ਜ਼ਿਲਾ ਪਰਿਵਾਰ ਭਲਾਈ ਅਫ਼ਸਰ ਡਾ ਅਨੀਤਾ ਕਟਾਰੀਆ ਵਲੋਂ ਜ਼ਿਲਾ ਹਸਪਤਾਲ ਦੇ ਗਾਇਨੀ ਵਾਰਡ ਦੀ ਚੈਕਿੰਗ ਕੀਤੀ ਗਈ।

Date:

ਜ਼ਿਲਾ ਪਰਿਵਾਰ ਭਲਾਈ ਅਫ਼ਸਰ ਡਾ ਅਨੀਤਾ ਕਟਾਰੀਆ ਵਲੋਂ ਜ਼ਿਲਾ ਹਸਪਤਾਲ ਦੇ ਗਾਇਨੀ ਵਾਰਡ ਦੀ ਚੈਕਿੰਗ ਕੀਤੀ ਗਈ।

ਹੁਸ਼ਿਆਰਪੁਰ 30 ਸਿਤੰਬਰ 2024 (TTT) ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਪਰਿਵਾਰ ਭਲਾਈ ਅਫ਼ਸਰ ਡਾ ਅਨੀਤਾ ਕਟਾਰੀਆ ਵਲੋਂ ਜ਼ਿਲਾ ਹਸਪਤਾਲ ਵਿਚ ਗਰਭਵਤੀਆਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਗਾਇਨੀ ਵਾਰਡ ਦਾ ਦੌਰਾ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਸੀਨੀਅਰ ਮੈਡੀਕਲ ਅਫ਼ਸਰ ਡਾ ਕੁਲਦੀਪ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਡਾ ਤ੍ਰਿਪਤਾ ਦੇਵੀ , ਡਿਪਟੀ ਮਾਸ ਮੀਡੀਆ ਅਫ਼ਸਰ ਸ਼੍ਰੀਮਤੀ ਰਮਨਦੀਪ ਕੌਰ ਨਰਸਿੰਗ ਸਿਸਟਰ ਰਣਜੀਤ ਕੌਰ ਮੌਜੂਦ ਸਨ।

ਉਹਨਾਂ ਸਭ ਤੋਂ ਪਹਿਲਾਂ ਗਾਇਨੀ ਓਪੀਡੀ ਵਿਜ਼ਿਟ ਕੀਤਾ। ਡਾ ਮੰਜਰੀ ਕੋਲੋਂ ਮਰੀਜ਼ਾਂ ਦੀ ਓਪੀਡੀ ਸੰਬੰਧੀ ਜਾਣਕਾਰੀ ਲਈ। ਉਹਨਾਂ ਹਾਈ ਰਿਸਕ ਰਜਿਸਟਰ ਮੇਨਟੇਂਨ ਕਰਨ ਨੂੰ ਕਿਹਾ। ਉਹਨਾਂ ਵਾਰਡ ਵਿੱਚ ਦਾਖਲ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ ਤੇ ਉਹਨਾਂ ਤੋਂ ਹਸਪਤਾਲ ਵਿੱਚ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਲਈ ਅਤੇ ਤਸੱਲੀ ਪ੍ਰਗਟਾਈ। ਉਹਨਾਂ ਲੇਬਰ ਰੂਮ ਅਤੇ ਓਟੀ ਦਾ ਵੀ ਜਾਇਜ਼ਾ ਲਿਆ। ਉਹਨਾਂ ਨਰਸਿੰਗ ਸਿਸਟਰ ਰਣਜੀਤ ਕੌਰ ਨੂੰ ਸਾਫ ਸਫ਼ਾਈ ਨੂੰ ਹੋਰ ਬਿਹਤਰ ਬਣਾਉਣ ਲਈ ਉਪਰਾਲੇ ਕਰਨ ਲਈ ਕਿਹਾ। ਉਹਨਾਂ ਡਿਊਟੀ ਤੇ ਹਾਜ਼ਰ ਸਟਾਫ਼ ਨਰਸਾਂ ਵਲੋਂ ਮੈਨਟੇਨ ਕੀਤਾ ਮਰੀਜ਼ਾਂ ਦਾ ਰਿਕਾਰਡ ਚੈੱਕ ਕੀਤਾ। ਅੱਜ ਵਾਰਡ ਵਿਚ 32 ਮਰੀਜ਼ ਦਾਖਿਲ ਸਨ ਜਿਹਨਾਂ ਵਿਚੋਂ 4 ਮਰੀਜ਼ਾਂ ਨੂੰ ਛੁੱਟੀ ਮਿਲ ਚੁੱਕੀ ਸੀ। ਦੋ ਔਰਤਾਂ ਦਾ ਸੀਜ਼ੇਰੀਅਨ ਹੋ ਚੁੱਕਾ ਸੀ। ਡਾ ਅਨੀਤਾ ਨੇ ਡਿਊਟੀ ਤੇ ਤਾਇਨਾਤ ਨਰਸਿੰਗ ਸਿਸਟਰ ਨੂੰ ਮਰੀਜ਼ਾਂ ਲਈ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਹਿਦਾਇਤ ਕੀਤੀ। ਉਹਨਾਂ ਕਿਹਾ ਕਿ ਸਿਹਤ ਵਿਭਾਗ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਵਚਨਵੱਧ ਹੈ।

Share post:

Subscribe

spot_imgspot_img

Popular

More like this
Related

ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਨੇ ਲਿਆ ਕੰਮਾਂ ਦਾ ਜਾਇਜ਼ਾ

ਹੁਸ਼ਿਆਰਪੁਰ, 21 ਮਾਰਚ: ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਵਿੰਦਰ...

सनातन धर्म कॉलेज, होशियारपुर का बी.ए. पंचम समैस्टर का परिणाम उत्कृष्ट रहा

सनातन धर्म कॉलेज, होशियारपुर की प्रिंसिपल डाॅ. सविता गुप्ता...

सरकारी कॉलेज, होशियारपुर में दो दिवसीय वार्षिक ’’एथलैटिक मीट’’ करवाई गई

सरकारी कॉलेज, होशियारपुर में कॉलेज के प्रिंसीपल अनीता सागर...

ਜ਼ਿਲ੍ਹਾ ਰੋਜ਼ਗਾਰ  ਅਤੇ ਕਾਰੋਬਾਰ ਬਿਊਰੋ ਵਲੋਂ ਪਿੰਡ ਜੇਜੋਂ ਵਿਖੇ ਪਲੇਸਮੈਂਟ ਕੈਂਪ 24 ਨੂੰ

ਹੁਸ਼ਿਆਰਪੁਰ, 21 ਮਾਰਚ: ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੀ ਮੁਹਿੰਮ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ 24 ਮਾਰਚ ਨੂੰ ਸੀ-ਪਾਈਟ ਕੈਂਪ ਪਿੰਡ ਜੇਜੋਂ ਵਿਖੇ ਪਲੇਸਮੈਂਟ ਕੈਂਪ ਲਾਇਆ ਜਾਵੇਗਾ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਕੈਂਪ ਵਿਚ ਵੱਖ-ਵੱਖ ਕੰਪਨੀਆ ਸੋਨਾਲਿਕਾ ਟ੍ਰੈਕਟਰ, ਡਿਸਟਿਲਡ ਐਜੂਕੇਸ਼ਨ ਕੰਪਨੀ ਫਾਰ ਸੋਨਾਲਿਕਾ, ਚੈੱਕਮੇਟ  ਕੰਪਨੀ, ਵਰਧਮਾਨ ਟੈਕਸਟਾਈਲ...