ਇਕ ਵਿਅਕਤੀ ਦੁਆਰਾ ਦਾਨ ਕੀਤੀਆਂ ਅੱਖਾਂ ਦੋ ਹਨੇਰੀ ਜ਼ਿੰਦਗੀਆਂ ਨੂੰ ਰੋਸ਼ਨ ਕਰਦੀਆਂ ਹਨ: ਸੰਜੀਵ ਅਰੋੜਾ
(TTT) ਰੋਟਰੀ ਆਈ ਬੈਂਕ ਅਤੇ ਕੋਰਨੀਆ ਟ੍ਰਾਂਸਪਲਾਂਟ ਸੁਸਾਇਟੀ ਵਲੋਂ 39ਵੇਂ ਰਾਸ਼ਟਰੀ ਪਖਵਾੜੇ ਦੇ ਤਹਿਤ ਪ੍ਰਧਾਨ ਅਤੇ ਪ੍ਰਮੁੱਖ ਸਮਾਜ ਸੇਵੀ ਸੰਜੀਵ ਅਰੋੜਾ ਦੀ ਅਗਵਾਈ ਵਿੱਚ ਨੇਤਰਦਾਨ ਜਾਗਰੂਕਤਾ ਕੈਂਪ ਦਾ ਆਯੋਜਨ ਸ਼੍ਰੀ ਸਿਧੇਸ਼ਵਰ ਸ਼ਿਵ ਮੰਦਿਰ ਬੱਸੀ ਗੁਲਾਮ ਹੁਸੈਨ ਵਿਖੇ ਮਹੰਤ ਸਵਾਮੀ ਉਦੈ ਗਿਰੀ ਜੀ ਦੇ ਸਾਨਧਿਆ ਵਿਖੇ ਮੁਫਤ ਲਗਾਏ ਗਏ ਮੈਡੀਕਲ ਕੈਂਪ ਵਿਚ ਕੀਤਾ ਗਿਆ। ਇਸ ਮੌਕੇ ਤੇ ਸਾਬਕਾ ਮੈਂਬਰ ਆਫ ਪਾਰਲੀਮੈਂਟ ਅਵੀਨਾਸ਼ ਰਾਏ ਖੰਨਾ, ਸਰਵ ਧਰਮ ਪਾਰਟੀ ਦੇ ਪ੍ਰਧਾਨ ਅਨੁਰਾਗ ਸੂਦ ਅਤੇ ਸੁਸਾਇਟੀ ਦੇ ਚੇਅਰਮੈਨ ਜੇ.ਬੀ.ਬਹਿਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਇਸ ਮੌਕੇ ਤੇ ਸ਼੍ਰੀ ਅਵੀਨਾਸ਼ ਰਾਏ ਖੰਨਾ ਨੇ ਕਿਹਾ ਕਿ ਰੋਟਰੀ ਆਈ ਬੈਂਕ ਮਾਨਵਤਾ ਦੀ ਸੇਵਾ ਕਰਕੇ ਬਹੁਤ ਹੀ ਸ਼ਲਾਘਾਯੋਗ ਕਾਰਜ ਕਰ ਰਹੀ ਹੈ। ਕਿਸੇ ਦੀ ਹਨੇਰੀ ਜ਼ਿੰਦਗੀ ਨੂੰ ਰੋਸ਼ਨ ਕਰਨਾ ਪੁੰਨ ਦਾ ਕਾਰਜ ਹੈ। ਉਨ੍ਹਾਂ ਨੇ ਸੁਸਾਇਟੀ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਤੇ ਅਧਿਆਤਮਿਕ ਪ੍ਰਮੁੱਖ ਮਹੰਤ ਸਵਾਮੀ ਉਦੈ ਗਿਰੀ ਜੀ ਨੇ ਕਿਹਾ ਕਿ ਸਾਰੇ ਧਰਮ ਮਾਨਵਤਾ ਦੀ ਸੇਵਾ ਕਰਨ ਦਾ ਸੰਦੇਸ਼ ਦਿੰਦੇ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਨੇਤਰਦਾਨ ਸਭ ਤੋਂ ਵੱਡਾ ਦਾਨ ਹੈ। ਹਰੇਕ ਵਿਅਕਤੀ ਨੂੰ ਨੇਤਰਾਨ ਸਹੰੁ ਪੱਤਰ ਭਰਨਾ ਚਾਹੀਦਾ ਹੈ ਤਾਂਕਿ ਹਨੇਰੀ ਜ਼ਿੰਦਗੀ ਜੀਅ ਰਹੇ ਵਿਅਕਤੀਆਂ ਨੂੰ ਵੀ ਰੋਸ਼ਨੀ ਮਿਲ ਸਕੇ। ਪ੍ਰਧਾਨ ਸੰਜੀਵ ਅਰੋੜਾ ਅਤੇ ਜੇ.ਬੀ.ਬਹਿਲ ਨੇ ਉਥੇ ਮੌਜੂਦ ਸਾਰਿਆਂ ਨੂੰ ਸੰਬੋਧਿਤ ਕਰਦੇ ਹੋਏ ਨੇਤਰਦਾਨ ਕਰਨ ਦੇ ਲਈ ਜਾਗਰੂਕ ਕਰਦੇ ਹੋਏ ਕਿਹਾ ਕਿ ਇਕ ਵਿਅਕਤੀ ਦੁਆਰਾ ਦਾਨ ਕੀਤੀਆਂ ਅੱਖਾਂ ਨਾਲ ਦੋ ਵਿਅਕਤੀਆਂ ਦੀ ਹਨੇਰੀ ਜ਼ਿੰਦਗੀ ਨੂੰ ਰੋਸ਼ਨੀ ਮਿਲਦੀ ਹੇ ਅਤੇ ਸ਼੍ਰੀ ਅਰੋੜਾ ਨੇ ਦੱਸਿਆ ਕਿ ਸਾਡੇ ਦੇਸ਼ ਵਿੱਚ ਕੋਰਨੀਆ ਬਲਾਇੰਡਨੈਸ ਤੋਂ ਪੀੜ੍ਹਿਤ ਮਰੀਜ਼ ਬਹੁਤ ਜ਼ਿਆਦਾ ਹਨ ਪਰ ਮਰਨ ਤੋਂ ਬਾਅਦ ਅੱਖਾਂ ਦਾ ਮਿਲਣਾ ਬਹੁਤ ਘੱਟ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਮਰਨ ਤੋਂ ਬਾਅਦ ਨੇਤਰਦਾਨ ਕਰਨ ਦੇ ਲਈ ਸਹੰ ਪੱਤਰ ਜ਼ਰੂਰ ਭਰੀਏ ਤਾਂਕਿ ਜਿਹੜੇ ਲੋਕ ਇਸ ਦੁਨੀਆਂ ਨੂੰ ਦੇਖ ਨਹੀਂ ਸਕਦੇ, ਉਹ ਵੀ ਭਗਵਾਨ ਦੀ ਬਣਾਈ ਦੁਨੀਆਂ ਨੂੰ ਦੇਖ ਸਕਣ। ਇਸ ਮੌਕੇ ਤੇ ਸਹੰੁ ਪੱਤਰ ਭਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ।ਅੰਤ ਵਿੱਚ ਸ਼੍ਰੀ ਅਨੁਰਾਗ ਸੂਦ ਵਲੋਂ ਆਏ ਹੋਏ ਮਹਿਮਾਨਾਂ ਅਤੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਯਾਦਗਰੀ ਚਿੰਨ੍ਹ ਦੇ ਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਤੇ ਸਰੋਜ, ਨਰਵੀਰ ਠਾਕੁਰ ਨੰਦੀ, ਪ੍ਰਿੰ.ਡੀ.ਕੇ.ਸ਼ਰਮਾ, ਮਦਨ ਲਾਲ ਮਹਾਜਨ, ਵੀਨਾ ਚੋਪੜਾ, ਤਮੰਨਾ, ਬਾਬੂ, ਪ੍ਰਿੰ.ਆਰਤੀ ਸੂਦ ਮਹਿਤਾ, ਦੀਪਿਕਾ ਪਲਾਹਾ ਠਾਕੁਰ, ਨਰਿੰਦਰ ਸਿੰਘ, ਹਰਸ਼ਵਿੰਦਰ ਸਿੰਘ ਪਠਾਨੀਆ, ਮੁਨੀਸ਼ ਤਲਵਾਰ, ਸਮੀਰ ਸੈਣੀ, ਦਰਪਣ ਸੈਣੀ ਕੌਂਸਲਰ, ਕ੍ਰਿਸ਼ਨ ਸਿੰਘ ਸੈਣੀ, ਕੁਲਦੀਪ ਰਾਏ, ਪਵਨ ਰਿਸ਼ੀ, ਸੁਰਿੰਦਰ ਦੀਵਾਨ, ਪ੍ਰੇਮ ਤਨੇਜਾ ਅਤੇ ਹੋਰ ਮੌਜੂਦ ਸਨ।