ਚੱਕ ਗੁਰੂ ਵਿਖੇ ਆਪਣਾ ਪੰਜਾਬ ਐੱਨ.ਆਰ.ਆਈ ਫੁੱਟਬਾਲ ਕਲੱਬ ਵੱਲੋਂ ਕਰਵਾਇਆ ਫੁੱਟਬਾਲ ਟੂਰਨਾਮੈਂਟ ਸੰਪੰਨ

Date:

ਚੱਕ ਗੁਰੂ ਵਿਖੇ ਆਪਣਾ ਪੰਜਾਬ ਐੱਨ.ਆਰ.ਆਈ ਫੁੱਟਬਾਲ ਕਲੱਬ ਵੱਲੋਂ ਕਰਵਾਇਆ ਫੁੱਟਬਾਲ ਟੂਰਨਾਮੈਂਟ ਸੰਪੰਨ
ਗੜ੍ਹਸ਼ੰਕਰ, 14 ਨਵੰਬਰ ( TTT ):
ਨੇੜਲੇ ਪਿੰਡ ਚੱਕ ਗੁਰੂ ਵਿਖੇ ਆਪਣਾ ਪੰਜਾਬ ਐੱਨ.ਆਰ.ਆਈ. ਫੁੱਟਬਾਲ ਕਲੱਬ ਵੱਲੋਂ ਕਰਵਾਇਆ ਗਿਆ ਛੇ ਰੋਜ਼ਾ ਫੁੱਟਬਾਲ ਟੂਰਨਾਮੈਂਟ ਸਫਲਤਾਪੂਰਵਕ ਸੰਪੰਨ ਹੋਇਆ। ਆਲ ਓਪਨ ਵਰਗ ਦੇ ਫਾਈਨਲ ਮੈਚ ਵਿਚ ਮਹਿਲਪੁਰ ਕਾਲਜ ਦੀ ਟੀਮ ਨੇ ਬੰਗਾ ਕਾਲਜ ਦੀ ਟੀਮ ਨੂੰ 2-1 ਦੇ ਅੰਤਰ ਨਾਲ ਹਰਾਇਆ। ਜੇਤੂ ਮਹਿਲਪੁਰ ਦੀ ਟੀਮ ਨੂੰ ਡੇਢ ਲੱਖ ਰੁਪਏ ਦੇ ਨਕਦ ਇਨਾਮ ਅਤੇ ਤੇ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ ਜਦਕਿ ਉੱਪ ਜੇਤੂ ਬੰਗਾ ਕਾਲਜ ਦੀ ਟੀਮ ਨੂੰ ਇਕ ਲੱਖ ਰੁਪਏ ਦਾ ਇਨਾਮ ਤੇ ਟਰਾਫ਼ੀ ਦਿੱਤੀ ਗਈ। ਇਨਾਮ ਵੰਡ ਸਮਾਗਮ ਵਿਚ ਐੱਨ.ਆਰ.ਆਈ ਅਵਤਾਰ ਸਿੰਘ ਤਾਰੀ ਯੂ.ਐੱਸ.ਏ ਨੇ ਜੇਤੂ ਟੀਮਾਂ ਅਤੇ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ।
           ਫੁੱਟਬਾਲ ਟੂਰਨਾਮੈਂਟ ਦਾ ਉਦਘਾਟਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ,ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੌੜੀ, ਉਲੰਪੀਅਨ ਸੁਰਿੰਦਰ ਸਿੰਘ ਸੋਢੀ, ਹਰੀ ਰਾਮ ਗੰਗੜ,ਬਲਵੀਰ ਸਿੰਘ ਤੁੜ ਅਤੇ ਇਕਬਾਲ ਸਿੰਘ ਸੰਧੂ ਆਈ.ਏ.ਐੱਸ. ਨੇ ਸਾਂਝੇ ਤੌਰ ‘ਤੇ ਕੀਤਾ। ਉਦਘਾਟਨ ਤੋਂ ਬਾਅਦ ਲੜਕੀਆਂ ਦਾ ਸ਼ੋਅ ਮੈਚ ਐੱਚ.ਐੱਮ.ਵੀ ਕਾਲਜ ਜਲੰਧਰ ਅਤੇ ਦੁਆਬਾ ਕਾਲਜ ਜਲੰਧਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜਿਸ ਵਿਚ ਐੱਚ.ਐੱਮ.ਵੀ ਕਾਲਜ ਜਲੰਧਰ ਦੀ ਟੀਮ ਜੇਤੂ ਰਹੀ। ਇਸੇ ਤਰ੍ਹਾਂ ਗੜ੍ਹਸ਼ੰਕਰ ਕਲੱਬ ਅਤੇ ਬਲਾਚੌਰ ਕਲੱਬ ਦੀਆਂ ਟੀਮਾਂ ਵਿਚਕਾਰ ਖੇਡੇ ਗਏ ਸ਼ੋਅ ਮੈਚ ਵਿਚ ਦੋਵੇਂ ਟੀਮਾਂ 1-1 ਗੋਲ ਨਾਲ ਬਰਾਬਰੀ ‘ਤੇ ਰਹੀਆਂ।
              ਅਕੈਡਮੀਆਂ ਦਾ ਫਾਈਨਲ ਮੈਚ ਮੰਗੂਵਾਲ ਫ਼ੁੱਟਬਾਲ ਅਕੈਡਮੀ ਅਤੇ ਸਮੁੰਦੜਾ ਫੁੱਟਬਾਲ ਅਕੈਡਮੀ ਵਿਚਕਾਰ ਖੇਡਿਆ ਗਿਆ, ਜਿਸ ਵਿਚ ਸਮੁੰਦੜਾ ਫੁੱਟਬਾਲ ਅਕੈਡਮੀ ਦੀ ਟੀਮ ਜੇਤੂ ਰਹੀ। ਪਿੰਡ ਓਪਨ ਵਰਗ ਦਾ ਫਾਈਨਲ ਫਿਰਨੀ ਮਜ਼ਾਰਾ ਤੇ ਸਮੁੰਦੜਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜਿਸ ਵਿਚ ਫਿਰਨੀ ਮਜ਼ਾਰਾ ਦੀ ਟੀਮ ਜੇਤੂ ਰਹੀ।  ਇਸ ਮੌਕੇ ਸੁੱਚਾ ਸਿੰਘ ਭਗਤ,ਕਰਨੈਲ ਸਿੰਘ, ਭਜਨ ਸਿੰਘ ਗਿੱਲ, ਗੁਰਦੇਵ ਸਿੰਘ ਰੱਕੜ, ਕੁਲਵਿੰਦਰ ਸਿੰਘ,ਮੋਹਨ ਸਿੰਘ,ਅਧਿਆਤਮ ਪ੍ਰਕਾਸ਼, ਧਰਮਪਾਲ,ਸੋਮ ਨਾਥ,ਬਹਾਦਰ ਸਿੰਘ, ਗੁਰਦੇਵ ਸਿੰਘ,ਕਮਲਜੀਤ ਸਿੰਘ, ਬਿੱਲਾ ਰੱਕੜ, ਹਰਸ਼ ਅਸਟਰੇਲੀਆ,ਅਸ਼ੋਕ ਕੁਮਾਰ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
YOUTUBE:<iframe width=”560″ height=”315″ src=”https://www.youtube.com/embed/19hq_b9w9A0?si=Fz_mbQFK3HOD-rkQ” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>
YOUTUBE:<iframe width=”560″ height=”315″ src=”https://www.youtube.com/embed/INhn3gRWDnU?si=tDEm6p1QgZyeaqSn” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>

Share post:

Subscribe

spot_imgspot_img

Popular

More like this
Related

बेहतर सरकारी स्कूल बनाम आम नागरिक के बच्चों को बेहतर शिक्षा – डा राज कुमार चब्बेवाल 

होशियारपुर(TTT): सरकारी स्कूलों में बेहतर शिक्षा के साथ साथ...

विधायक ब्रम शंकर जिम्पा ने 16.14 लाख की लागत से लगाई गई स्ट्रीट लाइटों की करवाई शुरुआत

पंजाब सरकार ने गांवों-शहरों में बुनियादी सुविधाओं का स्तर...