ਸ਼ਿਆਰਪੁਰ: ਫਾਇਰ ਬ੍ਰਿਗੇਡ ਆਊਟਸੋਰਸ ਕਰਮਚਾਰੀ ਯੂਨੀਅਨ ਪੰਜਾਬ ਵਲੋਂ ਮੰਗਾਂ ਨੂੰ ਲੈ ਕੇ ਰੋਸ ਰੈਲੀ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਰੋਸ਼ ਪ੍ਰਦਰਸ਼ਨ ਕੀਤਾ। ਇਸ ਮੌਕੇ ਉੱਤੇ ਉਹਨਾਂ ਵਲੋਂ ਰੋਸ਼ਨ ਗਰਾਉਂਡ ਤੋਂ ਲੈ ਕੇ ਬੱਸ ਸਟੈਂਡ, ਕਮਾਲਪੁਰ ਚੌਂਕ,ਪ੍ਰਭਾਤ ਚੌਕ ਤੋਂ ਹੋ ਕੇ ਕੈਬਿਨੇਟ ਮੰਤਰੀ ਡਾ.ਰਵਜੋਤ ਸਿੰਘ ਦੀ ਕੋਠੀ ਦੇ ਅੱਗੇ ਘਿਰਾਓ ਕੀਤਾ ਗਿਆ। ਇਹਨਾਂ ਫਾਇਰ ਸਟੇਸ਼ਨਾਂ ਵਿਚ ਪਿਛਲੇ ਕਈ ਸਾਲਾਂ ਤੋਂ ਕਰੀਬ 1200 ਫਾਇਰ ਮੈਨ/ਫਾਇਰ ਡਰਾਈਵਰ ਬਹੁਤ ਘੱਟ ਤਨਖਾਹ ਉਤੇ ਰਿਸਕ ਵਾਲੀ ਡਿਊਟੀ ਨਿਭਾ ਰਹੇ ਹਨ। ਉਹਨਾਂ ਮੰਗ ਕੀਤੀ ਕਿ ਉਹਨਾਂ ਨੂੰ ਜਲਦ ਤੋਂ ਜਲਦ ਪੱਕਾ ਕੀਤਾ ਜਾਵੇ।
