ਜ਼ਿਲ੍ਹਾ ਚੋਣ ਅਫ਼ਸਰ ਨੇ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਤੇ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਕੀਤੀ ਮੀਟਿੰਗ

Date:

ਜ਼ਿਲ੍ਹਾ ਚੋਣ ਅਫ਼ਸਰ ਨੇ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਤੇ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਕੀਤੀ ਮੀਟਿੰਗ

ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਭਾਰਤੀ ਚੋਣ ਕਮਿਸ਼ਨ ਦੇ ਪ੍ਰੋਗਰਾਮ ਤੇ ਰੈਸ਼ਨੇਲਾਈਜੇਸ਼ਨ ਤੋਂ ਕਰਵਾਇਆ ਜਾਵੇ ਜਾਣੂ

ਹੁਸ਼ਿਆਰਪੁਰ, 24 ਸਤੰਬਰ:(TTT) ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੇਕਸ ਵਿਚ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਅਤੇ ਵੋਟਰ ਸੂਚੀਆਂ ਦੀ ਸੁਧਾਈ-2025 ਸਬੰਧੀ ਮੀਟਿੰਗ ਕੀਤੀ।ਮੀਟਿੰਗ ਦੇ ਦੌਰਾਨ ਉਨ੍ਹਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਯੋਗਤਾ ਮਿਤੀ 1 ਜਨਵਰੀ 2025 ਦੇ ਆਧਾਰ ‘ਤੇ ਵੋਟਰ ਸੂਚੀਆਂ ਦੀ ਸੁਧਾਈ ਦਾ ਪ੍ਰੋਗਰਾਮ ਪ੍ਰਾਪਤ ਹੋਇਆ ਹੈ। ਇਸ ਪ੍ਰੋਗਰਾਮ ਅਨੁਸਾਰ 1 ਜਨਵਰੀ 2025 ਦੇ ਆਧਾਰ ‘ਤੇ ਰੋਲ ਪਬਲੀਕੇਸ਼ਨ 29 ਅਕਤੂਬਰ 2024 ਨੂੰ, ਦਾਅਵੇ ਅਤੇ ਇਤਰਾਜ ਭਰਨ ਦਾ ਸਮਾਂ 29 ਅਕਤੂਬਰ 2024 ਤੋਂ 28 ਨਵੰਬਰ 2024 ਤੱਕ ਹੋਵੇਗਾ। ਇਸ ਤੋਂ ਇਲਾਵਾ ਦਾਅਵੇ ਅਤੇ ਇਤਰਾਜ ਦਾ ਨਿਪਟਾਰਾ 29 ਅਕਤੂਬਰ 2024 ਤੋਂ 24 ਦਸੰਬਰ 2024 ਤੱਕ ਅਤੇ ਇਲੈਕਟੋਰਲ ਰੋਲ ਦੀ ਅੰਤਿਮ ਪ੍ਰਕਾਸ਼ਨਾ 6 ਜਨਵਰੀ 2025 ਤੱਕ ਹੋਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਵਿਸ਼ੇਸ਼ ਮੁਹਿੰਮ 9 ਨਵੰਬਰ 2024 (ਸ਼ਨੀਵਾਰ), 10 ਨਵੰਬਰ 2024 (ਐਤਵਾਰ), 23 ਨਵੰਬਰ 2024 (ਸ਼ਨੀਵਾਰ) ਅਤੇ 24 ਨਵੰਬਰ 2024 (ਐਤਵਾਰ) ਨੂੰ ਚਲਾਇਆ ਜਾਵੇਗਾ। ਇਸ ਦੌਰਾਨ ਬੂਥ ਲੈਵਲ ਅਧਿਕਾਰੀ ਆਪਣੇ-ਆਪਣੇ ਸਟੇਸ਼ਨ ‘ਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੈਠ ਕੇ ਯੋਗ ਵਿਅਕਤੀਆਂ ਤੋਂ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨਗੇ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ 7 ਵਿਧਾਨ ਸਭਾ ਹਲਕਿਆਂ ਵਿਚ ਕੁੱਲ 1563 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ। ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਇਕ ਪੋਲਿੰਗ ਸਟੇਸ਼ਨ ਵਿਚ ਵੋਟਰਾਂ ਦੀ ਗਿਣਤੀ ਵੱਧ ਤੋਂ ਵੱਧ 1500 ਨਿਰਧਾਰਿਤ ਕੀਤੀ ਗਈ ਹੈ। ਜ਼ਿਲ੍ਹੇ ਵਿਚ ਕਿਸੇ ਵੀ ਪੋਲਿੰਗ ਬੂਥ ਵਿੱਚ ਵੋਟਰਾਂ ਦੀ ਗਿਣਤੀ 1500 ਤੋਂ ਵੱਧ ਨਾ ਹੋਣ ਦੇ ਕਾਰਨ ਕੋਈ ਵੀ ਨਵਾਂ ਬੂਥ ਬਣਾਉਣ ਦਾ ਪ੍ਰਸਤਾਵ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਚੋਣ ਰਜਿਸਟਰੇਸ਼ਨ ਅਧਿਕਾਰੀਆਂ ਵੱਲੋਂ ਸਬੰਧਤ ਚੋਣ ਖੇਤਰ ਦੀ ਰਾਜਨੀਤਿਕ ਪਾਰਟੀਆ ਦੇ ਨੁਮਾਇੰਦਿਆ ਨਾਲ ਮੀਟਿੰਗ ਕਰਨ ਤੋਂ ਬਾਅਦ ਚੋਣ ਰਜਿਸਟਰੇਸ਼ਨ ਅਧਿਕਾਰੀਆ ਵੱਲੋਂ ਪੋਲਿੰਗ ਸਟੇਸ਼ਨਾਂ ਵਿਚ ਦਰੁੱਸਤੀ, ਇਮਾਰਤ ਬਦਲਣ, ਨਵਾਂ ਮੁਹੱਲਾ (ਸੈਕਸ਼ਨ) ਸਬੰਧੀ ਪ੍ਰਸਤਾਵ ਭੇਜੇ ਗਏ ਹਨ।ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 39-ਮੁਕੇਰੀਆਂ ਵਿਚ ਰੈਸ਼ਨੇਲਾਈਜੇਸ਼ਨ ਕਰਨ ਤੋਂ ਬਾਅਦ ਬੂਥਾਂ ਦੀ ਗਿਣਤੀ 251 ਹੈ ਅਤੇ ਇਸ ਵਿਧਾਨ ਸਭਾ ਖੇਤਰ ਦੇ ਪੋਲਿੰਗ ਬੂਥਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਵਿਧਾਨ ਸਭਾ ਹਲਕਾ 40-ਦਸੂਹਾ ਵਿਚ ਰੈਸ਼ਨੇਲਾਈਜੇਸ਼ਨ ਕਰਨ ਤੋਂ ਬਾਅਦ ਪੋਲਿੰਗ ਬੂਥਾਂ ਦੀ ਗਿਣਤੀ 224 ਹੈ ਅਤੇ ਇਥੇ ਬੂਥ ਨੰਬਰ 74 ਤਹਿਸੀਲ ਦਫ਼ਤਰ ਦਸੂਹਾ ਤੋਂ ਸਰਕਾਰੀ ਐਲੀਮੈਂਟਰੀ ਸਕੂਲ ਲੰਗਰਪੁਰ ਸ਼ਿਫਟ ਕਰਨ ਦਾ ਪ੍ਰਸਤਾਵ ਹੈ। ਬੂਥ ਨੰਬਰ 75 ਤਹਿਸੀਲ ਦਫ਼ਤਰ ਦਸੂਹਾ ਤੋਂ ਸਰਕਾਰੀ ਐਲੀਮੈਂਟਰੀ ਸਕੂਲ ਰੇਵਲੇ ਮੰਡੀ ਦਸੂਹਾ ਸ਼ਿਫਟ ਕਰਨ ਦਾ ਪ੍ਰਸਤਾਵ ਹੈ। ਬੂਥ ਨੰਬਰ 121 ਸਰਕਾਰੀ ਐਲੀਮੈਂਟਰੀ ਸਕੂਲ ਸੰਸਾਰਪੁਰ ਤੋਂ ਸਰਕਾਰੀ ਐਲੀਮੈਂਟਰੀ ਸਕੂਲ ਸਾਨਚੱਕ ਜੋਗਿਆਣਾ ਸ਼ਿਫਟ ਕਰਨ ਦਾ ਪ੍ਰਸਤਾਵ ਹੈ। ਵਿਧਾਨ ਸਭਾ ਹਲਕਾ 41-ਉੜਮੁੜ ਵਿਚ ਰੈਸ਼ਨੇਲਾਈਜੇਸ਼ਨ ਕਰਨ ਤੋਂ ਬਾਅਦ ਪੋਲਿੰਗ ਬੂਥਾਂ ਦੀ ਗਿਣਤੀ 221 ਹੈ ਅਤੇ ਇਥੇ ਬੂਥ ਨੰਬਰ 131 ਡੀ.ਏ.ਵੀ ਗਰਲਜ ਹਾਈ ਸਕੂਲ ਉੜਮੁੜ ਸਕੂਲ ਦਾ ਨਾਮ ਬਦਲ ਕੇ ਬੂਥ ਨੰਬਰ 131-ਡੀ.ਏ.ਵੀ ਸਕਿੱਲ ਸੈਂਟਰ ਉੜਮੁੜ ਦਾ ਬਦਲਾਅ ਕੀਤਾ ਗਿਆ ਹੈ। ਵਿਧਾਨ ਸਭਾ ਹਲਕਾ 42- ਸ਼ਾਮ ਚੁਰਾਸੀ ਵਿਚ ਰੈਸ਼ਨੇਲਾਈਜੇਸ਼ਨ ਕਰਨ ਤੋਂ ਬਾਅਦ ਪੋਲਿੰਗ ਬੂਥਾਂ ਦੀ ਗਿਣਤੀ 220 ਹੈ। ਇਸ ਵਿਧਾਨ ਸਭਾ ਹਲਕੇ ਵਿਚ ਪੋਲਿੰਗ ਬੂਥਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਵਿਧਾਨ ਸਭਾ ਹਲਕਾ-43 ਹੁਸ਼ਿਆਰਪੁਰ ਵਿਚ ਰੈਸ਼ਨੇਲਾਈਜੇਸ਼ਨ ਕਰਨ ਤੋਂ ਬਾਅਦ ਪੋਲਿੰਗ ਬੂਥਾਂ ਦੀ ਗਿਣਤੀ 214 ਹੈ। ਇਸ ਵਿਧਾਨ ਸਭਾ ਹਲਕੇ ਵਿਚ ਪੋਲਿੰਗ ਬੂਥਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਵਿਧਾਨ ਸਭਾ ਹਲਕਾ 44-ਚੱਬੇਵਾਲ ਵਿਚ ਰੈਸ਼ਨੇਲਾਈਜੇਸ਼ਨ ਕਰਨ ਤੋਂ ਬਾਅਦ ਬੂਥਾਂ ਦੀ ਗਿਣਤੀ 205 ਹੈ। ਇਸ ਵਿਧਾਨ ਸਭਾ ਹਲਕੇ ਵਿਚ ਪੋਲਿੰਗ ਬੂਥਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਵਿਧਾਨ ਸਭਾ ਹਲਕਾ 45- ਗੜ੍ਹਸ਼ੰਕਰ ਵਿਚ ਰੈਸ਼ਨੇਲਾਈਜੇਸ਼ਨ ਕਰਨ ਤੋਂ ਬਾਅਦ ਪੋਲਿੰਗ ਬੂਥਾਂ ਦੀ ਗਿਣਤੀ 228 ਹੈ ਅਤੇ ਇਥੇ ਬੂਥ ਨੰਬਰ 34 ਸਰਕਾਰੀ ਹਾਈ ਸਕੂਲ ਢਾਡਾ ਤੋਂ ਸਰਕਾਰੀ ਸਰਕਾਰੀ ਐਲੀਮੈਂਟਰੀ ਸਕੂਲ ਢਾਡਾ ਵਿਚ ਸ਼ਿਫਟ ਕਰਨ ਦਾ ਪ੍ਰਸਤਾਵ ਹੈ। ਬੂਥ ਨੰਬਰ 90 ਕੋ-ਅਪ੍ਰੇਟਿਵ ਸੁਸਾਇਟੀ ਮੋਰਾਂਵਾਲੀ ਤੋਂ ਸਰਕਾਰੀ ਹਾਈ ਸਕੂਲ ਮੋਰਾਂਵਾਲੀ ਵਿਚ ਸ਼ਿਫਟ ਕਰਨ ਦਾ ਪ੍ਰਸਤਾਵ ਹੈ। ਬੂਥ ਨੰਬਰ 119 ਸਰਕਾਰੀ ਐਲੀਮੈਂਟਰੀ ਸਕੂਲ ਪੰਡੋਰੀ ਤੋਂ ਸਰਕਾਰੀ ਹਾਈ ਸਕੂਲ ਪੰਡੋਰੀ ਬੀਤ ਵਿਚ ਸ਼ਿਫਟ ਕਰਨ ਦਾ ਪ੍ਰਸਤਾਵ ਹੈ। ਬੂਥ ਨੰਬਰ 187, 188 ਅਤੇ 189 ਸ੍ਰੀ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦੀ ਇਮਾਰਤ ਬੰਦ ਹੋਣ ਕਾਰਨ ਇਨ੍ਹਾਂ ਪੋਲਿੰਗ ਬੂਥਾਂ ਨੂੰ ਲੜੀਵਾਰ ਸਰਕਾਰੀ ਐਲੀਮੈਂਟਰੀ ਸਕੂਲ ਗੜ੍ਹਸ਼ੰਕਰ (ਲੜਕੇ), ਸਰਕਾਰੀ ਐਲੀਮੈਂਟਰੀ ਸਕੂਲ ਗੜ੍ਹਸ਼ੰਕਰ (ਲੜਕੀਆਂ) ਅਤੇ ਕੰਨਿਆਂ ਵਿਦਿਆਲਿਆ ਸਕੂਲ ਗੜ੍ਹਸ਼ੰਕਰ ਵਿਚ ਤਬਦੀਲ ਕੀਤਾ ਗਿਆ ਹੈ ਤਬਦੀਲ ਕਰਨ ਤੋਂ ਬਾਅਦ ਬੂਥ ਨੰਬਰ 180 ਡੀ.ਏ.ਵੀ ਕਾਲਜ ਲੜਕੇ ਗੜ੍ਹਸ਼ੰਕਰ ਨੂੰ ਬੂਥ ਨੰਬਰ 181 ਡੀ.ਏ.ਵੀ ਕਾਲਜ ਲੜਕੇ ਗੜ੍ਹਸ਼ੰਕਰ, ਬੂਥ ਨੰਬਰ 181 ਡੀ.ਏ.ਵੀ ਕਾਲਜ ਲੜਕਿਆਂ ਗੜ੍ਹਸ਼ੰਕਰ ਨੂੰ ਬੂਥ ਨੰਬਰ 182 ਡੀ.ਏ.ਵੀ ਕਾਲਜ ਲੜਕ…

Share post:

Subscribe

spot_imgspot_img

Popular

More like this
Related

पहाड़ों की रानी’ प्रिया अंबेडकर को किया सम्मानित

शानदार उपलब्धियों को लिए वाइस चेयरपर्सन चोपड़ा ने दी...

प्रबंधक कमेटी मंदिर सिद्ध बाबा बालक नाथ जी ने हर्षोल्लास के साथ करवाया वार्षिक भंडारा

प्रबंधक कमेटी मंदिर सिद्ध बाबा बालक नाथ जी, सुखियाबाद...

पंजाब को नशा मुक्त बनाना हमारी प्राथमिकता-विजय सांपला

होशियारपुर , एचडीसीए द्वारा नशा के खात्मे के लिए...