ਹੁਸ਼ਿਆਰਪੁਰ 6 ਮਈ (ਬਜਰੰਗੀ ਪਾੰਡੇ):ਲਾਇਨਜ ਕਲੱਬਜ ਚੈਰੀਟੇਬਲ ਹੌਸਪੀਟਲ ਸੋਸਾਇਟੀ ਅਤੇ ਲਾਇਨਜ ਕਲੱਬ ਹੁਸ਼ਿਆਰਪੁਰ ਰੋਇਲ ਵੱਲੋਂ ਫ਼ਰੀ ਮੈਡੀਕਲ ਚੈੱਕਅਪ ਕੈਂਪ ਸ੍ਰੀ ਗੁਰੂ ਰਾਮਦਾਸ ਰਸੋਈ ਹੁਸ਼ਿਆਰਪੁਰ ਵਿਖੇ ਲਾਇਨ ਜਸਪਾਲ ਸਿੰਘ ਬੰਸਿਲ ਚੇਅਰਮੈਨ ਅਤੇ ਲਾਇਨ ਵਿਕਰਮ ਤਲਵਾੜ ਦੀ ਪ੍ਰਧਾਨਗੀ ਵਿੱਚ ਲਗਾਇਆ ਗਿਆ, ਜਿਸ ਵਿੱਚ ਲੋਕਾਂ ਦਾ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਚੈੱਕ ਕੀਤੀ ਗਈ ਅਤੇ ਲੋੜਮੰਦ ਲੋਕਾਂ ਦੇ ਫਰੀ ਲੈਬੋਰਟਰੀ ਟੈਸਟ ਵੀ ਕਰਵਾਏ ਗਏ।
ਇਸ ਕੈਂਪ ਦਾ ਉਦਘਾਟਨ ਉਦਯੋਗਪਤੀ ਮੁਕੇਸ਼ ਗੋਇਲ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ, ਲਾਇਨਜ ਕਲੱਬ ਅਤੇ ਸੋਸਾਇਟੀ ਵੱਲੋਂ ਭਵਿੱਖ ਵਿੱਚ ਵੀ ਮਾਨਵਤਾ ਦੀ ਸੇਵਾ ਦੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਕਰਨ ਦਾ ਸੰਕਲਪ ਲਿਆ ਗਿਆ।
ਇਸ ਕੈੰਪ ਵਿੱਚ ਹਰੇਕ ਮੈਂਬਰ ਨੇ ਵੱਧ ਚੜ ਕੇ ਹਿੱਸਾ ਪਾਇਆ ਜਿਸ ਵਿੱਚ ਲਾਇਨ ਮਹਾਵੀਰ ਸਿੰਘ ਢਿੱਲੋ, ਜੀ ਲਾਇਨ ਸਤੀਸ਼ ਗੁਪਤਾ ਜੀ, ਲਾਇਨ ਉਂਕਾਰ ਸਿੰਘ ਭਾਰਜ, ਲਾਇਨ ਨਰਿੰਦਰ ਸਿੰਘ ਸੈਣੀ, ਲਾਇਨ ਜਅੰਤ ਅਹੂਜਾ ਜੀ ਆਦਿ ਹਾਜ਼ਿਰ ਸਨ।
ਲਾਇਨਜ ਕਲੱਬਜ ਚੈਰੀਟੇਬਲ ਹੌਸਪੀਟਲ ਸੋਸਾਇਟੀ ਅਤੇ ਲਾਇਨਜ ਕਲੱਬ ਹੁਸ਼ਿਆਰਪੁਰ ਰੋਇਲ ਵੱਲੋਂ ਫ਼ਰੀ ਮੈਡੀਕਲ ਚੈੱਕਅਪ ਕੈਂਪ
Date: