ਅੱਤ ਦੀ ਗਰਮੀ ਦੇ ਬਾਵਜੂਦ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਐੱਸ ਐੱਸ ਪੀ ਦਫ਼ਤਰ ਅੱਗੇ ਵਿਸ਼ਾਲ ਧਰਨਾ
(TTT) ਰਿਹਾਈ ਨਾ ਹੋਣ ਦੀ ਸੂਰਤ ਵਿੱਚ ਐੱਸ ਐੱਸ ਪੀ ਦਫ਼ਤਰ ਅੱਗੇ ਪੱਕਾ ਮੋਰਚਾ ਲਾਉਣ ਦਾ ਐਲਾਨਹੁਸ਼ਿਆਰਪੁਰ,13 ਜੂਨ ( ਨਵਨੀਤ ਸਿੰਘ ਚੀਮਾ ): ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਆਮ ਆਦਮੀ ਪਾਰਟੀ ਦੇ ਟਾਂਡਾ ਤੋਂ ਵਿਧਾਇਕ ਜਸਵੀਰ ਸਿੰਘ ਰਾਜਾ ਅਤੇ ਉਸਦੇ ਹਮਾਇਤੀਆਂ ਖਿਲਾਫ਼ ਐੱਸ ਸੀ ਐੱਸ ਟੀ ਐਕਟ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਕਰਵਾਉਣ ਅਤੇ ਜੇਲ੍ਹ ਡੱਕੇ ਦਲਿਤ ਮਜ਼ਦੂਰਾਂ ਦੀ ਰਿਹਾਈ ਲਈ ਅੱਜ ਐੱਸਐੱਸਪੀ ਹੁਸ਼ਿਆਰਪੁਰ ਦੇ ਦਫ਼ਤਰ ਅੱਗੇ ਕਹਿਰ ਦੀ ਗਰਮੀਂ ਦੇ ਬਾਵਜੂਦ ਮਿਨੀ ਸੈਕਟਰੀ ਦਾ ਗੇਟ ਘੇਰ ਕੇ ਕ਼ਰੀਬ 4 ਘੰਟੇ ਸੜਕ ਵਿਚਕਾਰ ਧਰਨਾ ਦਿੱਤਾ। ਕਈ ਘੰਟੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਜਥੇਬੰਦੀ ਦੇ ਆਗੂਆਂ ਨਾਲ ਮੀਟਿੰਗ ਕਰਨ ਉਪਰੰਤ ਉਹਨਾਂ ਦੀਆਂ ਮੰਗਾਂ ਨੂੰ ਜਾਇਜ਼ ਕਰਾਰ ਦਿੱਤਾ।ਇਸ ਮੌਕੇ ਧਰਨਾਕਾਰੀਆਂ ਵਿੱਚ ਐੱਸ ਪੀ ਡੀ ਸਰਬਜੀਤ ਸਿੰਘ ਬਾਹੀਆ ਨੇ ਸਾਰੀ ਕਾਰਵਾਈ ਮੁਕੰਮਲ ਕਰਕੇ ਮੰਗਲਵਾਰ ਤੱਕ ਜੇਲ੍ਹ ਡੱਕੇ ਮਜ਼ਦੂਰ ਆਗੂਆਂ ਨੂੰ ਰਿਹਾਅ ਕਰਨ ਦਾ ਭਰੋਸਾ ਦਿੱਤਾ ਤਾਂ ਜਾ ਕੇ ਧਰਨਾ ਸਮਾਪਤ ਕੀਤਾ ਗਿਆ ਅਤੇ ਨੌਜਵਾਨਾਂ ਦੀ ਰਿਹਾਈ ਨਾ ਹੋਣ ਦੀ ਸੂਰਤ ਵਿੱਚ ਐੱਸ ਐੱਸ ਪੀ ਦਫ਼ਤਰ ਅੱਗੇ 10 ਦਿਨ ਬਾਅਦ ਪੱਕਾ ਮੋਰਚਾ ਲਾਉਣ ਧਰਨੇ ਦੀ ਸਮਾਪਤੀ ਤੋਂ ਪਹਿਲਾਂ ਜਥੇਬੰਦੀ ਦੇ ਆਗੂਆਂ ਨੇ ਐਲਾਨ ਕੀਤਾ।ਇਸ ਤੋਂ ਪਹਿਲਾਂ ਧਰਨਾਕਾਰੀ ਪੁਰਾਣੀ ਕਚਹਿਰੀ ਦੀ ਪਾਰਕਿੰਗ ਨੇੜੇ ਇਕੱਠੇ ਹੋਏ, ਜਿੱਥੋਂ ਰੋਹ ਭਰਪੂਰ ਮੁਜ਼ਾਹਰਾ ਕਰਦੇ ਹੋਏ ਉਹ ਐੱਸ ਐੱਸ ਪੀ ਦਫ਼ਤਰ ਅੱਗੇ ਧਰਨਾ ਸਥਾਨ ਉੱਤੇ ਪੁੱਜੇ। ਪੁਲਿਸ ਪ੍ਰਸ਼ਾਸਨ ਨੇ ਕੰਪਲੈਕਸ ਦਾ ਗੇਟ ਬੰਦ ਕਰਕੇ ਧਰਨਾਕਾਰੀਆਂ ਨੂੰ ਉੱਥੇ ਰੋਕਿਆ ਤਾਂ ਮਜ਼ਬੂਰਨ ਉਹਨਾਂ ਗੇਟ ਅੱਗੇ ਸੜਕ ਵਿਚਕਾਰ ਬੈਠ ਕੇ ਧਰਨਾ ਦਿੱਤਾ। ਇਸ ਧਰਨੇ ਵਿੱਚ ਦਲਿਤ/ਮਜ਼ਦੂਰ ਅਤੇ ਹੋਰ ਇਨਸਾਫ਼ ਪਸੰਦ ਲੋਕਾਂ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਾਲੌਦ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਟਾਂਡਾ ਤੋਂ ਐੱਮ ਐੱਲ ਏ ਦੇ ਦਬਾਅ ਹੇਠ ਪੁਲਿਸ ਨੇ ਨਜਾਇਜ਼ ਤੌਰ ‘ਤੇ 20 ਮਈ ਤੋਂ ਜੇਲ੍ਹ ਡੱਕਿਆ ਹੋਇਆ ਹੈ। ਅਸਲ ਵਿੱਚ ਇਹ ਸਭ ਕੁੱਝ 1976 ਵਿੱਚ ਪਿੰਡ ਟਾਹਲੀ ਸਮੇਤ ਇਲਾਕੇ ਭਰ ਵਿੱਚ ਦਲਿਤ ਮਜ਼ਦੂਰਾਂ ਨੂੰ ਪ੍ਰੋਵੈਨਸ਼ਲ ਗੌਰਮਿੰਟ ਦੀਆਂ ਅਲਾਟ ਜ਼ਮੀਨਾਂ ਉੱਪਰ ਨਜਾਇਜ਼ ਕਬਜ਼ੇ ਬਰ ਕਰਾਰ ਰੱਖਣ ਅਤੇ ਦਲਿਤਾਂ ਨੂੰ ਜ਼ਮੀਨ ਤੋਂ ਵਾਂਝੇ ਕਰਨ ਖਾਤਰ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਆਵਾਜ਼ ਉਠਾ ਰਹੀ ਹੈ ਪ੍ਰੋਵੈਨਸ਼ਲ ਗੌਰਮਿੰਟ ਦੀਆਂ ਅਲਾਟ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਾ ਕੇ ਦਲਿਤਾਂ ਨੂੰ ਮਾਲਕੀ ਹੱਕ ਦਿੱਤੇ ਜਾਣ, ਟਾਹਲੀ ਸਮੇਤ ਅਨੇਕਾਂ ਥਾਵਾਂ ਉੱਪਰ 21 ਹਜ਼ਾਰ ਏਕੜ ਜ਼ਮੀਨ ਦਲਿਤ ਮਜ਼ਦੂਰਾਂ ਨੂੰ ਅਲਾਟ ਹੋਈ ਸੀ। ਇਸ ਜ਼ਮੀਨ ਉੱਪਰ ਨਜਾਇਜ਼ ਕਬਜ਼ਾ ਜਮਾਈ ਬੈਠੇ ਧਨਾਢਾਂ ਨੂੰ ਆਪਣੇ ਕਬਜ਼ੇ ਹੇਠੋਂ ਇਹ ਜ਼ਮੀਨ ਖਿਸਕਦੀ ਨਜ਼ਰ ਆ ਰਹੀ ਤਾਂ ਕਰਕੇ ਹੀ ਦਲਿਤਾਂ ਦੀ ਇਸ ਜ਼ਮੀਨ ਦੀ ਆਵਾਜ਼ ਬੁਲੰਦ ਕਰਨ ਵਾਲੇ ਯੂਨੀਅਨ ਆਗੂਆਂ ਨੂੰ ਮਿੱਥ ਗ਼ਲਤ ਕਹਾਣੀ ਬਣਾ ਕੇ ਜੇਲ੍ਹ ਡੱਕ ਕੇ ਭਰਮ ਪਾਲਿਆ ਜਾ ਰਿਹਾ ਹੈ ਕਿ ਸ਼ਾਇਦ ਇਸ ਤਰ੍ਹਾਂ ਉੱਠ ਰਹੀ ਆਵਾਜ਼ ਨੂੰ ਕੁਚਲਿਆਂ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ 20 ਮਈ ਨੂੰ ਲਿਖ਼ਤੀ ਤੌਰ ‘ਤੇ ਮੁੱਖ ਚੋਣ ਕਮਿਸ਼ਨ ਭਾਰਤ ਤੇ ਪੰਜਾਬ ਅਤੇ ਡੀਸੀ ਤੇ ਐੱਸ ਐੱਸ ਪੀ ਹੁਸ਼ਿਆਰਪੁਰ ਨੂੰ ਦਰਖ਼ਾਸਤ ਦੇਣ ਉਪਰੰਤ ਅੱਜ ਤੱਕ ਪਿੰਡ ਟਾਹਲੀ ਵਿਖੇ ਆਮ ਆਦਮੀ ਪਾਰਟੀ ਦੇ ਟਾਂਡਾ ਤੋਂ ਵਿਧਾਇਕ ਜਸਵੀਰ ਸਿੰਘ ਰਾਜਾ ਅਤੇ ਉਸਦੇ ਹਮਾਇਤੀਆਂ ਵਲੋਂ ਚੋਣ ਪ੍ਰਚਾਰ ਦੌਰਾਨ ਲਾਲ ਲਕੀਰ ਵਿੱਚ ਰਹਿੰਦੇ ਲੋਕਾਂ ਨੂੰ ਮਾਲਕੀ ਹੱਕ ਕਿਉਂ ਨਹੀਂ ਦਿੱਤੇ,ਬਕਾਇਆ ਸਮੇਤ ਘਰੇਲੂ ਬਿਜਲੀ ਬਿੱਲ ਮੁਆਫ਼ ਕਿਉਂ ਨਹੀਂ ਕੀਤੇ ਅਤੇ ਪ੍ਰੋਵੈਨਸ਼ਲ ਗੌਰਮਿੰਟ ਦੀਆਂ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਾ ਕੇ ਦਲਿਤਾਂ ਨੂੰ ਮਾਲਕੀ ਹੱਕ ਕਿਉਂ ਨਹੀਂ ਦਿੱਤੇ ਆਦਿ ਸਵਾਲ ਕਰਨ ਵਾਲੇ ਦਲਿਤ ਮਜ਼ਦੂਰਾਂ ਨਾਲ ਬੁਖਲਾਹਟ ਵਿੱਚ ਆ ਕੇ ਵਧੀਕੀ ਕਰਨ ਅਤੇ ਉਹਨਾਂ ਦਾ ਮੋਬਾਇਲ ਫ਼ੋਨ ਝਪਟਣ ਸੰਬੰਧੀ ਐੱਸ ਸੀ ਐੱਸ ਟੀ ਐਕਟ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਮਨਘੜ੍ਹਤ ਕਹਾਣੀ ਬਣਾ ਕੇ ਦਰਜ ਕੀਤੇ ਗਏ ਮੁਕੱਦਮੇ ਨੂੰ ਰੱਦ ਕਰਕੇ ਜੇਲ੍ਹ ਡੱਕੇ ਦਲਿਤ ਮਜ਼ਦੂਰਾਂ ਨੂੰ ਰਿਹਾਅ ਕੀਤਾ ਗਿਆ। ਜਿਸ ਕਾਰਨ ਪੁਲਿਸ ਪ੍ਰਸ਼ਾਸਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ਼ ਮਜ਼ਦੂਰਾਂ ਦੇ ਮਨਾਂ ਵਿੱਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿੱਚ ਕਿਸਾਨਾਂ ਮਜ਼ਦੂਰਾਂ ਨੇ ਸਭਨਾਂ ਪਾਰਟੀਆਂ ਨੂੰ ਸਵਾਲ ਨਹੀਂ ਕੀਤੇ ਸਗੋਂ ਭਾਜਪਾ ਦੇ ਕੱਦਾਵਰ ਆਗੂਆਂ ਦਾ ਡਟਵਾਂ ਵਿਰੋਧ ਕੀਤਾ ਪ੍ਰੰਤੂ ਕਿੱਧਰੇ ਵੀ ਗ੍ਰਿਫ਼ਤਾਰ ਕਿਸਾਨਾਂ ਮਜ਼ਦੂਰਾਂ ਨੂੰ ਜੇਲ੍ਹ ਨਹੀਂ ਭੇਜਿਆ। ਪੁਲਿਸ ਪ੍ਰਸ਼ਾਸਨ ਵਲੋਂ ਆਮ ਆਦਮੀ ਪਾਰਟੀ ਦੇ ਟਾਂਡਾ ਤੋਂ ਵਿਧਾਇਕ ਦੇ ਸਿਆਸੀ ਦਬਾਅ ਹੇਠ ਸਵਾਲ ਕਰਨ ਵਾਲੇ ਦਲਿਤ ਮਜ਼ਦੂਰਾਂ ਨੂੰ ਝੂਠੇ ਕੇਸ ਵਿੱਚ ਜੇਲ੍ਹ ਭੇਜ ਕੇ ਧੱਕੇਸ਼ਾਹੀ ਕੀਤੀ ਗਈ। ਉਨ੍ਹਾਂ ਪ੍ਰਸ਼ਾਸਨ ਨੂੰ ਘਟਨਾ ਸਮੇਂ ਗੁਰਦੁਆਰਾ ਸਾਹਿਬ ਦੀਆਂ ਵੀਡੀਓ ਫੁੱਟਜ਼ ਨੂੰ ਜਨਤਕ ਕਰਨ ਲਈ ਕਿਹਾ ਤਾਂ ਸਾਫ਼ ਤੌਰ ਉੱਤੇ ਐੱਮ ਐੱਲ ਏ ਟਾਂਡਾ ਦਲਿਤ ਮਜ਼ਦੂਰ ਆਗੂ ਨੂੰ ਧੱਕਾ ਮਾਰਦਾ ਵੇਖਿਆ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਮਜ਼ਦੂਰ ਮੰਗਾਂ ਦੇ ਠੋਸ ਨਿਪਟਾਰੇ ਲਈ 8 ਵਾਰ ਮੁੱਖ ਮੰਤਰੀ ਮਜ਼ਦੂਰ ਜਥੇਬੰਦੀਆਂ ਨੂੰ ਮੀਟਿੰਗ ਦੇ ਕੇ ਮੁੱਕਰਿਆਂ ਅਤੇ ਲੋਕ ਸਭਾ ਚੋਣਾਂ ਵਿੱਚ ਭਗਵੰਤ ਮਾਨ ਸਰਕਾਰ ਨੂੰ
<iframe width=”560″ height=”315″ src=”https://www.youtube.com/embed/G35Ko5C64aw?si=o7Lqn98skh8QJHnR” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” referrerpolicy=”strict-origin-when-cross-origin” allowfullscreen></iframe>