ਪੰਜਾਬ ‘ਚ ਵੱਡੀ ਵਾਰਦਾਤ, 3 ਬੱਚਿਆਂ ਦੇ ਪਿਓ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ
(Reena Sahota) ਕਰਤਾਰਪੁਰ – ਕਰਤਾਰਪੁਰ ਵਿਖੇ ਪਿੰਡ ਮਲੀਆਂ ’ਚ 2 ਲੋਕਾਂ ਦੀ ਆਪਸੀ ਤਕਰਾਰ ’ਚ ਆਪਸੀ ਬਚਾਅ ਕਰਵਾਉਣ ਗਏ ਇਕ ਵਿਅਕਤੀ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਵਾਰਦਾਤ ਵਿਚ ਇਕ ਹੋਰ ਨੌਜਵਾਨ ਸੱਟਾਂ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਜਲੰਧਰ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।