ਐਸ.ਐਸ.ਸੀ ਦੀ ਤਿਆਰੀ ਲਈ ਸੀ-ਪਾਈਟ ਕੈਂਪ ਥੇਹ ਕਾਂਜਲਾ ਵਿਖੇ ਮੁਫ਼ਤ ਲਿਖਤੀ ਤੇ ਫਿਜ਼ੀਕਲ ਟ੍ਰੇਨਿੰਗ ਸ਼ੁਰੂ

Date:

ਐਸ.ਐਸ.ਸੀ ਦੀ ਤਿਆਰੀ ਲਈ ਸੀ-ਪਾਈਟ ਕੈਂਪ ਥੇਹ ਕਾਂਜਲਾ ਵਿਖੇ ਮੁਫ਼ਤ ਲਿਖਤੀ ਤੇ ਫਿਜ਼ੀਕਲ ਟ੍ਰੇਨਿੰਗ ਸ਼ੁਰੂ
ਅਗਨੀਵੀਰ, ਪੁਲਿਸ ਅਤੇ ਪੈਰਾ ਮਿਲਟਰੀ ਭਰਤੀ ਲਈ ਵੀ ਨੌਜਵਾਨ ਕਰ ਸਕਦੇ ਹਨ ਤਿਆਰੀ

ਹੁਸ਼ਿਆਰਪੁਰ, 26 ਸਤੰਬਰ :(TTT) ਸੀ-ਪਾਈਟ ਕੈਂਪ ਕਪੂਰਥਲਾ ਦੇ ਅਫ਼ਸਰ ਕੈਪਟਨ ਅਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ, ਕਪੂਰਥਲਾ, ਜਲੰਧਰ ਤਰਨਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਨੌਜਵਾਨ ਲਈ ਐਸ.ਐਸ.ਸੀ ਵਿਚ ਅਸਾਮੀਆਂ ਦੇ ਫਾਰਮ ਭਰਨ ਦੀ ਮਿਤੀ 15 ਅਕਤੂਬਰ 2024 ਤੱਕ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਭਰਤੀ ਲਈ ਫਿਜੀਕਲ ਦੀ ਟਰੇਨਿੰਗ ਸੀ-ਪਾਈਟ ਕੈਂਪ ਕਪੂਰਥਲਾ ਵਿਖੇ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ 39481 ਆਸਾਮੀਆਂ ਵਿਚੋਂ 35612 ਲੜਕੇ ਅਤੇ 3869 ਲੜਕੀਆਂ ਲਈ ਹਨ। ਇਸ ਲਈ ਉਮਰ 18 ਤੋਂ 23 ਸਾਲ, ਐਸ.ਸੀ/ਐਸ.ਟੀ ਜਾਤੀ 28 ਸਾਲ ਬੀ.ਸੀ. ਜਾਤੀ 25 ਸਾਲ ਅਤੇ ਯੋਗਤਾ ਦਸਵੀ, ਬਾਹਰਵੀ. ਪਾਸ, ਕੱਦ ਲੜਕੇ 5 ਫੁੱਟ 7 ਇੰਚ, ਲੜਕੀਆਂ ਲਈ 5 ਫੁੱਟ 2 ਇੰਚ, ਦੌੜ ਲੜਕੇ 24 ਮਿੰਟ ਵਿਚ ਪੰਜ ਕਿਲੋਮੀਟਰ ਅਤੇ ਲੜਕੀਆਂ ਸਾਢੇ 8 ਮਿੰਟ ਵਿਚ 1.6 ਕਿਲੋਮੀਟਰ ਹੋਵੇਗੀ। ਚਾਹਵਾਨ ਨੌਜਵਾਨ ਫਿਜੀਕਲ ਅਤੇ ਲਿਖਤੀ ਟੈਸਟ ਦੀ ਤਿਆਰੀ ਲਈ ਸੀ-ਪਾਈਟ ਕੈਂਪ ਥੇਹ ਕਾਂਜਲਾ, ਕਪੂਰਥਲਾ ਵਿਖੇ ਸੰਪਰਕ ਕਰ ਸਕਦੇ ਹਨ।
ਇਸ ਤੋਂ ਇਲਾਵਾ ਆਰਮੀ ਅਗਨੀਵੀਰ, ਪੰਜਾਬ ਪੁਲਿਸ, ਪੈਰਾਮਿਲਟਰੀ ਫੋਰਸ ਦੀ ਭਰਤੀ ਲਈ ਚਾਹਵਾਨ ਨੌਜਵਾਨ ਲਿਖਤੀ ਪੇਪਰ ਅਤੇ ਫਿਜੀਕਲ ਟੈਸਟ ਦੀ ਤਿਆਰ ਕਰ ਸਕਦੇ ਹਨ। ਦਸਤਾਵੇਜ ਦੀਆਂ ਫੋਟੋ ਕਾਪੀਆਂ ਜਿਵੇਂ ਆਧਾਰ ਕਾਰਡ, ਦਸਵੀਂ ਜਾਂ ਬਾਰ੍ਹਵੀਂ ਦਾ ਸਰਟੀਫਿਕੇਟ, ਜਾਤੀ ਸਰਟੀਫਿਕੇਟ ਅਤੇ ਦੋ ਪਾਸਪੋਰਟ ਸਾਈਜ਼ ਫੋਟੋਆਂ ਅਤੇ ਆਨਲਾਈਨ ਰਜਿਸਟ੍ਰੇਸ਼ਨ ਦੀ ਫੋਟੋ ਕਾਪੀ ਨਾਲ ਲੈ ਕੇ ਕੈਂਪ ਵਿਚ ਰਿਪੋਰਟ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਦੌਰਾਨ ਨੌਜਵਾਨਾਂ ਨੂੰ ਪੜ੍ਹਾਈ ਰਿਹਾਇਸ਼ ਅਤੇ ਖਾਣਾ ਵੱਲੋਂ ਮੁਫ਼ਤ ਦਿੱਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 83601-63527, 69002-00733 ਅਤੇ 99143-69376 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Share post:

Subscribe

spot_imgspot_img

Popular

More like this
Related

ਸ੍ਰੀ ਸ਼ਿਵਰਾਤਰੀ ਉਤਸਵ : ਮੰਗਲਵਾਰ ਨੂੰ ਜ਼ਿਲ੍ਹੇ ਦੇ ਵਿਦਿਅਕ ਅਦਾਰਿਆਂ ’ਚ ਅੱਧੇ ਦਿਨ ਦੀ ਛੁੱਟੀ

ਹੁਸ਼ਿਆਰਪੁਰ, 24 ਫਰਵਰੀ: ਸ੍ਰੀ ਸ਼ਿਵਰਾਤਰੀ ਉਤਸਵ ਦੇ ਸਬੰਧ ਵਿਚ...