3 ਬੱਚਿਆਂ ਦੇ ਪਿਓ ਨੇ 22 ਸਾਲਾ ਕੁੜੀ ਨਾਲ ਟੱਪੀਆਂ ਹੱਦਾਂ, ਗਰਭਵਤੀ ਹੋਈ ਕੁੜੀ ਦਾ ਬਿਆਨ ਸੁਣ ਉਡੇ ਸਭ ਦੇ ਹੋਸ਼

Date:

3 ਬੱਚਿਆਂ ਦੇ ਪਿਓ ਨੇ 22 ਸਾਲਾ ਕੁੜੀ ਨਾਲ ਟੱਪੀਆਂ ਹੱਦਾਂ, ਗਰਭਵਤੀ ਹੋਈ ਕੁੜੀ ਦਾ ਬਿਆਨ ਸੁਣ ਉਡੇ ਸਭ ਦੇ ਹੋਸ਼

ਗੁਰਦਾਸਪੁਰ (TTT) : ਗੁਰਦਾਸਪੁਰ ਦਾ ਇਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ 3 ਬੱਚਿਆਂ ਦੇ ਪਿਓ ‘ਤੇ ਧਮਕੀਆਂ ਦੇ ਕੇ 22 ਸਾਲਾ ਕੁੜੀ ਨਾਲ ਸੰਬੰਧ ਬਣਾਉਣ ਅਤੇ ਗਰਭਵਤੀ ਕਰਨ ਦੇ ਦੋਸ਼ ਲੱਗੇ ਹਨ। ਕੁੜੀ ਨਾਲ ਨਾਜਾਇਜ਼ ਸਬੰਧ ਬਣਾਉਣ, ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਲੜਕੀ ਦੇ 5/6 ਮਹੀਨੇ ਦੀ ਗਰਭਵਤੀ ਹੋਣ ’ਤੇ ਥਾਣਾ ਸਦਰ ਪੁਲਸ ਗੁਰਦਾਸਪੁਰ ਨੇ 42 ਸਾਲਾ ਵਿਅਕਤੀ ਖ਼ਿਲਾਫ ਧਾਰਾ 376, 506 ਦੇ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਸੀਮਾ ਨੇ ਦੱਸਿਆ ਕਿ ਥਾਣਾ ਸਦਰ ਪੁਲਸ ਸਟੇਸ਼ਨ ਦੇ ਅਧੀਨ ਪੈਂਦੇ ਇਕ ਪਿੰਡ ਦੀ 22 ਸਾਲਾ ਲੜਕੀ ਨੇ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਗੁਆਂਢੀ ਦੇਸਾ ਮਸੀਹ ਜਿਸ ਦੀ ਉਮਰ 42 ਸਾਲ ਹੈ ਅਤੇ ਵਿਆਹਿਆ ਹੋਇਆ ਹੈ ਜਿਸ ਦੇ ਤਿੰਨ ਬੱਚੇ ਵੀ ਹਨ। ਦੇਸਾ ਮਸੀਹ ਦੀ ਪਤਨੀ ਨਾਲ ਉਸ ਦਾ ਬੋਲਚਾਲ ਸੀ, ਜਿਸ ਦਾ ਅਕਸਰ ਦੋਸ਼ੀ ਦੇ ਘਰ ਆਉਣਾ ਜਾਣਾ ਸੀ।

Share post:

Subscribe

spot_imgspot_img

Popular

More like this
Related