ਪਠਾਨਕੋਟ ਚੌਂਕ ’ਚ ਗੋਲ਼ੀਆਂ ਚੱਲਣ ਦੇ ਮਾਮਲੇ ‘ਚ ਚੌਥਾ ਮੁਲਜ਼ਮ ਗ੍ਰਿਫ਼ਤਾਰ, ਮੰਗਾ ਤੇ ਜਗਤੇਜ ਦੀ ਗ੍ਰਿਫ਼ਤਾਰੀ ਅਜੇ ਬਾਕੀ
ਜਲੰਧਰ (TTT)–ਪਠਾਨਕੋਟ ਚੌਂਕ ਵਿਚ ਬੀਤੇ ਸੋਮਵਾਰ ਵਾਪਰੇ ਗੋਲ਼ੀਕਾਂਡ ਸਬੰਧੀ ਕਮਿਸ਼ਨਰੇਟ ਪੁਲਸ ਨੇ ਚੌਥੇ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਇਹ ਮੁਲਜ਼ਮ ਮੰਗਾ ਗਰੁੱਪ ਦਾ ਹੈ। ਇਸ ਤੋਂ ਪਹਿਲਾਂ ਪੁਲਸ ਨੇ ਸੁਰਿੰਦਰ ਉਰਫ਼ ਮੰਗਾ ਦੇ ਪਿਤਾ ਕਰਨੈਲ ਸਿੰਘ ਨਿਵਾਸੀ ਰੇਰੂ ਪਿੰਡ ਅਤੇ ਜਗਤੇਜ ਦੇ ਫੁੱਫੜ ਪਰਮਜੀਤ ਸਿੰਘ ਨਿਵਾਸੀ ਨਕੋਦਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਦੋਵਾਂ ਨੇ ਮੁੱਖ ਮੁਲਜ਼ਮਾਂ ਨੂੰ ਪਨਾਹ ਦਿੱਤੀ ਸੀ।
ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਜਸਵੀਰ ਸਿੰਘ ਜੱਟ ਨਿਵਾਸੀ ਪਿੰਡ ਢੱਡਾ ਵਜੋਂ ਹੋਈ ਹੈ। ਇਹ ਮੁਲਜ਼ਮ ਮੰਗਾ ਦੇ ਨਾਲ ਬਾਈਕ ’ਤੇ ਆਇਆ ਸੀ। ਮੁਲਜ਼ਮ ਦੀ ਪਛਾਣ ਗਗਨ ਖਹਿਰਾ ਨੇ ਕੀਤੀ, ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਦੂਜੇ ਪਾਸੇ ਮੰਗਾ ਦੇ ਪਿਤਾ, ਜਗਤੇਜ ਦਾ ਫੁੱਫੜ ਅਤੇ ਗਗਨ ਪੁਲਸ ਰਿਮਾਂਡ ’ਤੇ ਹਨ। ਜਸਵੀਰ ਜੱਟ ਨੂੰ ਵੀ ਪੁਲਸ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ। ਫਿਲਹਾਲ ਮੰਗਾ ਅਤੇ ਜਗਤੇਜ ਅਜੇ ਫ਼ਰਾਰ ਹਨ। ਪੁਲਸ ਲਗਾਤਾਰ ਉਨ੍ਹਾਂ ਦੀ ਭਾਲ ਵਿਚ ਰੇਡ ਕਰ ਰਹੀ ਹੈ।