ਭਲਕੇ ਹੋਵੇਗਾ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮ, ਸੁਰੱਖਿਆ ‘ਚ ਤਾਇਨਾਤ ਰਹਿਣਗੇ 1173 ਮੁਲਾਜ਼ਮ

Date:

ਭਲਕੇ ਹੋਵੇਗਾ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮ, ਸੁਰੱਖਿਆ ‘ਚ ਤਾਇਨਾਤ ਰਹਿਣਗੇ 1173 ਮੁਲਾਜ਼ਮ

ਹੁਸ਼ਿਆਰਪੁਰ (TTT) ਆਜ਼ਾਦੀ ਦਿਵਸ ਦੇ ਮੌਕੇ ’ਤੇ 15 ਅਗਸਤ ਨੂੰ ਸਥਾਨਕ ਪੁਲਸ ਲਾਈਨ ਗਰਾਊਂਡ ਵਿਚ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਰਾਸ਼ਟਰੀ ਝੰਡਾ ਲਹਿਰਾਉਣਗੇ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ ਨੇ ਬੀਤੇ ਦਿਨ ਜ਼ਿਲ੍ਹਾ ਪੱਧਰੀ ਸਮਾਗਮ ਸਬੰਧੀ ਹੋਈ ਫੁੱਲ ਡਰੈੱਸ ਰਿਹਰਸਲ ਦਾ ਜਾਇਜ਼ਾ ਲੈਣ ਉਪਰੰਤ ਦਿੱਤੀ। ਇਸ ਦੌਰਾਨ ਉਨ੍ਹਾਂ ਨਾਲ ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਵੀ ਮੌਜੂਦ ਸਨ। ਉਨ੍ਹਾਂ ਨੇ ਦੱਸਿਆ ਕਿ ਸੁਰੱਖਿਆ ਦੇ ਮਜ਼ਬੂਤ ਪ੍ਰਬੰਧ ਕੀਤੇ ਗਏ ਹਨ। ਜਿਸ ਲਈ 1173 ਅਧਿਕਾਰੀ ਅਤੇ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
ਵਧੀਕ ਡਿਪਟੀ ਕਮਿਸ਼ਨਰ ਨੇ ਅੱਜ ਦੀ ਫੁੱਲ ਡਰੈੱਸ ਰਿਹਰਸਲ ਦੌਰਾਨ ਰਾਸ਼ਟਰੀ ਝੰਡਾ ਲਹਿਰਾਉਣ ਤੋਂ ਬਾਅਦ ਜਿਥੇ ਪਰੇਡ ਦਾ ਨਿਰੀਖਣ ਕੀਤਾ। ਇਸ ਦੌਰਾਨ ਪਰੇਡ ਕਮਾਂਡਰ ਇੰਸਪੈਕਟਰ ਅਮਰਜੀਤ ਕੌਰ ਦੀ ਅਗਵਾਈ ਵਿਚ ਜ਼ਿਲਾ ਪੁਲਸ, ਜ਼ਿਲਾ ਮਹਿਲਾ ਪੁਲਿਸ, ਪੀ. ਆਰ. ਟੀ. ਸੀ, ਜਹਾਨਖੇਲਾਂ, ਪੀ. ਆਰ. ਟੀ. ਸੀ. ਜਹਾਨਖੇਲਾਂ ਮਹਿਲਾ ਪੁਲਸ, ਪੰਜਾਬ ਹੋਮ ਗਾਰਡਜ਼, 12 ਪੰਜਾਬ ਬਟਾਲੀਅਨ ਐੱਨ.ਸੀ.ਸੀ, ਸਕਾਊਟਸ ਗਰਲਜ਼ ਗਾਈਡ ਅਤੇ ਪੀ. ਆਰ. ਟੀ. ਸੀ. ਜਹਾਨਖੇਲਾਂ ਦੇ ਬੈਂਡ ਦੀਆਂ ਟੁਕੜੀਆਂ ਨੇ ਸਲਾਮੀ ਦਿੱਤੀ।

Share post:

Subscribe

spot_imgspot_img

Popular

More like this
Related

बेहतर सरकारी स्कूल बनाम आम नागरिक के बच्चों को बेहतर शिक्षा – डा राज कुमार चब्बेवाल 

होशियारपुर(TTT): सरकारी स्कूलों में बेहतर शिक्षा के साथ साथ...

विधायक ब्रम शंकर जिम्पा ने 16.14 लाख की लागत से लगाई गई स्ट्रीट लाइटों की करवाई शुरुआत

पंजाब सरकार ने गांवों-शहरों में बुनियादी सुविधाओं का स्तर...