
ਹਾਦਸੇ ਦੌਰਾਨ ਇਕ ਨੌਜਵਾਨ ਦੀ ਹੋਈ ਮੌਤ, ਐਕਟਿਵਾ ਸਵਾਰ ਚਾਲਕ ਦੇ ਖਿਲਾਫ ਹੋਇਆ ਮਾਮਲਾ ਦਰਜ

ਹੁਸ਼ਿਆਰਪੁਰ, (TTT):- ਖਬਰ ਥਾਣਾ ਮੁਕੇਰੀਆਂ ਦੇ ਅਧੀਨ ਆਉਂਦੇ ਪਿੰਡ ਸਿੰਘੋਵਾਲ ਤੋਂ ਆ ਜਿੱਥੇ ਇੱਕ ਦਰਦਨਾਕ ਹਾਦਸਾ ਵਾਪਰਿਆ ਅਤੇ ਹਾਦਸੇ ਦੌਰਾਨ ਆਕਾਸ਼ਦੀਪ ਨਾਮ ਦੇ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆ ਸਤਨਾਮ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਬਰਨਾਲਾ ਨੇ ਦੱਸਿਆ ਕਿ ਉਸ ਦ ਭਤੀਜਾ ਆਕਾਸ਼ਦੀਪ ਵਿਰਕ 24 ਅਪ੍ਰੈਲ ਨੂੰ ਜੋ ਕਿ ਆਪਣੇ ਮੋਟਰਸਾਈਕਲ ਨੰਬਰ PB-54-G-6733 ਮਾਰਕਾ ਹੀਰੋ ਸਪਲੈਂਡਰ ਤੇ ਸਵਾਰ ਹੋ ਕੇ ਵਕਤ ਕਰੀਬ 07:10 ਵਜੇ ਜਦੋਂ ਅੱਡਾ ਸਿਪਰੀਆਂ ਪੁੱਜਿਆ ਤਾਂ ਪਿੰਡ ਬੰਬੋਵਾਲ ਵਾਲੀ ਸਾਈਡ ਤੋਂ ਇੱਕ ਕਾਲੇ ਰੰਗ ਦੀ ਹੋਂਡਾ ਐਕਟਿਵਾ ਨੰਬਰ PB-54-J-4449 ਜਿਸ ਨੂੰ ਰਿਤਿਕਾ ਪੁੱਤਰੀ ਪਰਮਜੀਤ ਸਿੰਘ ਵਾਸੀ ਸਿੰਘੋਵਾਲ ਥਾਣਾ ਮੁਕੇਰੀਆਂ ਨੇ ਬੜੀ ਤੇਜ਼ ਰਫਤਾਰੀ ਅਤੇ ਲਾਪਰਵਾਹੀ ਨਾਲ ਚਲਾ ਰਹੀ ਸੀ, ਅਤੇ ਸਕੂਟਰੀ ਉਸਦੇ ਭਤੀਜੇ ਆਕਾਸ਼ਦੀਪ ਵਿਰਕ ਦੇ ਮੋਟਰਸਾਈਕਲ ਵਿੱਚ ਮਾਰ ਦਿੱਤੀ ਅਤੇ ਉਸ ਦੇ ਕਾਫੀ ਸੱਟਾਂ ਲੱਗੀਆਂ ਜਿਸ ਤੋਂ ਬਾਅਦ ਉਸਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਅਤੇ ਉੱਥੇ ਉਸ ਦ ਮੌਤ ਹੋ ਗਈ।
ਇਸ ਮੌਕੇ ਏਐਸਆਈ ਸੰਤੋਖ ਸਿੰਘ ਨੇ ਸਤਨਾਮ ਸਿੰਘ ਪੁੱਤਰ ਚੰਨਨ ਸਿੰਘ ਵਾਸੀ ਬਰਨਾਲਾ ਥਣਾ ਹਾਜੀਪੁਰ ਦੇ ਬਿਆਨਾਂ ਦੇ ਆਧਾਰ ਤੇ ਰਿਤਿਕਾ ਪੁੱਤਰੀ ਪਰਮਜੀਤ ਸਿੰਘ ਵਾਸੀ ਸਿੰਘੋਵਾਲ ਥਾਣਾ ਮੁਕੇਰੀਆਂ ਦੇ ਖਿਲਾਫ 281, 106(1), 324(4) BNS ਅਤੇ 279,304-A,427 IPC ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

