

ਸਿੱਖਿਆ ਸੁਧਾਰਾਂ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਆਭਰ ਪ੍ਰਗਟ ਕੀਤਾ

ਡਾ: ਇਸ਼ਾਂਕ ਨੇ 25.70 ਲੱਖ ਦੀ ਲਾਗਤ ਨਾਲ ਪੂਰਣ ਹੋਏ ਨਿਰਮਾਣ ਕਾਰਜ ਦਾ ਕੀਤਾ ਉਦਘਾਟਨ
ਸਿੱਖਿਆ ਦੇ ਖੇਤਰ ਵਿਚ ਕ੍ਰਾਂਤੀ ਲਿਆਉਣ ਲਈ ਦੇ ਉਦੇਸ਼ ਨਾਲ ਖੇਤਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਗਤੀ ਦਿੰਦੇ ਹੋਏ ਵਿਧਾਇਕ ਡਾ. ਇਸ਼ਾਂਕ ਨੇ ਮਿਡਲ ਸਕੂਲ ਹਰਮੋਯ, ਪ੍ਰਾਇਮਰੀ ਸਕੂਲ ਬਿਹਾਲਾ ਅਤੇ ਹਾਈ ਸਕੂਲ ਬਿਹਾਲਾ ਵਿਖੇ ਨਿਰਮਾਣ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਇਹ ਕੰਮ ਸਿੱਖਿਆ ਕ੍ਰਾਂਤੀ ਅਭਿਆਨ ਦੇ ਅਧੀਨ ਪੂਰੇ ਕੀਤੇ ਗਏ ਹਨ, ਜਿਸਦਾ ਕੁਲ 25.70 ਲੱਖ ਰੁਪਏ ਦੀ ਲਾਗਤ ਆਈ ਹੈ। ਮਿਡਲ ਸਕੂਲ ਹਰਮੋਯ ਵਿੱਚ 8.91 ਲੱਖ ਰੁਪਏ , ਪ੍ਰਾਇਮਰੀ ਸਕੂਲ ਬਿਹਾਲਾ ਵਿੱਚ 15 ਲੱਖ ਰੁਪਏ , ਅਤੇ ਹਾਈ ਸਕੂਲ ਬਿਹਾਲਾ 1.79 ਲੱਖ ਰੁਪਏ ਦੀ ਲਾਗਤ ਨਾਲ ਉਸਾਰੀ ਦਾ ਕੰਮ ਕੀਤਾ ਗਿਆ ਸੀ। ਡਾ: ਇਸ਼ਾਂਕ ਨੇ ਇਸ ਮੌਕੇ ਤੇ ਵਿਿਦਅਰਾਥੀਆਂ, ਟੀਚਰਾਂ ਅਤੇ ਪਿੰਡ ਵਾਸੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ,” ਜੇ ਤੁਸੀਂ ਜ਼ਿੰਦਗੀ ਵਿਚ ਕੁਝ ਵੱਡਾ ਬਣਨਾ ਚਾਹੁੰਦੇ ਹੋ, ਤਾਂ ਸਭ ਤੋਂ ਪਹਿਲਾਂ ਵੱਡੇ ਸੁਪਨੇ ਦੇਖਣੇ ਪੈਣਗੇ। ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਈਮਾਨਦਾਰੀ ਅਤੇ ਵਫ਼ਾਦਾਰੀ NAAL ਕੰਮ ਕਰਨਾ ਜ਼ਰੂਰੀ ਹੈ। ” ਉਨ੍ਹਾਂ ਕਿਹਾ ਕਿ ਸਰਕਾਰ ਸਿੱਖਿਆ ਨੂੰ ਪ੍ਰਾਥਮਿਕਤਾ ਦੇ ਰਹੀ ਹੈ, ਅਤੇ ਇਸ ਦਿਸ਼ਾ ਵਿੱਚ ਨਵੇ ਭਵਨ ਅਤੇ ਨਵੀਆਂ ਇਮਾਰਤਾਂ, ਸਮਾਰਟ ਕਲਾਸਾਂ, ਸਾਫ਼ ਪੀਣ ਵਾਲੇ ਪਾਣੀ , ਬਾਥਰੂਮ ਅਤੇ ਹੋਰ ਬੁਨਿਆਦੀ ਸੁਵਿਧਾਵਾਂ ੳਪਲੱਬਧ ਕਰਵਾਈਆ ਜਾ ਰਹੀਆ ਹਨ, ਤਾਂ ਜੋ ਵਿਦਿਆਰਥੀ ਇੱਕ ਬਿਹਤਰ ਵਾਤਾਵਰਣ ਵਿੱਚ ਸਿੱਖਿਆ ਪ੍ਰਾਪਤ ਕਰ ਸਕਣ।ਡਾ: ਇਸ਼ਾਂਕ NE ਅੱਗੇ ਵੀ ਸਿੱਖਿਆ ਨਾਲ ਜੁੜੇ ਵਿਕਾਸ ਕਾਰਜਾਂ ਲਗਾਤਾਰ ਨੂੰ ਜਾਰੀ ਰੱਖਣ ਲਈ ਭਰੋਸਾ ਦਿਵਾਇਆ ਅਤੇ ਬੱਚਿਆ ਨੂੰ ਕਿਹਾ,” ਤੁਸੀਂ ਹੀ ਦੇਸ਼ ਦਾ ਭਵਿੱਖ ਹੋ, ਜਿੰਨੀ ਵਧੀਆਂ ਸਿੱਖਿਆ ਲਓਗੇ , ਉਨਾ ਹੀ ਉਜਵਲ ਭਵਿੱਖ ਬਣਾਓਗੇ ।” ਸਥਾਨਕ ਲੋਕਾਂ ਨੇ ਇਨ੍ਹਾਂ ਕਾਰਜਾਂ ਲਈ ਵਿਧਾਇਕ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਨ੍ਹਾਂ ਸਕੂਲਾਂ ਦਾ ਵਿਕਾਸ ਬੱਚਿਆਂ ਦੀ ਸਿੱਖਿਆ ਵਿਚ ਨਵੇਂ ਉਤਸ਼ਾਹ ਨੂੰ ਲਿਆਏਗਾ ਅਤੇ ਉਨ੍ਹਾਂ ਦੀ ਫਾਉਂਡੇਸ਼ਨ ਨੂੰ ਮਜ਼ਬੂਤ ਕਰੇਗਾ। ਸਕੂਲ ਪ੍ਰਬੰਧਨ ਨੇ ਇਹ ਵੀ ਉਮੀਦ ਕੀਤੀ ਕਿ ਹੁਣ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਬਿਹਤਰ ਵਾਤਾਵਰਣ ਮਿਲੇਗਾ ਅਤੇ ਸਕੂਲਾਂ ਵਿੱਚ ਦਾਖਲੇ ਦੀ ਸੰਖਿਆ ਵੀ ਵਧਣਗੇ. ਇਸ ਮੌਕੇ ਬਹੁਤ ਸਾਰੇ ਸਥਾਨਕ ਜਨਤਕ ਨੁਮਾਇੰਦੇ ਚਰੰਜੀ ਲਾਲ, ਗੁਰਪ੍ਰੀਤ ਸਿੰਘ, ਸਰਪੰਚ ਨਵਦੀਪ ਕੌਰ, ਸੰਦੀਪ ਸਿੰਘ, ਅਮਰਜੀਤ ਸਿੰਘ, ਹਰਵਿੰਦਰ ਸਿੰਘ, ਸੁਦੇਸ਼ ਰਾਣੀ, ਸਰਪੰਚ ਨਿਸ਼ਾ ਰਾਣੀ, ਕਰਨੈਲ ਸਿੰਘ, ਗਰੁਪਾਲ ਸਿੰਘ, ਮਨਜਿੰਦਰ ਕੌਰ, ਜ਼ਿਲ੍ਹਾ ਕੌਰ, ਜ਼ਿਲ੍ਹਾ ਕੋਆਰਡੀਨੇਟਰ ਰਜਨੀਸ਼ ਕੁਮਾਰ ਗੁਲਿਆਨੀ, ਕੋਆਰਡੀਨੇਟਰ ਸਤੀਸ਼ ਕੁਮਾਰ ਹੈੱਡ ਟੀਚਰ ਹਰਬਿਲਾਸ, ਅਤੇ ਪਿੰਡ ਵਾਸੀ ਮੌਜੂਦ ਸਨ। ਪ੍ਰੋਗਰਾਮ ਵਿਦਿਆਰਥੀਆਂ ਦੁਆਰਾ ਪੇਸ਼ ਕੀਤੇ ਗਏ ਰਾਸ਼ਟਰੀ ਗੀਤ ਅਤੇ ਸਭਿਆਚਾਰਕ ਪ੍ਰੋਗਰਾਮ ਨਾਲ ਖਤਮ ਹੋਇਆ, ਜਿਸ ਨੇ ਸਾਰਿਆਂ ਨੂੰ ਮੋਹਿਤ ਕਰ ਦਿੱਤਾ।
