
ਦਾਜ ਦਹੇਜ ਦੇ ਮਾਮਲੇ ਚ ਇੱਕ ਵਿਅਕਤੀ ਦੇ ਖਿਲਾਫ ਮਾਮਲਾ ਦਰਜ

ਹੁਸ਼ਿਆਰਪੁਰ, (TTT):- ਦਹੇਜ ਪ੍ਰਥਾ ਨੂੰ ਖ਼ਤਮ ਕਰਨ ਲਈ ਜਿੱਥੇ ਸਰਕਾਰਾਂ ਵਲੋਂ ਕਾਫੀ ਲਮੇ ਸਮੇਂ ਤੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਅਤੇ ਇਸਦੇ ਨਾਲ ਕਈ ਸਮਾਜਿਕ ਸੰਸਥਾਵਾਂ ਵਲੋਂ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ, ਪਰ ਇਸਦੇ ਬਾਵਜੂਦ ਕਈ ਵਾਰ ਦਹੇਜ ਦੀ ਮੰਗ ਨੂੰ ਲੈ ਕੇ ਪਰਿਵਾਰਾਂ ਵਿੱਚ ਜ਼ਗੜੇ ਵੇਖਣ ਨੂੰ ਮਿਲਦੇ ਹਨ।
ਇਸੇ ਤਰਾਂ ਦਾ ਮਾਮਲਾ ਹੁਸ਼ਿਆਰਪੁਰ ਦੇ ਫਗਵਾੜਾ ਰੋਡ ਤੇ ਪੈਂਦੇ ਪਿੰਡ ਫੁਗਲਾਣਾ ਤੋਂ ਸਾਹਮਣੇ ਆਇਆ ਜਿਥੋਂ ਦੀ ਰਹਿਣ ਵਾਲੀ ਪਰਮਜੀਤ ਕੌਰ ਪੁੱਤਰੀ ਜਗੀਰੀ ਰਾਮ ਵਲੋਂ ਨਰਿੰਦਰ ਕੁਮਾਰ ਪੁੱਤਰ ਸਵ ਪ੍ਰੇਮ ਕੁਮਾਰ ਵਾਸੀ ਵਾਰਡ ਨੰ 04 ਮਾਹਿਲਪੁਰ ਦੇ ਖਿਲਾਫ ਥਾਣਾ ਮੇਹਟੀਆਣਾ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ, ਏ ਐਸ ਆਈ ਉਂਕਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਪਰਮਜੀਤ ਕੌਰ ਵਲੋਂ ਉਸਦੇ ਪਤੀ ਨਰਿੰਦਰ ਕੁਮਾਰ ਵਲੋਂ ਲਗਾਤਾਰ ਦਹੇਜ ਦੀ ਲਗਾਤਾਰ ਕੀਤੀ ਜਾ ਰਹੀ ਮੰਗ ਦੀ ਸ਼ਿਕਾਇਤ ਤੇ ਜਤਿੰਦਰਪਾਲ ਉਪ ਪੁਲਿਸ ਕਪਤਾਨ ਪੁਲਿਸ ਕ੍ਰਾਈਮ ਅਗੇਨਸਟ ਵੋਮੈਨ ਐਂਡ ਚਿਲਡਰਨ ਹੁਸ਼ਿਆਰਪੁਰ ਵਲੋ ਨਰਿੰਦਰ ਕੁਮਾਰ ਪੁੱਤਰ ਸਵ ਪ੍ਰੇਮ ਕੁਮਾਰ ਵਾਸੀ ਮਾਹਿਲਪੁਰ ਦੇ ਖਿਲਾਫ ਅਪਰੂਵਲ ਮਿਲਣ ਤੇ 85,316(2) BNS, 406,498-A IPC ਦੇ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ।

