ਹਵਾਈ ਅੱਡੇ ‘ਤੇ ਚੈਕ-ਇਨ ਦੌਰਾਨ ਬੈਗ ਨਾ ਰੱਖੋ ਇਹ ਗੈਜੇਟਸ, ਨਹੀਂ ਤਾਂ ਪੈ ਸਕਦਾ ਹੈ ਭਾਰੀ
(TTT) ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਤੇ ਛੁੱਟੀਆਂ ਸ਼ੁਰੂ ਹੋਣ ਵਾਲਿਆਂ ਹਨ। ਅਜਿਹੇ ‘ਚ ਜੇਕਰ ਤੁਸੀਂ ਆਪਣੇ ਪਰਿਵਾਰ ਜਾਂ ਦੋਸਤਾਂ ਨਾਲ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਨੂੰ ਹਵਾਈ ਅੱਡੇ ‘ਤੇ ਇਲੈਕਟ੍ਰੋਨਿਕ ਗੈਜੇਟਸ ਨੂੰ ਲੈ ਕੇ ਜਾਣ ਦੇ ਨਿਯਮਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਗੈਜੇਟਸ ਬਾਰੇ ਦਸਾਂਗੇ, ਜਿਨ੍ਹਾਂ ਨੂੰ ਤੁਹਾਨੂੰ ਚੈੱਕ-ਇਨ ਦੌਰਾਨ ਬੈਗ ‘ਚੋ ਬਾਹਰ ਕੱਢ ਲੈਣਾ ਚਾਹੀਦਾ ਹੈ। ਤਾਂ ਆਉ ਜਾਣਦੇ ਹਾਂ ਉਨ੍ਹਾਂ ਗੈਜੇਟਸ ਬਾਰੇ…
ਚੈੱਕ-ਇਨ ਦੌਰਾਨ ਬੈਗ ‘ਚੋਂ ਬਾਹਰ ਕੱਢੋ PowerBank: ਪਾਵਰ ਬੈਂਕ, ਬੈਟਰੀਆਂ ਜਾਂ ਬੈਟਰੀ ਨਾਲ ਚੱਲਣ ਵਾਲੀਆਂ ਚੀਜ਼ਾਂ ਨੂੰ ਵੱਡੇ ਸੂਟਕੇਸ ‘ਚ ਨਹੀਂ ਰੱਖਣਾ ਚਾਹੀਦਾ। ਤੁਸੀਂ ਡਿਵਾਈਸ ਤੋਂ ਬੈਟਰੀ ਨੂੰ ਹਟਾ ਕੇ ਇੱਕ ਵੱਡੇ ਸੂਟਕੇਸ ‘ਚ ਰੱਖ ਸਕਦੇ ਹੋ ਅਤੇ ਬੈਟਰੀ ਨੂੰ ਇੱਕ ਛੋਟੇ ਬੈਗ ‘ਚ ਰੱਖ ਸਕਦੇ ਹੋ। ਇਸ ਤੋਂ ਇਲਾਵਾ 20000mAh ਤੋਂ ਵੱਧ ਪਾਵਰ ਜਾਂ 100Wh ਤੋਂ ਵੱਧ ਸਮਰੱਥਾ ਵਾਲੇ ਪਾਵਰ ਬੈਂਕਾਂ ਨੂੰ ਜਹਾਜ਼ ‘ਤੇ ਨਹੀਂ ਲਿਜਾਇਆ ਜਾ ਸਕਦਾ।