Dubai Floods: ਮਾਲ ਬਣ ਗਏ ਝਰਨੇ, ਸੜਕਾਂ ਬਣ ਗਈਆਂ ਛੱਪੜ, ਏਅਰਪੋਰਟ ਵੀ ਡੁੱਬੇ… ਮੀਂਹ ਤੇ ਹੜ੍ਹਾਂ ਨੇ ਦੁਬਈ ‘ਚ ਮਚਾਇਆ ਕਹਿਰ
(TTT)ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਸਭ ਤੋਂ ਵੱਡੇ ਸ਼ਹਿਰਾਂ ਵਿੱਚੋਂ ਇੱਕ ਦੁਬਈ ਵਿੱਚ ਭਾਰੀ ਮੀਂਹ ਨੇ ਜਨਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਮੰਗਲਵਾਰ (16 ਅਪ੍ਰੈਲ) ਨੂੰ ਹੋਈ ਭਾਰੀ ਬਾਰਿਸ਼ ਕਾਰਨ ਸੜਕਾਂ, ਘਰਾਂ ਅਤੇ ਮਾਲਾਂ ਵਿਚ ਪਾਣੀ ਭਰ ਗਿਆ ਹੈ।
ਭਾਰੀ ਮੀਂਹ ਕਾਰਨ ਦੁਬਈ ‘ਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਖਾੜੀ ‘ਚ ਆਏ ਤੂਫਾਨ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੇਵਾਵਾਂ ਨੂੰ ਪ੍ਰਭਾਵਿਤ ਕੀਤਾ ਹੈ। ਕਈ ਘੰਟਿਆਂ ਤੱਕ ਜਹਾਜ਼ਾਂ ਨੇ ਇੱਥੋਂ ਉਡਾਣ ਨਹੀਂ ਭਰੀ। ਰਨਵੇ ਗੋਡੇ ਗੋਡੇ ਪਾਣੀ ਵਿਚ ਡੁੱਬਿਆ ਹੋਇਆ ਸੀ। ਮੀਂਹ ਕਾਰਨ 50 ਤੋਂ ਵੱਧ ਉਡਾਣਾਂ ਨੂੰ ਰੱਦ ਕਰਨਾ ਪਿਆ।