ਡਾਇਗਨੋਸਟਿਕ ਸੈਂਟਰ ਦੇ ਬਾਹਰ ਫਾਇਰਿੰਗ ਦਾ ਮਾਮਲਾ : ਤਿੰਨੇਂ ਨੌਜਵਾਨਾਂ ਖ਼ਿਲਾਫ਼ ਪੁਲਸ ਨੂੰ ਮਿਲੇ ਅਹਿਮ ਸੁਰਾਗ

Date:

ਡਾਇਗਨੋਸਟਿਕ ਸੈਂਟਰ ਦੇ ਬਾਹਰ ਫਾਇਰਿੰਗ ਦਾ ਮਾਮਲਾ : ਤਿੰਨੇਂ ਨੌਜਵਾਨਾਂ ਖ਼ਿਲਾਫ਼ ਪੁਲਸ ਨੂੰ ਮਿਲੇ ਅਹਿਮ ਸੁਰਾਗ

ਡੇਰਾਬੱਸੀ (TTT) : ਸ਼ਨੀਵਾਰ ਦੁਪਹਿਰ ਡੇਰਾਬੱਸੀ ਦੇ ਡਾਇਗਨੋਸਟਿਕ ਸੈਂਟਰ ’ਚ ਧਮਕੀ ਭਰੀ ਚਿੱਠੀ ਦੇਣ ਤੋਂ ਬਾਅਦ ਹਵਾਈ ਫਾਇਰ ਕਰ ਕੇ ਮੋਟਰਸਾਈਕਲ ’ਤੇ ਫ਼ਰਾਰ ਹੋਏ ਨਕਾਬਪੋਸ਼ ਨੌਜਵਾਨਾਂ ਨੂੰ ਲੱਭਣ ਲਈ ਪੁਲਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਹਾਦਸੇ ਤੋਂ ਬਾਅਦ ਸਥਾਨਕ ਪੁਲਸ ਤੋਂ ਇਲਾਵਾ ਸੀ. ਆਈ. ਏ. ਸਟਾਫ਼, ਸਪੈਸ਼ਲ ਸੈੱਲ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਲੱਗੀ ਹੋਈ ਹੈ।
ਪੁਲਸ ਟੀਮਾਂ ਨੂੰ ਤਿੰਨਾਂ ਨੌਜਵਾਨਾਂ ਖ਼ਿਲਾਫ਼ ਅਹਿਮ ਸੁਰਾਗ ਮਿਲੇ ਹਨ। ਤਿੰਨੋਂ ਨੌਜਵਾਨ ਲੋਕਲ ਦੱਸੇ ਜਾ ਰਹੇ ਹਨ। ਪੁਲਸ ਦੀ ਮੰਨੀਏ ਤਾਂ ਸੋਮਵਾਰ ਤੱਕ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਸ ਸੂਤਰਾਂ ਅਨੁਸਾਰ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕਰਨ ’ਤੇ ਪਤਾ ਲੱਗਿਆ ਕਿ ਤਿੰਨੋਂ ਕਾਲਜ ਰੋਡ ਜਾਂ ਹਾਈਵੇਅ ’ਤੇ ਆਉਣ ਦੀ ਬਜਾਏ ਕਾਲੋਨੀ ਦੀਆਂ ਅੰਦਰਲੀਆਂ ਗਲੀਆਂ ’ਚੋਂ ਗੁਲਾਬਗੜ੍ਹ ਰੋਡ ਅਤੇ ਫਿਰ ਬਰਵਾਲਾ ਰੋਡ ਵੱਲ ਭੱਜ ਗਏ।

ਇਹ ਵੀ ਦੱਸਿਆ ਗਿਆ ਹੈ ਕਿ ਵਟਸਐਪ ਲਈ ਜੋ ਨੰਬਰ ਦਿੱਤਾ ਗਿਆ ਸੀ, ਉਹ ਪੁਰਤਗਾਲ ਦਾ ਹੈ, ਜੋ ਬੰਦ ਆ ਰਿਹਾ ਹੈ। ਤਿੰਨੋਂ ਮੁਲਜ਼ਮ ਪੁਲਸ ਦੀ ਗ੍ਰਿਫ਼ਤ ਦੇ ਬਹੁਤ ਨਜ਼ਦੀਕ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸੋਮਵਾਰ ਤੱਕ ਕੇਸ ਹੱਲ ਕਰ ਦਿੱਤਾ ਜਾਵੇਗਾ ਅਤੇ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਸ ਨੇ ਲੈਬ ਰਿਸੈਪਸ਼ਨਿਸਟ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Share post:

Subscribe

spot_imgspot_img

Popular

More like this
Related