾਥੀ ਪ੍ਰਸ਼ੋਤਮ ਲਾਲ ਬਿਲਗਾ ਦੀ ਚੋਣ ਮੁਹਿੰਮ ਨੂੰ ਅੱਜ ਵੱਡਾ ਹੁੰਗਾਰਾ ਦਿੰਦਿਆਂ ਕਸਬਾ ਭੋਗਪੁਰ

Date:

ਸਾਥੀ ਪ੍ਰਸ਼ੋਤਮ ਲਾਲ ਬਿਲਗਾ ਦੀ ਚੋਣ ਮੁਹਿੰਮ ਨੂੰ ਅੱਜ ਵੱਡਾ ਹੁੰਗਾਰਾ ਦਿੰਦਿਆਂ ਕਸਬਾ ਭੋਗਪੁਰ

(GBC UPDATE) ਅੰਦਰ ਸਾਥੀਆਂ ਨੇ ਝੰਡੇ ਫੜ ਕੇ ਵੱਡੀ ਗਿਣਤੀ ਵਿੱਚ ਇੱਕਜੁੱਟ ਹੋ ਕੇ ਗਲੀਆਂ ਬਜ਼ਾਰਾਂ ਅੰਦਰ, ਘਰ-ਘਰ ਅਤੇ ਦੁਕਾਨਾਂ ਤੇ ਸੀ.ਪੀ.ਆਈ (ਐਮ) ਅਤੇ ਸੀ.ਪੀ.ਆਈ ਵਲੋਂ ਵੋਟਰਾਂ ਨੂੰ ਸਾਂਝੀ ਅਪੀਲ ਦੇ ਹੈਂਡ ਬਿਲ ਅਤੇ ਸਾਥੀ ਬਿਲਗਾ ਜੀ ਦਾ ਚੋਣ ਨਿਸ਼ਾਨ ਅਤੇ ਉਹਨਾਂ ਦੀ ਫੋਟੋ ਵਾਲੇ ਹੈਂਡ ਬਿਲ ਲੋਕਾਂ ਦੇ ਹੱਥਾਂ ਵਿੱਚ ਪੁਚਾਉਣ ਦਾ ਯਤਨ ਕੀਤਾ ਗਿਆ। ਯਾਦ ਰਹੇ ਕਿ 18 ਮਈ, 2024 ਤੋਂ ਸਾਥੀ ਗੁਰਮੇਸ਼ ਸਿੰਘ ਮੈਂਬਰ ਸੂਬਾ ਕਮੇਟੀ ਸੀ.ਪੀ.ਆਈ (ਐਮ), ਸਾਥੀ ਹਰਜਿੰਦਰ ਸਿੰਘ ਮੌਜੀ ਜ਼ਿਲ੍ਹਾ ਅਗਜੈਕਟਿਵ ਮੈਂਬਰ ਸੀ.ਪੀ.ਆਈ., ਸਾਥੀ ਰਣਜੀਤ ਸਿੰਘ ਚੋਹਾਨ, ਸਾਥੀ ਹਰਬੰਸ ਸਿੰਘ ਧੂਤ, ਸਾਥੀ ਸਵਰਨਜੀਤ ਸਿੰਘ ਕੁਰੇਸ਼ੀਆਂ, ਸਾਥੀ ਅਜੀਤ ਸਿੰਘ ਤੇ ਹਰਮੇਲ ਸਿੰਘ ਹੁਸੈਨਪੁਰ, ਗੁਰਪ੍ਰੀਤ ਸਿੰਘ ਹੁਸੈਨਪੁਰ ਆਦਿ ਸਾਥੀਆਂ ਵਲੋਂ ਪਿੰਡ-ਪਿੰਡ ਹੈਂਡ ਬਿਲ ਵੰਡਣ ਅਤੇ ਇਸ਼ਤਿਹਾਰਾਂ ਨੂੰ ਕੰਧਾਂ ਤੇ ਚਿਪਕਾਉਣ ਦਾ ਕਰੀਬ 101 ਪਿੰਡਾਂ ਵਿੱਚ ਚੋਣ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਂਦਿਆਂ ਹੋਇਆ ਅੱਜ ਉਕਤ ਪ੍ਰਗੋਰਾਮ ਨੂੰ ਭੋਗਪੁਰ ਸ਼ਹਿਰ ਅੰਦਰ ਚਲਾਇਆ ਗਿਆ। ਸ਼ਹਿਰ ਅੰਦਰ ਲੋਕਾਂ ਵਲੋਂ ਇਸ ਜੱਥੇ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ। ਕਈ ਜਗ੍ਹਾ ਲੋਕਾਂ ਨੇ ਪੂਰਾ ਸਮਰਥਨ ਦੇਣ ਦਾ ਵਿਸ਼ਵਾਸ਼ ਵੀ ਦਿੱਤਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਇਲਾਕੇ ਦੇ ਪਿੰਡਾਂ ਵਿਚੋਂ ਵੱਡੀ ਗਿਣਤੀ ਵਿੱਚ ਸਾਥੀ ਸ਼ਾਮਿਲ ਹੋਏ ਜਿਨ੍ਹਾਂ ਵਿੱਚ ਮਹਿੰਦਰ ਸਿੰਘ ਘੋੜੇਵਾਹੀ, ਬਲਵਿੰਦਰ ਸਿੰਘ ਉਰਫ ਬਿੱਲਾ ਤੇ ਬਲਜਿੰਦਰ ਸਿੰਘ ਖੋਜੀਪੁਰ, ਪੰਡਤ ਕੁਲਦੀਪ ਬਹਿਰਾਮ, ਪੰਕਜ ਕੁਮਾਰ ਚਠਿਆਲ ਅਤੇ ਜਸਵੰਤ ਰਾਏ ਸਨੌਰ ਉਚੇਚੇ ਤੌਰ ਤੇ ਸ਼ਾਮਲ ਹੋਏ। ਇਸ ਸਮੇਂ ਦੌਰਾਨ ਸਾਥੀਆਂ ਵਲੋਂ 25 ਪਿੰਡਾਂ ਅੰਦਰ ਛੋਟੇ ਵੱਡੇ ਇੱਕਠ ਕਰਕੇ ਸਾਥੀ ਪ੍ਰਸ਼ੋਤਮ ਲਾਲ ਬਿਲਗਾ ਦੇ ਚੋਣ ਨਿਸ਼ਾਨ ਦਾਤੀ ਹਥੋੜਾ ਉਪਰ ਤਾਰਾ ਦੇ ਨਿਸ਼ਾਨ ਦਾ ਬਟਣ ਦੱਬਾ ਕੇ ਉਹਨਾਂ ਨੂੰ ਵੱਧ ਤੋਂ ਵੱਧ ਵੋਟਾ ਪਾ ਕੇ ਜਿਤਾਉਣ ਦੀ ਅਪੀਲ ਕੀਤੀ।

Share post:

Subscribe

spot_imgspot_img

Popular

More like this
Related

दसूहा के गांव बड्डला में नए बने खेल मैदान का विधायक घुम्मण की ओर से उद्घाटन

- दसूहा विधानसभा क्षेत्र में 10वें खेल पार्क का...

गणतंत्र दिवस समारोह की सुरक्षा के लिए किए गए हैं व्यापक प्रबंधः बाबू लाल मीणा

-    आई.जी एडमिन इंटेलिजेंस ने जिले के पुलिस अधिकारियों के...