ਲੱਖਾਂ ਦੀ ਲੱਕੜ ਹੜਪਣ ਦੇ ਦੋਸ਼ਾਂ ਚ ਕਾਨੂੰਨੀ ਸਿਕੰਜੇ ਚ ਫਸਿਆ ਵਣ ਵਿਭਾਗ ਅਧਿਕਾਰੀ ।
(TTT)ਵਣ ਵਿਭਾਗ ਪੰਜਾਬ ਵੱਲੋਂ ਰੁੱਖਾਂ ਅਤੇ ਵਿਭਾਗ ਦੀ ਲੱਕੜ ਦੇ ਵੱਡੇ ਅਲਾਟ ਭੰਡਾਰਾਂ ਦੀ ਦੇਖ ਰੇਖ ਲਈ ਆਪਣੇ ਹੀ ਮਹਿਕਮੇ ਦੀ ਅਫਸਰਸਾਹੀ ਤੇ ਪੂਰਾ ਭਰੋਸਾ ਸੁੱਟਿਆ ਹੁੰਦਾ ਹੈ । ਪਰ ਮਹਿਕਮੇ ਵੱਲੋਂ ਲਾਏ ਇਹਨਾਂ ਰੁੱਖਾਂ ਅਤੇ ਲੱਕੜ ਦੇ ਵੱਡੇ ਭੰਡਾਰਾਂ ਦੀ ਰਾਖੀ ਲਈ ਤਾਇਨਾਤ ਕੀਤੇ ਗਏ ਜੇਕਰ ਅਧਿਕਾਰੀ ਹੀ ਬੇਈਮਾਨ ਹੋ ਜਾਣ ਤਾਂ ਫਿਰ ਇਥੇ ਉਲਟੀ ਵਾੜ ਖੇਤ ਕੋ ਖਾਏ ਵਾਲਾ ਟੋਟਕਾ ਆਪ ਮੁਹਾਰੇ ਮੂੰਹੋਂ ਨਿਕਲਦਾ ਹੈ। ਪੰਜਾਬ ਰਾਜ ਵਣ ਵਿਕਾਸ ਨਿਗਮ ਦੇ ਇੱਕ ਅਧਿਕਾਰੀ ਤੇ ਇਹ ਟੋਟਕਾ ਉਸ ਵੇਲੇ ਪੂਰੀ ਤਰ੍ਹਾਂ ਫਿੱਟ ਹੁੰਦਾ ਨਜ਼ਰ ਆਇਆ ਜਦੋਂ ਕਰੀਬ 88 ਲੱਖ ਰੁਪਏ ਦੀ ਸਰਕਾਰੀ ਲੱਕੜ ਦਾ ਘੱਪਲਾ ਕਰਨ ਦੇ ਦੋਸ਼ਾਂ ਚ ਗੁਰਦਾਸਪੁਰ ਚ ਤਾਇਨਾਤ ਇੱਕ ਪ੍ਰੋਜੈਕਟ ਅਫਸਰ ਖਿਲਾਫ ਥਾਣਾ ਸਿਟੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ । ਜਿਸ ਸਬੰਧੀ ਜਾਣਕਾਰੀ ਹੋਏ DSP ਗੁਰਦਾਸਪੁਰ ਸਿਟੀ ਮੋਹਨ ਸਿੰਘ ਨੇ ਦੱਸਿਆ ਕਿ ਦੋਸ਼ੀ ਪ੍ਰਹਿਲਾਦ ਸਿੰਘ ਪੁੱਤਰ ਸਰਦਾਰ ਸਿੰਘ ਵਾਸੀ ਗਾਦੜੀਆਂ ਥਾਣਾ ਘੁੰਮਣ ਕਲਾਂ ਪੰਜਾਬ ਰਾਜ ਵਣ ਵਿਕਾਸ ਨਿਗਮ ਲਿਮਿਟਡ ਗੁਰਦਾਸਪੁਰ ਚ ਬਤੌਰ ਪ੍ਰੋਜੈਕਟ ਅਫਸਰ ਤਾਇਨਾਤ ਸੀ । ਜਿਸ ਦੇ ਅਧਿਕਾਰ ਖੇਤਰ ਅੰਦਰ ਗੁਰਦਾਸਪੁਰ ਧਾਰੀਵਾਲ ਅਤੇ ਗੱਗੜ ਭਾਣਾ ਦੇ ਡੀਪੋ ਆਉਂਦੇ ਸਨ । ਜਦੋਂ ਕਿ ਉਕਤ ਦੋਸ਼ੀ ਅਫਸਰ ਵੱਲੋਂ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਠੇਕੇਦਾਰਾਂ ਤੋਂ ਬਿਨਾਂ ਪੈਸੇ ਪ੍ਰਾਪਤ ਕੀਤੇ 2019, 20 ਤੋਂ 2021 ਤੋਂ 2023 ਦੌਰਾਨ ਨਿਲਾਮ ਹੋਏ 223 ਲੱਕੜ ਲਾਟ ਭੰਡਾਰ ਚੁਕਵਾ ਦਿੱਤੇ ਗਏ । ਜਿਸ ਨਾਲ ਮਹਿਕਮਾ ਪੰਜਾਬ ਰਾਜ ਬਣ ਵਿਭਾਗ ਲਿਮਿਟਡ ਦਾ 99 ਲੱਖ ਦਾ ਵੱਡਾ ਨੁਕਸਾਨ ਹੋਇਆ ਹੈ। ਅਤੇ ਉੱਚ ਪੱਧਰੀ ਵਿਭਾਗੀ ਪੜਤਾਲ ਤੋਂ ਬਾਅਦ ਵਿਭਾਗ ਨਾਲ ਕੀਤੀ ਇਸ ਧੋਖਾ ਧੜੀ ਦੇ ਦੋਸ਼ਾਂ ਤਹਿਤ ਉਕਤ ਅਫਸਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। । ਉਹਨਾਂ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਪੀ,ਪੀ,ਐਸ ਰਣਧੀਰ ਸਿੰਘ ਗੈਜਨਲ ਮੈਨੇਜਰ ਪੰਜਾਬ ਸਟੇਟ ਫੋਰੈਸਟ ਡਿਵੈਲਪਮੈਂਟ ਨਿਗਮ ਅੰਮ੍ਰਿਤਸਰ ਦੀ ਸ਼ਿਕਾਇਤ ਤੇ ਅਮਲ ਵਿੱਚ ਲਿਆਂਦੀ ਗਈ । ਜਦੋਂ ਕਿ ਮਾਮਲੇ ਚ ਨਾਮਜਦ ਉਕਤ ਦੋਸ਼ੀ ਦੀ ਭਾਲ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਆਏ ਜਲਦ ਹੀ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ
ਲੱਖਾਂ ਦੀ ਲੱਕੜ ਹੜਪਣ ਦੇ ਦੋਸ਼ਾਂ ਚ ਕਾਨੂੰਨੀ ਸਿਕੰਜੇ ਚ ਫਸਿਆ ਵਣ ਵਿਭਾਗ ਅਧਿਕਾਰੀ ।
Date: