News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ ਹੁਸ਼ਿਆਰਪੁਰ ਡਾ. ਪ੍ਰਦੀਪ ਸਿੰਘ ਜੀ ਵਲੋਂ ਅਹੁਦਾ ਸੰਭਾਲਿਆ ਗਿਆ।

ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ ਹੁਸ਼ਿਆਰਪੁਰ ਡਾ. ਪ੍ਰਦੀਪ ਸਿੰਘ ਜੀ ਵਲੋਂ ਅਹੁਦਾ ਸੰਭਾਲਿਆ ਗਿਆ।

(TTT) ਅੱਜ ਮਿਤੀ 20-8-2024 ਨੂੰ ਆਯੂਰਵੈਦਿਕ ਵਿਭਾਗ ਹੁਸ਼ਿਆਰੂਪਰ ਵਿਚ ਡਾ. ਪ੍ਰਦੀਪ ਸਿੰਘ ਜੀ ਨੇ ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ, ਹੁਸਿਆਰੁਪਰ ਵਜੋਂ ਅਹੁਦਾ ਸੰਭਾਲਿਆ, ਇਸ ਉਪੰਰਤ ਉਨ੍ਹਾਂ ਨੇ ਜ਼ਿਲ੍ਹੇ ਦੇ ਸਮੂਹ ਆਯੁਰਵੈਦਿਕ ਡਾਕਟਰ ਸਾਹਿਬਾਨ, ਉਪਵੈਦ, ਫੀਲਡ ਸਟਾਫ ਅਤੇ ਦਫਤਰੀ ਸਟਾਫ ਨੂੰ ਤਨਦੇਹੀ ਨਾਲ ਕੰਮ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ ਅਤੇ ਸਭ ਨੂੰ ਸਮੇਂ-ਸਿਰ ਆਪਣੀ ਡਿਊਟੀ ਨਿਭਾਉਣ ਲਈ ਨਿਰਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਨੇ ਜ਼ਿਲ੍ਹੇ ਵਿਚ ਚੱਲ ਰਹੀਆਂ ਸਮੂਹ ਪ੍ਰਾਈਵੇਟ ਆਯੁਰਵੈਦਿਕ ਫਾਰਮੇਸੀਆਂ ਦੇ ਸਚਾਲਕਾਂ ਨੂੰ 10 ਵੇਂ ਅੰਤਰ ਰਾਸ਼ਟਰੀ ਯੋਗ ਦਿਵਸ ਵਿਚ ਸਹਿਯੋਗ ਦੇਣ ਲਈ ਸਨਮਾਨਿਤ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਯੋਗ ਦਿਵਸ ਵਿਚ ਸਹਿਯੋਗ ਦੇਣ ਲਈ ਸ੍ਰੀ ਸੰਜੀਵ ਜੀ, ਡੀ.ਐਸ.ਪੀ., ਸੀ.ਆਈ.ਡੀ. ਹੁਸ਼ਿਆਰਪੁਰ ਅਤੇ ਸ੍ਰੀ ਸਤਵਿੰਦਰ ਸਿੰਘ ਇੰਸਪੈਕਟਰ ਸੀ.ਆਈ.ਡੀ. ਹੁਸ਼ਿਆਰਪੁਰ ਨੂੰ ਸਨਮਾਨਿਤ ਕੀਤਾ। ਇਸ ਪ੍ਰੋਗਰਾਮ ਦਾ ਆਯੋਜਨ ਆਯੂਰਵੈਦਿਕ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਪ੍ਰਧਾਨ ਡਾ. ਹਰੀਸ਼ ਭਾਟੀਆਂ ਏ.ਐਮ.ਓ. ਅਤੇ ਸਕੱਤਰ ਡਾ. ਸਿਵਦੀਪ ਸਿੰਘ, ਏ.ਅਮੈਓ. ਵਲੋਂ ਕੀਤਾ ਗਿਆ। ਇਸ ਮੌਕੇ ਆਯੂਰਵੈਦਿਕ ਸੀਨੀਅਰ ਫਿਜ਼ੀਸ਼ੀਅਨ ਡਾ. ਸੁਰਿੰਦਰਪਾਲ ਕੌਰ, ਡਾ. ਕਰੁਣਾ ਸ਼ਰਮਾ ਏ.ਐਮ.ਓ., ਡਾ. ਕਾਮਨੀ ਦੇਵੀ, ਏ.ਐਮ.ਓ.ਡਾ. ਗਗਨਦੀਪ ਕੌਰ, ਏ.ਐਮ.ਓ.ਸ੍ਰੀਮਤੀ ਦਲਜੀਤ ਕੌਰ ਸੁਪਰਡੰਟ-2, ਸ੍ਰੀਮਤੀ ਰੋਜ਼ੀ ਰਾਣੀ ਸਟੈਨੋਟਾਈਪਿਸਟ, ਸ੍ਰੀ ਡਿੰਪਲ ਸਿੰਘ ਕਲਰਕ, ਸ੍ਰੀ ਮਨੂੰ ਬਾਂਸਲ ਉਪਵੈਦ ਅਤੇ ਸਮੂਹ ਸਟਾਫ ਹਾਜ਼ਰ ਸੀ। ਇਸ ਮੌਕੇ ਜ਼ਿਲ੍ਹੇ ਵਿਚ ਚੱਲ ਰਹੀਆਂ ਪ੍ਰਾਈਵੇਟ ਆਯੂਰਵੈਦਿਕ ਫਾਰਮੇਸੀਆਂ ਹਰਬੋਜੈਨਟਿਕ, ਪੈਰਾਗੋਨ, ਕੰਵਲ ਨੈਨ, ਐਨ.ਡੀ.ਐਚ., ਰੂਬਲ, ਉੱਨਤੀ, ਐਸ.ਵੀ.ਐਮ. ਇੰਡੀਅਨ ਹਰਬਜ਼ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।