ਚੋਣ ਕਮਿਸ਼ਨ ਨੇ ਪੰਜਾਬ ਦੇ ਇਹ ਦੋ ਵੱਡੇ ਹਲਕੇ ਸੰਵੇਦਨਸ਼ੀਲ ਐਲਾਨੇ
(GBCUPDATE) ਚੰਡੀਗੜ੍ਹ : ਪੰਜਾਬ ਦੀਆਂ ਵੱਕਾਰੀ ਬਠਿੰਡਾ ਅਤੇ ਲੁਧਿਆਣਾ ਸੀਟਾਂ ਨੂੰ ਚੋਣ ਕਮਿਸ਼ਨ ਨੇ ਪੈਸੇ ਦੇ ਖ਼ਰਚ ਪੱਖੋਂ ਸੰਵੇਦਨਸ਼ੀਲ ਐਲਾਨ ਦਿੱਤਾ ਹੈ। ਚੋਣ ਕਮਿਸ਼ਨ ਵੱਲੋਂ ਹਰ ਸੰਸਦੀ ਹਲਕੇ ਵਿਚ ਇਕ ਖਰਚਾ ਆਬਜ਼ਰਵਰ ਲਾਇਆ ਗਿਆ ਹੈ ਪਰ ਇਨ੍ਹਾਂ ਸੰਸਦੀ ਹਲਕਿਆਂ ਵਿਚ ਖਰਚ ਪੱਖੋਂ ਸੰਵੇਦਨਸ਼ੀਲ ਹੋਣ ਕਰਕੇ ਦੋ-ਦੋ ਖਰਚਾ ਆਬਜ਼ਰਵਰ ਤਾਇਨਾਤ ਕੀਤੇ ਹਨ। ਚੋਣ ਕਮਿਸ਼ਨ ਨੇ ਪੰਜਾਬ ਭਰ ਵਿਚ 42 ਵਿਧਾਨ ਸਭਾ ਹਲਕੇ ਸ਼ਨਾਖ਼ਤ ਕੀਤੇ ਹਨ ਜਿੱਥੇ ਪਿਛਲੀਆਂ ਵਿਧਾਨ ਸਭਾ ਚੋਣਾਂ ਅਤੇ ਲੋਕ ਸਭਾ ਚੋਣਾਂ ਦੌਰਾਨ ਸਭ ਤੋਂ ਵੱਧ ਪੈਸਾ ਆਦਰਸ਼ ਚੋਣ ਜ਼ਾਬਤੇ ਦੌਰਾਨ ਫੜਿਆ ਗਿਆ ਸੀ। ਬਠਿੰਡਾ ਸੰਸਦੀ ਹਲਕੇ ਦੇ ਵਿਧਾਨ ਸਭਾ ਹਲਕਾ ਲੰਬੀ, ਬਠਿੰਡਾ ਦਿਹਾਤੀ, ਤਲਵੰਡੀ ਸਾਬੋ, ਮੌੜ ਅਤੇ ਮਾਨਸਾ ਵਿਚ ਭਾਰੀ ਨਕਦੀ ਫੜੀ ਗਈ ਸੀ। ਇਸ ਵਾਰ ਚੋਣ ਕਮਿਸ਼ਨ ਦੀ ਇਨ੍ਹਾਂ ਹਲਕਿਆਂ ’ਤੇ ਅੱਖ ਰਹੇਗੀ।