ਡਾ. ਰਵਜੋਤ ਜਿਨ੍ਹਾਂ ਨੂੰ ਲੋਕਲ ਬਾੱਡੀ ਵਿਭਾਗ ਦਿੱਤਾ ਹੈ, ਉਹਨਾਂ ਦਾ ਝੁਕਾਅ ਸ਼ਾਮ ਚੁਰਾਸੀ ਨਗਰ ਪਾਲਿਕਾ ਤੇ ਰਹੇਗਾ
(TTT) ਅੱਜ ਜ਼ਿਲ੍ਹਾ ਸੰਘਰਸ਼ ਕਮੇਟੀ ਦੀ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਕਰਮਵੀਰ ਬਾਲੀ ਨੇ ਕਿਹਾ ਕਿ ਸੁੰਦਰ ਸ਼ਾਮ ਅਰੋੜਾ ਦੀ ਘਰ ਵਾਪਸੀ ਤੋਂ ਨਗਰ ਨਿਗਮ ਵੈਟੀਨੇਸ਼ਨ ਤੇ ਆ ਗਈ ਹੈ। ਜਿਹੜੇ ਲੋਕ ਕਾਂਗਰਸ ਛੱਡ ਕੇ ਆਮ ਆਦਮੀ ਵਿੱਚ ਲਾਲਚ ਵਿੱਚ ਆ ਕੇ ਚਲੇ ਗਏ ਸਨ, ਬ੍ਰਹਮਸ਼ੰਕਰ ਜਿੰਪਾ ਦੇ ਹੱਥੋਂ ਕੈਬਨਿਟ ਮੰਤਰੀ ਖੋਹ ਜਾਣ ਤੇ ਮੁਸ਼ਕਿਲ ਵਿੱਚ ਆ ਗਏ ਹਨ, ਉਹ ਕਿਸੀ ਵੀ ਸਮੇਂ ਘਰ ਵਾਪਸੀ ਕਰ ਸਕਦੇ ਹਨ ਜਿਸ ਵਿੱਚ ਮੇਅਰ ਦੀ ਕੁਰਸੀ ਹਵਾ ਵਿੱਚ ਲਟਕਦੀ ਨਜ਼ਰ ਆ ਰਹੀ ਹੈ ਕਿਉਂਕਿ ਨਗਰ-ਨਿਗਮ ਵਿੱਚ ਆਮ ਆਦਮੀ ਦਾ ਜਨ-ਅਧਾਰ ਨਹੀਂ ਹੈ। ਨਗਰ ਨਿਗਮ ਕਾਂਗਰਸ ਦੇ ਸਹਾਰੇ ਬੈਸਾਖੀਆਂ ਤੇ ਚਲ ਰਹੀ ਸੀ, ਕਿਸੀ ਵੀ ਸਮੇਂ ਨਗਰ ਨਿਗਮ ਵਿੱਚ ਹਲਚਲ ਹੋ ਸਕਦੀ ਹੈ, ਨਗਰ ਨਿਗਮ ਭੰਗ ਵੀ ਹੋ ਸਕਦੀ ਹੈ। ਸਮੇਂ ਦੇ ਪਹਿਲਾਂ ਹੀ ਨਗਰ ਨਿਗਮ ਵਿੱਚ ਚੋਣਾ ਹੋ ਸਕਦੀਆਂ ਹਨ। ਸਾਬਕਾ ਮੰਤਰੀ ਬ੍ਰਹਮਸ਼ੰਕਰ ਜਿੰਪਾ ਆਪਣਾ ਆਧਾਰ ਖੋ ਚੁੱਕੇ ਹਨ। ਹਾਈਕਮਾਂਡ ਵਿੱਚ ਵੀ ਇਨ੍ਹਾਂ ਦੀ ਛਵੀ ਚੰਗੀ ਨਾ ਹੋਣ ਕਾਰਣ ਇਹ ਪਾਰਟੀ ਨੂੰ ਬਹੁਮਤ ਦਿਵਾਉਣ ਵਿੱਚ ਅਸਮਰੱਥ ਹਨ। ਇਸ ਮੌਕੇ ਤੇ ਨੀਰਜ ਸ਼ਰਮਾ, ਮਦਨ ਦੱਤਾ, ਗੁੱਡੂ ਸਿੰਘ, ਰਮੇਸ਼ ਕੁਮਾਰ, ਨਰਿੰਦਰ ਸਿੰਘ, ਨਵਲ ਕਾਲੀਆ ਹਾਜ਼ਰ ਸਨ।