ਈ. ਡੀ. ਨੇ ਅਦਾਲਤ ਤੋਂ ਕੇ. ਕਵਿਤਾ ਦੀ ਮੰਗੀ 5 ਦਿਨਾਂ ਰਿਮਾਂਡ
(TTT)ਬੀ.ਆਰ.ਐਸ. ਆਗੂ ਕੇ. ਕਵਿਤਾ ਨੇ ਐਕਸਾਈਜ਼ ਪਾਲਿਸੀ ਮਨੀ ਲਾਂਡਰਿੰਗ ਮਾਮਲੇ ’ਚ ਹੇਠਲੀ ਅਦਾਲਤ ’ਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ। ਇਸ ਮੌਕੇ ਰਾਉਸ ਐਵੇਨਿਊ ਅਦਾਲਤ ’ਚ ਬੀ.ਆਰ.ਐੱਸ. ਕਵਿਤਾ ਨੇ ਕਿਹਾ ਕਿ ਇਹ ਇਕ ਗੈਰ-ਕਾਨੂੰਨੀ ਗ੍ਰਿਫ਼ਤਾਰੀ ਹੈ। ਉਨ੍ਹਾਂ ਕਿਹਾ ਕਿ ਇਹ ਇਕ ਸਿਆਸੀ ਕੇਸ ਹੈ, ਇਕ ਮਨਘੜਤ ਕੇਸ ਹੈ ਅਤੇ ਇਕ ਝੂਠਾ ਕੇਸ ਹੈ। ਅਸੀਂ ਇਸ ਨਾਲ ਲੜ ਰਹੇ ਹਾਂ। ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਨਵੀਂ ਗੱਲ ਨਹੀਂ ਹੈ ਤੇ ਉਹ ਵਾਰ-ਵਾਰ ਉਹ ਹੀ ਗੱਲਾਂ ਪੁੱਛ ਰਹੇ ਹਨ। ਈ.ਡੀ. ਨੇ ਕੇ. ਕਵਿਤਾ ਦੇ 5 ਦਿਨਾਂ ਦੇ ਹੋਰ ਰਿਮਾਂਡ ਦੀ ਮੰਗ ਕੀਤੀ ਹੈ। ਈ.ਡੀ. ਨੇ ਅਦਾਲਤ ਨੂੰ ਦੱਸਿਆ ਕਿ ਉਸ ਦੇ ਭਤੀਜੇ ਮੇਖਾ ਸਰਨ ਦੇ ਘਰ ਦੀ ਤਲਾਸ਼ੀ ਲਈ ਜਾ ਰਹੀ ਹੈ।