ਥੱਪੜ ਤੋਂ ਪਹਿਲਾਂ ‘100-100 ਰੁਪਏ’ ਵਾਲੇ ਬਿਆਨ ‘ਤੇ ਕੰਗਨਾ ਨੂੰ ਦਿਲਜੀਤ ਨੇ ਵੀ ਕਰਵਾਈ ਸੀ ‘ਨਾਨੀ ਚੇਤੇ’, ਜਾਣੋ ਕਿਵੇਂ ਘੇਰਿਆ ਸੀ

Date:

ਥੱਪੜ ਤੋਂ ਪਹਿਲਾਂ ‘100-100 ਰੁਪਏ’ ਵਾਲੇ ਬਿਆਨ ‘ਤੇ ਕੰਗਨਾ ਨੂੰ ਦਿਲਜੀਤ ਨੇ ਵੀ ਕਰਵਾਈ ਸੀ ‘ਨਾਨੀ ਚੇਤੇ’, ਜਾਣੋ ਕਿਵੇਂ ਘੇਰਿਆ ਸੀ

(TTT)ਬਾਲੀਵੁੱਡ ਕੁਈਨ ਕੰਗਨਾ ਰਣੌਤ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ, ਭਾਵੇਂ ਉਹ ਆਪਣੀ ਫਿਲਮ ਨੂੰ ਲੈ ਕੇ ਹੋਵੇ ਜਾਂ ਫਿਰ ਆਪਣੀਆਂ ਵਿਵਾਦਤ ਟਿੱਪਣੀਆਂ ਕਾਰਨ। ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਚੋਣ ਜਿੱਤਣ ਤੋਂ ਬਾਅਦ ਕੰਗਨਾ ਰਣੌਤ ਹੁਣ ਥੱਪੜ ਕਾਂਡ (Thappad Kand) ਕਰਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹੁਣ ਤੱਕ ਥੱਪੜ ਕਾਂਡ (Kangana Slapped) ਪਿੱਛੇ ਕੰਗਨਾ ਰਣੌਤ ਦਾ ‘100-100 ਰੁਪਏ’ ਵਾਲਾ ਬਿਆਨ ਸਾਹਮਣੇ ਆ ਰਿਹਾ ਹੈ, ਪਰ ਜੇਕਰ ਵੇਖਿਆ ਜਾਵੇ ਤਾਂ ਇਸਤੋਂ ਪਹਿਲਾਂ ਅੰਤਰਰਾਸ਼ਟਰੀ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਵੀ ਬਿਆਨ ‘ਤੇ ਕੰਗਨਾ ਰਣੌਤ ਦੀ ਬੋਲਦੀ ਬੰਦ ਕਰਵਾ ਚੁਕਿਆ ਹੈ।ਦੱਸ ਦਈਏ ਕਿ ਤਿੰਨ ਸਾਲ ਪਹਿਲਾਂ ਜਦੋਂ ਕਿਸਾਨਾਂ ਵੱਲੋਂ ਤਿੰਨ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਵਿੱਚ ਡੇਰੇ ਲਾਏ ਹੋਏ ਸਨ ਤਾਂ ਇਸ ਅੰਦੋਲਨ ਵਿੱਚ ਦੇਸ਼ ਭਰ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਤੇ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਸੀ। ਇਸ ਦੌਰਾਨ ਹੀ ਕੰਗਨਾ ਰਣੌਤ ਨੇ ਉਥੇ ਔਰਤਾਂ ਵਾਸਤੇ ਬਿਆਨ ਦਿੱਤਾ ਸੀ, ”ਹਾ ਹਾ, ਇਹ ਉਹੀ ਦਾਦੀ ਹੈ ਜਿਸ ਨੂੰ ਟਾਈਮ ਮੈਗਜ਼ੀਨ ਦੀ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ… ਅਤੇ ਇਹ 100 ਰੁਪਏ ਵਿੱਚ ਉਪਲਬਧ ਹਨ।” ਭਾਵੇਂ ਕੰਗਨਾ ਨੇ ਬਾਅਦ ਵਿੱਚ ਇਹ ਪੋਸਟ ਡਿਲੀਟ ਕਰ ਦਿੱਤੀ ਸੀ।

Share post:

Subscribe

spot_imgspot_img

Popular

More like this
Related

दसूहा के गांव बड्डला में नए बने खेल मैदान का विधायक घुम्मण की ओर से उद्घाटन

- दसूहा विधानसभा क्षेत्र में 10वें खेल पार्क का...

गणतंत्र दिवस समारोह की सुरक्षा के लिए किए गए हैं व्यापक प्रबंधः बाबू लाल मीणा

-    आई.जी एडमिन इंटेलिजेंस ने जिले के पुलिस अधिकारियों के...