ਬ੍ਰੇਨ ਡੈੱਡ ਮਾਮਲੇ ਵਿਚ ਅੰਗ ਦਾਨ ਕਰਕੇ ਜਰੂਰਤਮੰਦ ਮਰੀਜ਼ਾਂ ਨੂੰ ਪ੍ਰਦਾਨ ਕਰੋ ਨਵਾਂ ਜੀਵਨ: ਸੰਜੀਵ ਅਰੋੜਾ
ਪੀ.ਜੀ.ਆਈ. ਦੇ ਡਾਕਟਰ ਦਾ ਆਪਣੇ ਪਿਤਾ ਅਤੇ ਦਿੱਲੀ ਏਮਸ ਵਿੱਚ ਭਰਤੀ ਮਰੀਜਾਂ ਤੇ ਰਿਸ਼ਤੇਦਾਰਾਂ ਦਾ ਉਨ੍ਹਾਂ ਦੇ ਅੰਗਦਾਨ ਕਰਨ ਦਾ ਫੈਸਲਾ ਸ਼ਲਾਘਾਯੋਗ
ਹੁਸ਼ਿਆਰਪੁਰ 31 ਜਨਵਰੀ (ਬਜਰੰਗੀ ਪਾਂਡੇ): ਕਿਸੀ ਵੀ ਮਰੀਜ਼ ਦਾ ਬ੍ਰੇਨ ਡੈੱਡ ਹੋਣ ਤੋਂ ਬਾਅਦ ਉਸਦੇ ਪਰਿਵਾਰਿਕ ਮੈਂਬਰਾ ਦੁਆਰਾ ਉਸਦੇ ਅੰਗ ਦਾਨ ਕਰਕੇ ਕਿਸੀ ਹੋਰ ਮਰੀਜ ਨੂੰ ਜੀਵਨ ਦਾਨ ਦੇਣਾ ਸਭ ਤੋਂ ਵੱਡੀ ਮਨੁੱਖਤਾ ਦੀ ਸੇਵਾ ਦੇ ਤੌਰ ਤੇ ਸਾਹਮਣੇ ਆ ਰਿਹਾ ਹੈ।ਹਾਲ ਹੀ ਵਿਚ ਪੀ.ਜੀ.ਆਈ. ਦੇ ਇੱਕ ਡਾਕਟਰ ਦੁਆਰਾ ਆਪਣੇ ਪਿਤਾ ਦੇ ਬ੍ਰੇਨ ਡੈੱਡ ਹੋਣ ਤੋਂ ਬਾਅਦ ਉਹਨਾ ਦੇ ਅੰਗ ਦਾਨ ਕੀਤੇ ਜਾਣਾ ਸਮੁੱਚੀ ਮਨੁੱਖ ਜਾਤੀ ਲਈ ਪ੍ਰੇਰਨਾ ਦਾ ਸਰੋਤ ਹੈ ਅਤੇ ਇਸ ਪ੍ਰਕਾਰ ਦੇ ਮਾਮਲਿਆਂ ਵਿਚ ਇਹ ਇੱਕ ਸਹੀ ਕਦਮ ਕਿਹਾ ਜਾ ਸਕਦਾ ਹੈ।ਕਿਉਂਕਿ, ਇਨਸਾਨ ਦੇ ਸੰਸਾਰਿਕ ਯਾਤਰਾ ਪੂਰੀ ਕਰਨ ਤੋਂ ਬਾਅਦ ਸਾਰੇ ਅੰਗ ਜੋ ਕਿਸੀ ਦੂਸਰੇ ਮਰੀਜ ਦੇ ਕੰਮ ਆ ਸਕਦੇ ਹਨ, ਅੱਗ ਵਿਚ ਜਲ ਕੇ ਰਾਖ ਹੋ ਜਾਂਦੇ ਹਨ।ਇਹ ਗੱਲ ਰੋਟਰੀ ਆਈ ਬੈਂਕ ਅਤੇ ਕੋਰਨੀਆ ਟ੍ਰਾਂਸਪਲਾਂਟੇਸ਼ਨ ਸੁਸਾਇਟੀ ਦੇ ਪ੍ਰਧਾਨ ਤੇ ਪ੍ਰਮੁੱਖ ਸਮਾਜ ਸੇਵੀ ਸੰਜੀਵ ਅਰੋੜਾ ਨੇ ਕਿਹਾ।ਇਸ ਸੰਬੰਧੀ ਅੱਜ ਇੱਥੇ ਜਾਰੀ ਇੱਕ ਪ੍ਰੈਸ ਰਿਲੀਜ਼ ਵਿਚ ਸ਼੍ਰੀ ਅਰੋੜਾ ਨੇ ਕਿਹਾ ਕਿ ਪੀ.ਜੀ.ਆਈ. ਦੇ ਡਾਕਟਰ ਦੇ ਕਦਮ ਨਾਲ ਡਾਕਟਰਾਂ ਦੇ ਪ੍ਰਤੀ ਆਦਰ ਹੋਰ ਵਧਿਆ ਹੈ ਅਤੇ ਉਨ੍ਹਾ ਦੇ ਪਿਤਾ ਦੇ ਅੰਗਾਂ ਨਾਲ ਦੋ ਮਰੀਜ਼ਾਂ ਨੂੰ ਨਵਾਂ ਜੀਵਨ ਮਿਲਿਆ ਹੈ।ਇਸੀ ਤਰ੍ਹਾਂ ਦਾ ਇੱਕ ਹੋਰ ਪੇ੍ਰਰਨਾਦਾਇਕ ਮਾਮਲਾ ਏਮਸ ਦਿੱਲੀ ਤੋਂ ਸਾਹਮਣੇ ਆਇਆ ਹੈ, ਜਿੱਥੇ 3 ਬ੍ਰੇਨ ਡੈੱਡ ਮਰੀਜਾ ਦੇ ਪਰਿਵਾਰਾਂ ਨੇ ਉਨ੍ਹਾ ਦੇ ਅੰਗ ਦਾਨ ਦੇ ਕੇ 12 ਲੋਕਾਂ ਨੂੰ ਨਵਾਂ ਜੀਵਨ ਦਾਨ ਦਿੱਤਾ ਹੈ।ਸੰਜੀਵ ਅਰੋੜਾ ਨੇ ਦੱਸਿਆ ਕਿ ਡਾਕਟਰਾਂ ਦੇ ਅਨੁਸਾਰ ਬ੍ਰੇਨ ਡੈੱਡ ਇੱਕ ਅਜਿਹੀ ਬਿਮਾਰੀ ਹੈ, ਜਿਸ ਵਿਚ ਮਰੀਜ ਦੇ ਸਾਹ ਵੈਂਟੀਲੇਟਰ ਦੇ ਸਹਾਰੇ ਹੁੰਦੇ ਹਨ ਅਤੇ ਮਰੀਜ ਕਿਸੀ ਵੀ ਸਮੇਂ ਸੰਸਾਰ ਨੂੰ ਅਲਵਿਦਾ ਕਹਿ ਸਕਦਾ ਹੈ।ਇਸ ਸਥਿਤੀ ਵਿਚ ਮਰੀਜ ਦੇ ਅੰਗ ਦਾਨ ਕਰਨ ਨਾਲ ਹੋਰ ਮਰੀਜਾਂ ਨੂੰ ਨਵਾਂ ਜੀਵਨ ਦਿੱਤਾ ਜਾ ਸਕਦਾ ਹੈ।ਜਿਗਰ, ਗੁਰਦੇ, ਅੱਖਾਂ, ਦਿਲ ਅਤੇ ਟ੍ਰਾਂਸਪਲਾਟੇਸ਼ਨ ਕੀਤੇ ਜਾਣ ਵਾਲੇ ਦੂਜੇ ਅੰਗ ਦੂਸਰੇ ਮਰੀਜ ਨੂੰ ਲਗਾਏ ਜਾ ਸਕਦੇ ਹਨ।ਸ਼੍ਰੀ ਅਰੋੜਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਉਹ ਜ਼ਿਉਂਦੇ ਜੀਅ ਖੂਨਦਾਨ, ਮਰਨ ਉਪਰੰਤ ਅੱਖਾਂ ਦਾਨ ਅਤੇ ਸ਼ਰੀਰ ਦਾਨ ਦੇ ਨਾਲ ਜੁੜੇ ਹੋਏ ਹਨ, ਉਸੀ ਤਰ੍ਹਾਂ ਅਗਰ ਕੋਈ ਐਸਾ ਮਰੀਜ ਹੋਵੇ, ਜਿਸਦਾ ਬ੍ਰੇਨ ਡੈੱਡ ਹੋਵੇ ਤਾਂ ਉਸ ਦੇ ਪਰਿਵਾਰ ਨੂੰ ਪੂਰੀ ਹਿੰਮਤ ਦੇ ਨਾਲ ਇਸ ਪ੍ਰਕਾਰ ਦੇ ਫੈਸਲੇ ਲੈ ਕੇ ਦੂਜਿਆਂ ਲਈ ਸੰਜੀਵਨੀ ਦਾ ਕੰਮ ਕਰਨਾ ਚਾਹੀਦਾ ਹੈ। ਰੋਜਾਨਾ ਕਈ ਅਜਿਹੇ ਮਰੀਜ਼ ਜੀਵਨ ਦੀ ਜੰਗ ਹਾਰ ਜਾਂਦੇ ਹਨ, ਜਿਨ੍ਹਾਂ ਨੂੰ ਅੰਗ ਦਾਨ ਵਿਚ ਨਹੀ ਮਿਲਦੇ।ਇਸ ਲਈ ਬ੍ਰੇਨ ਡੈੱਡ ਮਾਮਲਿਆਂ ਵਿਚ ਅੰਗ ਦਾਨ ਕਰਕੇ ਇਸ ਮਹਾਯੱਗ ਵਿੱਚ ਆਹੁਤੀ ਪਾਉਣ ਲਈ ਅੱਗੇ ਆਓ।
ਬ੍ਰੇਨ ਡੈੱਡ ਮਾਮਲੇ ਵਿਚ ਅੰਗ ਦਾਨ ਕਰਕੇ ਜਰੂਰਤਮੰਦ ਮਰੀਜ਼ਾਂ ਨੂੰ ਪ੍ਰਦਾਨ ਕਰੋ ਨਵਾਂ ਜੀਵਨ: ਸੰਜੀਵ ਅਰੋੜਾ
Date: