ਸਕੂਟਰੀ ਸਵਾਰ ਪਿਉ-ਪੁੱਤ ’ਤੇ ਡਿੱਗਿਆ ਦਰੱਖ਼ਤ, ਪਿਤਾ ਦੀ ਮੌਤ
(TTT) ਇੱਥੇ ਜੋਗਾਨੰਦ ਰੋਡ ’ਤੇ ਜਾ ਰਹੇ ਸਕੂਟਰੀ ਸਵਾਰ ਪਿਓ-ਪੁੱਤ ’ਤੇ ਦਰੱਖ਼ਤ ਡਿੱਗਣ ਕਾਰਨ ਪਿਤਾ ਦਾ ਮੌਤ ਹੋ ਗਈ, ਜਦਕਿ ਉਸਦਾ ਪੁੱਤਰ ਗੰਭੀਰ ਜ਼ਖਮੀ ਹੋ ਗਿਆ। ਉਨ੍ਹਾਂ ਨੂੰ ਤੁਰੰਤ ਜ਼ਖਮੀ ਹਾਲਤ ‘ਚ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਜਾਣਕਾਰੀ ਅਨੁਸਾਰ ਸਵੇਰੇ ਜੋਗਾਨੰਦ ਰੋਡ ’ਤੇ ਸਕੂਟਰੀ ’ਤੇ ਜਾ ਰਹੇ ਪਿਓ-ਪੁੱਤ ’ਤੇ ਅਚਾਨਕ ਦਰੱਖ਼ਤ ਡਿੱਗ ਗਿਆ, ਜਿਸ ਕਾਰਨ ਦੋਵੇਂ ਦਰੱਖ਼ਤ ਹੇਠਾਂ ਦੱਬ ਗਏ। ਆਸ-ਪਾਸ ਦੇ ਲੋਕਾਂ ਵੱਲੋਂ ਸਹਾਰਾ ਅਤੇ ਐੱਸ. ਡੀ. ਐੱਫ. ਦੇ ਜਵਾਨਾਂ ਨੂੰ ਸੂਚਿਤ ਕੀਤਾ ਗਿਆ।