
ਹੁਸ਼ਿਆਰਪੁਰ 19 ਮਾਰਚ 2025 ,ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀਡੀਐਚਓ ਡਾ ਮੋਨਿੰਦਰ ਕੌਰ ਵੱਲੋਂ ਅੱਜ ਜਿਲ੍ਹੇ ਦੀਆਂ ਵੱਖ-ਵੱਖ ਸੰਸਥਾਵਾਂ ਵਿੱਚੋਂ ਆਏ ਡੈਂਟਲ ਸਰਜਨਾਂ ਨਾਲ ਮੀਟਿੰਗ ਕੀਤੀ ਗਈ। ਜ਼ਿਲੇ ਦੇ ਡੈਂਟਲ ਸਰਜਨਾਂ ਵੱਲੋਂ ਡਾ ਮੋਨਿੰਦਰ ਕੌਰ ਜੀ ਨੂੰ ਜੀ ਆਇਆਂ ਕਹਿੰਦਿਆਂ ਉਹਨਾਂ ਨੂੰ ਬੁਕੇ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਡੈਂਟਲ ਸਰਜਨ ਡਾ ਬਲਜੀਤ ਕਟਾਰੀਆ, ਡਾ. ਨਵਨੀਤ ਕੌਰ, ਡਾ ਸਨਮ ਅਤੇ ਡਾ ਲਕਸ਼ਮੀ ਕਾਂਤ ਹਾਜ਼ਰ ਸਨ। ਵਿਸ਼ਵ ਓਰਲ ਹੈਲਥ ਦਿਵਸ ਮਨਾਉਣ ਸੰਬੰਧੀ ਗੱਲਬਾਤ ਕਰਦਿਆਂ ਡਾ ਮਨਿੰਦਰ ਕੌਰ ਨੇ ਕਿਹਾ ਕਿ ਸਾਰੇ ਸਿਹਤ ਸੰਸਥਾਨਾਂ ਅੰਦਰ ਇਹ ਦਿਵਸ ਮਨਾਇਆ ਜਾਵੇਗਾ ਇਸ ਲਈ ਵੱਧ ਤੋ ਵੱਧ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾਵੇ ਕਿ ਲੋਕ ਹਰ ਛੇ ਮਹੀਨੇ ਬਾਅਦ ਆਪਣੇ ਦੰਦਾਂ ਦਾ ਚੈੱਕ ਅੱਪ ਮਾਹਿਰ ਡਾਕਟਰ ਕੋਲੋਂ ਕਰਵਾਉਣ। ਇਸ ਦਿਵਸ ਮੌਕੇ ਬਿਰਧ ਆਸ਼ਰਮਾਂ, ਅਨਾਥ ਆਸ਼ਰਮ, ਸਕੂਲਾਂ ਕਾਲਜਾਂ ਅਤੇ ਸਪੈਸ਼ਲ ਬੱਚਿਆਂ ਦੇ ਸਕੂਲਾਂ ਵਿਚ ਚੈੱਕ ਆਪ ਕੈਂਪ ਲਗਾਏ ਜਾਣਗੇ। ਲੋਕਾਂ ਨੂੰ ਦੰਦਾਂ ਅਤੇ ਮਸੂੜਿਆਂ ਦੀ ਸਿਹਤ ਅਤੇ ਦੇਖਭਾਲ ਸੰਬੰਧੀ ਪ੍ਰਿੰਟ ਮੀਡੀਆ ਅਤੇ ਸੋਸ਼ਲ ਮੀਡੀਆ ਰਾਹੀਂ ਵੀ ਜਾਗਰੂਕ ਕੀਤਾ ਜਾਵੇਗਾ। ਡਾ ਮੋਨਿੰਦਰ ਕੌਰ ਨੇ ਸਾਰੇ ਡੈਂਟਲ ਸਰਜਨਾਂ ਨੂੰ ਕਿਹਾ ਕਿ ਉਹ ਆਪਣੇ ਆਪਣੇ ਸੰਸਥਾਨ ਅੰਦਰ ਇਹ ਸਾਰੀਆਂ ਗਤੀਵਿਧੀਆਂ ਕਰਵਾਉਣੀਆ ਯਕੀਨੀ ਬਣਾਉਣ ਤਾਂ ਜੋ ਵਧ ਤੋਂ ਵਧ ਲੋਕ ਇਸ ਦਾ ਲਾਹਾ ਲੈ ਸਕਣ।
