ਹੁਸ਼ਿਆਰਪੁਰ ਤੋਂ ਚਾਰ ਵਾਰ ਸੰਸਦ ਮੈਂਬਰ ਰਹੇ ਕਮਲ ਚੌਧਰੀ ਦਾ ਦੇਹਾਂਤ, ਦਿੱਲੀ ਵਿੱਚ ਲਏ ਆਖਰੀ ਸਾਹ
(TTT)ਹੁਸ਼ਿਆਰਪੁਰ ਤੋਂ ਚਾਰ ਵਾਰ ਲੋਕ ਸਭਾ ਮੈਂਬਰ ਰਹੇ ਭਾਰਤੀ ਜਨਤਾ ਪਾਰਟੀ ਦੇ ਸਕੁਐਡਰਨ ਲੀਡਰ ਕਮਲ ਚੌਧਰੀ ਦਾ ਮੰਗਲਵਾਰ ਸਵੇਰੇ ਦਿੱਲੀ ‘ਚ ਦੇਹਾਂਤ ਹੋ ਗਿਆ। ਉਹ 76 ਸਾਲ ਦੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਦਿੱਲੀ ਦੇ ਲੋਧੀ ਰੋਡ ਸ਼ਮਸ਼ਾਨਘਾਟ ਵਿਖੇ ਸ਼ਾਮ 4 ਵਜੇ ਕੀਤਾ ਜਾਵੇਗਾ।
ਦੱਸ ਦਈਏ ਕਿ ਸਾਲ 1985 ਵਿੱਚ ਆਪਣੇ ਪਿਤਾ, ਸੁਤੰਤਰਤਾ ਸੈਨਾਨੀ ਅਤੇ ਉੱਘੇ ਸਮਾਜਵਾਦੀ ਨੇਤਾ ਚੌਧਰੀ ਬਲਵੀਰ ਸਿੰਘ ਦੀ ਅੱਤਵਾਦੀਆਂ ਦੁਆਰਾ ਹੱਤਿਆ ਤੋਂ ਬਾਅਦ ਕਮਲ ਚੌਧਰੀ ਪਹਿਲੀ ਵਾਰ ਕਾਂਗਰਸ ਦੀ ਟਿਕਟ ‘ਤੇ ਸੰਸਦ ਮੈਂਬਰ ਬਣੇ ਸਨ।