ਜਿਲੇ ‘ਚ ਫਸਲਾਂ ਦੇ ਡਿਜੀਟਲ ਸਰਵੇ ਦਾ ਕੰਮ ਸ਼ੁਰੂ, ਖਸਰਾ ਤੇ ਫਸਲਾਂ ਦੀ ਤਸਵੀਰ ਹੋਵੇਗੀ ਆਨਲਾਈਨ ਦਰਜ : ਡਿਪਟੀ ਕਮਿਸ਼ਨਰ

Date:

17 ਅਪ੍ਰੈਲ ਤੱਕ ਫ਼ਸਲਾਂ ਦੀ ਆਨਲਾਈਨ ਗਿਰਦਾਵਰੀ ਲਈ ਕੰਮ ਜੰਗੀ ਪੱਧਰ ‘ਤੇ ਜਾਰੀ : ਆਸ਼ਿਕਾ ਜੈਨ

ਹੁਸ਼ਿਆਰਪੁਰ, 10 ਅਪ੍ਰੈਲ ( GBC UPDATE ):- ਮਾਲ ਵਿਭਾਗ ਦੀਆਂ ਟੀਮਾਂ ਵਲੋਂ ਜ਼ਿਲੇ ਵਿਚ ਫਸਲਾਂ ਦੇ ਡਿਜੀਟਲ ਸਰਵੇ ਤਹਿਤ ਖੇਤੀਬਾੜੀ ਵਾਲੀਆਂ ਜਮੀਨਾਂ ਦਾ ਦੌਰਾ ਕਰਕੇ ਖਸਰਾ ਨੰਬਰ ਰਾਹੀਂ ਅਸਲ ਫਸਲ ਦੀ ਤਸਵੀਰ ਆਨਲਾਈਨ ਦਰਜ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਜੋ ਕਿ ਵੱਖ-ਵੱਖ ਸਬ-ਡਵੀਜ਼ਨਾਂ ਵਿਚ ਜੰਗੀ ਪੱਧਰ ‘ਤੇ ਜਾਰੀ ਹੈ।

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਸਰਾ-ਗਿਰਦਾਵਰੀ ਅਤੇ ਫਸਲ ਦੀ ਫੋਟੋ ਆਨਲਾਈਨ ਦਰਜ ਹੋਣ ਨਾਲ ਰਵਾਇਤੀ ਖਸਰਾ-ਗਿਰਦਾਵਰੀ ਨੂੰ ਆਧੁਨਿਕ ਤਕਨੀਕ ਜੋੜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਫਸਲਾਂ ਦੇ ਡਿਜੀਟਲ ਸਰਵੇ ਲਈ ਪਟਵਾਰੀਆਂ ਨੂੰ ਸਮਾਰਟਫੋਨ ਆਧਾਰਿਤ ’ਡਿਜੀਟਲ ਕਰਾਪ ਸਰਵੇ ਐਪ’ ਨਾਲ ਲੈਸ ਕੀਤਾ ਗਿਆ ਹੈ ਜਿਸ ਰਾਹੀਂ ਉਹ ਖੇਤਾਂ ਵਿਚ ਜਾ ਕੇ ਸਬੰਧਤ ਖਸਰਾ ਨੰਬਰ ਪਾ ਕੇ ਅਸਲ ਫਸਲ ਦੀ ਤਸਵੀਰ ਲੈ ਕੇ ਉਨ੍ਹਾਂ ਨੂੰ ਆਨਲਾਈਨ ਦਰਜ ਕਰ ਸਕਣਗੇ। ਇਸ ਨਾਲ ਨਾ ਕੇਵਲ ਗੁੰਮਰਾਹਕੁੰਨ ਜਾਂ ਫਰਜ਼ੀ ਰਿਪੋਟਿੰਗ ’ਤੇ ਰੋਕ ਲਗੇਗੀ ਬਲਕਿ ਕਿਸਾਨਾਂ ਨੂੰ ਵੀ ਅਸਲ ਅੰਕੜੇ ਦੇ ਆਧਾਰ ’ਤੇ ਸਰਕਾਰ ਦੀਆਂ ਯੋਜਨਾਵਾਂ ਅਤੇ ਮੁਆਵਜੇ ਦਾ ਸਹੀ ਲਾਭ ਮਿਲੇਗਾ।

ਉਨ੍ਹਾਂ ਕਿਹਾ ਕਿ ਡਿਜੀਟਲ ਕਰਾਪ ਸਰਵੇ ਨਾਲ ਨਾ ਕੇਵਲ ਪ੍ਰਸ਼ਾਸਨਿਕ ਪ੍ਰਕਿਰਿਆ ਵਿਚ ਸੁਧਾਰ ਅਤੇ ਪਾਰਦਰਸ਼ਤਾ ਆਵੇਗੀ, ਸਗੋਂ ਕਿਸਾਨਾਂ ਨੂੰ ਵੀ ਸਮੇਂ ਸਿਰ ਸਰਕਾਰੀ ਲਾਭ ਅਤੇ ਮੁਆਵਜ਼ਾ ਮਿਲ ਸਕੇਗਾ ਜਿਸ ਨਾਲ ਉਨ੍ਹਾਂ ਦੀ ਆਰਥਿਕ ਸਥਿਤੀ ਵਿਚ ਵੀ ਸੁਧਾਰ ਹੋਵੇਗਾ।

LEAVE A REPLY

Please enter your comment!
Please enter your name here
Captcha verification failed!
CAPTCHA user score failed. Please contact us!

Share post:

Subscribe

spot_imgspot_img

Popular

More like this
Related

आज जिला संघर्ष कमेटी की मीटिंग

(TTT)आज जिला संघर्ष कमेटी की मीटिंग में जिला अध्यक्ष...