ਰੁਸਿਆਂ ਨੂੰ ਮਨਾਉਣ ਦੀਆਂ ਪਾਰਟੀ ਵੱਲੋਂ ਜਾਰੀ ਹਨ ਕੋਸ਼ਿਸ਼ਾਂ
(TTT)ਗੁਰਦਾਸਪੁਰ
ਲੋਕ ਸਭਾ ਚੋਣਾਂ ਨੂੰ ਲੈ ਕੇ ਬੀਜੇਪੀ ਉਮੀਦਵਾਰ ਦਿਨੇਸ਼ ਬੱਬੂ ਗੁਰਦਾਸਪੁਰ ਪਹੁੰਚੇ ਅਤੇ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਿਤ ਕੀਤਾ।ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਦਿਨੇਸ਼ ਬੱਬੂ ਨੇ ਉਹਨਾਂ ਨੂੰ ਬੂਥ ਲੈਵਲ ਤੱਕ ਦੀਆਂ ਤਿਆਰੀਆਂ ਕਰਨ ਦੀਆਂ ਹਿਦਾਇਤਾਂ ਦਿੱਤੀਆਂ ਦੀਆਂ ਹਿਦਾਇਤਾਂ ਦਿੱਤੀਆਂ।
ਇਸ ਦੇ ਨਾਲ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਸਮੁੱਚੇ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਿਛਲੇ 10 ਸਾਲਾਂ ਦੇ ਦੌਰਾਨ ਲੈ ਗਏ ਲੋਕ ਹਿੱਤ ਦੇ ਫੈਸਲਿਆਂ ਤੋਂ ਭਾਰਤ ਦੇ ਲੋਕ ਬਹੁਤ ਖੁਸ਼ ਹਨ ਅਤੇ ਇਸ ਵਾਰ ਬੀਜੇਪੀ 400 ਦੇ ਪਾਰ ਸੀਟਾਂ ਦੇ ਉੱਤੇ ਜਿੱਤ ਪ੍ਰਾਪਤ ਕਰੇਗੀ। ਦਿਨੇਸ਼ ਬੱਬੂ ਨੇ ਕਿਹਾ ਕਿ ਉਹ ਗੁਰਦਾਸਪੁਰ ਵਿਖੇ ਆਪਣੇ ਪਾਰਟੀ ਵਰਕਰਾਂ ਨੂੰ ਲਾਮਬੰਦ ਕਰਨ ਲਈ ਆਏ ਹਨ। ਪੱਤਰਕਾਰਾਂ ਵੱਲੋਂ ਸਵਰਨ ਸਲਾਰੀਆ ਤੇ ਕਵਿਤਾ ਖੰਨਾ ਵੱਲੋਂ ਦੂਜੀਆਂ ਪਾਰਟੀਆਂ ਵਿੱਚ ਜਾਣ ਸਬੰਧੀ ਕੀਤੇ ਗਏ ਸਵਾਲ ਤੇ ਦਿਨੇਸ਼ ਬੱਬੂ ਨੇ ਕਿਹਾ ਕਿ ਟਿਕਟ ਤਾਂ ਪਾਰਟੀ ਵੱਲੋਂ ਕਿਸੇ ਇੱਕ ਕਾਰਜਕਰਤਾ ਨੂੰ ਹੀ ਮਿਲਦੀ ਹੈ। ਬਾਕੀ ਸੀਨੀਅਰ ਲੀਡਰਸ਼ਿਪ ਇਨਾ ਸਾਥੀਆਂ ਨੂੰ ਮਨਾਉਣ ਦੇ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਨਸ਼ੇ ਦੇ ਸੰਬੰਧ ਵਿੱਚ ਕੀਤੇ ਗਏ ਸਵਾਲ ਤੇ ਬੋਲਦਿਆਂ ਦਿਨੇਸ਼ ਬੱਬੂ ਨੇ ਕਿਹਾ ਕਿ ਉਹ ਰੋਜ਼ਗਾਰ ਦੇ ਸਾਧਨ ਜ਼ਿਲ੍ਹੇ ਵਿੱਚ ਉਪਲਬਧ ਕਰਾ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਯਾਰ ਉਹਨਾਂ ਨੇ ਬਾਹਰ ਕੱਢਣ ਦੀਆਂ ਕੋਸ਼ਿਸ਼ ਕਰਨਗੇ।