ਕਿਸਾਨਾਂ ਵਲੋ ਬਟਾਲਾ ਚ ਪੰਜਾਬ ਐਂਡ ਸੀਂਧ ਬੈਂਕ ਦੇ ਬਾਹਰ ਕੀਤਾ ਗਿਆ ਧਰਨਾ ਪ੍ਰਦਰਸ਼ਨ ,,, ਕਿਸਾਨ ਦੀ ਫੈਕਟਰੀ ਚ ਹੋਈ ਚੋਰੀ ਮਾਮਲੇ ਚ ਬੈਂਕ ਵਲੋ ਕੀਤੀ ਇੰਸੂਰੈਂਸ ਨਾ ਮਿਲਣ ਤੇ ਕਿਸਾਨ ਹੋਏ ਸਨ ਇਕੱਠੇ ।
(TTT)ਬਟਾਲਾ ਸ਼ਹਿਰ ਚ ਪੰਜਾਬ ਐਂਡ ਸਿਧ ਬੈਂਕ ਦੇ ਬਾਹਰ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਨਾਲ ਜੁੜੇ ਵੱਡੀ ਗਿਣਤੀ ਚ ਇਕੱਠੇ ਹੋਏ ਕਿਸਾਨਾਂ ਵਲੋ ਧਰਨਾ ਪ੍ਰਦਰਸ਼ਨ ਕੀਤਾ ਗਿਆ ਉਥੇ ਹੀ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਦੇ ਇਕ ਕਿਸਾਨ ਜੋ ਨਾਲ ਇਕ ਫੈਕਟਰੀ ਵੀ ਚਲਾਉਂਦਾ ਹੈ ਦੀ ਫੈਕਟਰੀ ਚ ਸਾਲ 2022 ਚ ਚੋਰੀ ਹੋਈ ਸੀ ਅਤੇ ਕਰੀਬ 15 ਲੱਖ ਰੁਪੇ ਦਾ ਵਾਡਾ ਨੁਕਸਾਨ ਹੋਇਆ ਸੀ ਅਤੇ ਜਦਕਿ ਉਸ ਵਲੋ ਆਪਣੀ ਫੈਕਟਰੀ ਦੀ ਇੰਸੂਰੈਂਸ ਪੰਜਾਬ ਐਂਡ ਸਿੰਧ ਬੈਂਕ ਵਲੋ ਹਾਰ ਸਾਲ ਲਗਾਤਾਰ ਕੀਤੀ ਜਾ ਰਹੀ ਸੀ ਤਾ ਕਿਸਾਨ ਸਰਬਜੀਤ ਸਿੰਘ ਚੱਠਾ ਵਲੋ ਬੈਂਕ ਸਟਾਫ ਨੂੰ ਆ ਕੇ ਦੱਸਿਆ ਗਿਆ ਕਿ ਚੋਰੀ ਹੋਈ ਹੈ ਅਤੇ ਉਹ ਉਸਦਾ ਕਾਰਵਾਈ ਕਰਨ ਅਤੇ ਜੋ ਨੁਕਸਾਨ ਹੋਇਆ ਹੈ ਉਸ ਦੇ ਪੈਰਵਾਈ ਕਰਨ ਜਦ ਕਿ ਬੈਂਕ ਨੂੰ ਲਿਖਤੀ ਵੀ ਦਿੱਤੀ ਲੇਕਿਨ ਬੈਂਕ ਸਟਾਫ ਪਹਿਲਾਂ ਤਾ ਟਾਲ ਮਟੋਲ ਕਰਦੇ ਰਹੇ ਲੇਕਿਨ ਲੰਬੇ ਸਮੇ ਤਕ ਅਪਣਾ ਹੱਕ ਮੰਗਣ ਤੋ ਬਾਅਦ ਬੈਂਕ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਜਦ ਚੋਰੀ ਹੋਈ ਸੀ ਉਹਨਾਂ ਦਿਨਾ ਚ ਇੰਸੂਰੈਂਸ ਖ਼ਤਮ ਹੋ ਚੁੱਕੀ ਸੀ ਉਥੇ ਹੀ ਕਿਸਾਨ ਜਥੇਬੰਦੀ ਦੇ ਆਗੂ ਅਤੇ ਫੈਕਟਰੀ ਮਾਲਕ ਕਿਸਾਨ ਦਾ ਕਹਿਣਾ ਸੀ ਕਿ ਹੁਣ ਦੋਬਾਰਾ ਉਹਨਾਂ ਨੂੰ ਪੁੱਛੇ ਬਿਨਾ ਹੀ ਬੈਂਕ ਨੇ ਉਹਨਾਂ ਦੇ ਖਾਤੇ ਚੋ ਪੈਸੇ ਕਢਵਾ ਇੰਸੂਰੈਂਸ ਕਰ ਦਿੱਤੀ ਹੈ ਅਤੇ ਇਸ ਦੇ ਮਦੇਨਜ਼ਰ ਉਹ ਆਪਣੇ ਹੋਇ ਚੋਰੀ ਦਾ ਇੰਸੂਰੈਂਸ ਲੈਣ ਦੀ ਮੰਗ ਨੂੰ ਲੈਕੇ ਪ੍ਰਦਰਸ਼ਨ ਕਰ ਰਹੇ ਹਨ ਅਤੇ ਜਦ ਤਕ ਉਹਨਾਂ ਦਾ ਹੱਕ ਹੀ ਮਿਲਦਾ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ । ਉਧਰ ਜੋਨਲ ਬੈਂਕ ਮੇਨੇਜਰ ਰਾਜਿੰਦਰ ਸਿੰਘ ਦਾ ਕਹਿਣਾ ਸੀ ਕਿ ਉਹਨਾਂ ਵਲੋ ਧਰਨਾ ਦੇ ਰਹੇ ਕਿਸਾਨਾਂ ਅਤੇ ਫੈਕਟਰੀ ਮਾਲਕ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਉਹਨਾਂ ਨੂੰ ਅਸ਼ਵਾਸ਼ਨ ਦਿੱਤਾ ਗਿਆ ਹੈ ਉਹਨ ਵਲੋ ਇਕ ਟਿਮ ਬਨਾ ਕੇ ਇਸ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਇਕ ਹਫ਼ਤੇ ਚ ਰਿਪੋਰਟ ਮੰਗੀ ਗਈ ਹੈ ਅਤੇ ਕਿਸਾਨਾਂ ਨੂੰ ਵੀ ਅਸ਼ਵਾਸ਼ਨ ਦਿੱਤਾ ਹੈ ਅਤੇ ਅਪੀਲ ਕੀਤੀ ਹੈ ਕਿ ਉਹ ਆਪਣਾ ਧਰਨਾ ਖ਼ਤਮ ਕਰਨ ।
ਕਿਸਾਨਾਂ ਵਲੋ ਬਟਾਲਾ ਚ ਪੰਜਾਬ ਐਂਡ ਸੀਂਧ ਬੈਂਕ ਦੇ ਬਾਹਰ ਕੀਤਾ ਗਿਆ ਧਰਨਾ ਪ੍ਰਦਰਸ਼ਨ ,,, ਕਿਸਾਨ ਦੀ ਫੈਕਟਰੀ ਚ ਹੋਈ ਚੋਰੀ ਮਾਮਲੇ ਚ ਬੈਂਕ ਵਲੋ ਕੀਤੀ ਇੰਸੂਰੈਂਸ ਨਾ ਮਿਲਣ ਤੇ ਕਿਸਾਨ ਹੋਏ ਸਨ ਇਕੱਠੇ ।
Date: