
ਡਿਪਟੀ ਕਮਿਸ਼ਨਰ ਵੱਲੋਂ ਸੱਚਦੇਵਾ ਸਟਾਕਸ ਹੁਸ਼ਿਆਰਪੁਰ ਸਾਈਕਲੋਥਾਨ ਸੀਜਨ-7 ਦੀ ਟੀ-ਸ਼ਰਟ ਰਿਲੀਜ
6 ਅਪ੍ਰੈਲ ਨੂੰ 350 ਸਾਈਕਲਿਸਟ ਲੈਣਗੇ ਹਿੱਸਾ, 100 ਕਿਲੋਮੀਟਰ ਦੀ ਦੂਰੀ ਕਰਨਗੇ ਤੈਅ
ਹੁਸ਼ਿਆਰਪੁਰ।(TTT) ਫਿੱਟ ਬਾਈਕਰ ਕਲੱਬ ਹੁਸ਼ਿਆਰਪੁਰ ਵੱਲੋਂ ਸੱਚਦੇਵਾ ਸਟਾਕਸ ਹੁਸ਼ਿਆਰਪੁਰ ਸਾਈਕਲੋਥਾਨ ਸੀਜਨ-7 ਜੋ ਕਿ 6 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ ਸਬੰਧੀ ਟੀ-ਸ਼ਰਟ ਕਲੱਬ ਮੈਂਬਰਾਂ ਵੱਲੋਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਕੋਲੋ ਉਨ੍ਹਾਂ ਦੇ ਦਫਤਰ ਪੁੱਜ ਕੇ ਰਿਲੀਜ ਕਰਵਾਈ ਗਈ, ਇਸ ਮੌਕੇ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸੱਚਦੇਵਾ ਨੇ ਦੱਸਿਆ ਕਿ 6 ਅਪ੍ਰੈਲ ਨੂੰ 55 ਵੱਖ-ਵੱਖ ਸ਼ਹਿਰਾਂ ਨਾਲ ਸਬੰਧਿਤ 350 ਸਾਈਕਲਿਸਟ ਇਸ ਸਾਈਕਲੋਥਾਨ ਵਿੱਚ ਭਾਗ ਲੈਣ ਜਾ ਰਹੇ ਹਨ ਤੇ ਇਸ ਸਾਈਕਲੋਥਾਨ ਦਾ ਥੀਮ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਖਿਲਾਫ ਛੇੜੀ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਨੂੰ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਾਈਕਲੋਥਾਨ ਨੂੰ 6 ਅਪ੍ਰੈਲ ਨੂੰ ਸਵੇਰੇ 7 ਵਜੇ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਸੱਚਦੇਵਾ ਸਟਾਕਸ ਦੇ ਬੂਲਾਵਾੜੀ ਸਥਿਤ ਮੁੱਖ ਦਫਤਰ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਾਵੇਗਾ ਤੇ ਇਸ ਦੌਰਾਨ ਸਾਈਕਲਿਸਟ ਹੁਸ਼ਿਆਰਪੁਰ ਤੋਂ ਟਾਂਡਾ-ਚੌਂਲਾਂਗ ਤੇ ਫਿਰ ਵਾਪਿਸ ਹੁਸ਼ਿਆਰਪੁਰ ਦੀ 100 ਕਿਲੋਮੀਟਰ ਦੀ ਦੂਰੀ ਤੈਅ ਕਰਨਗੇ। ਇਸ ਮੌਕੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਫਿੱਟ ਬਾਈਕਰ ਕਲੱਬ ਵੱਲੋਂ ਚਲਾਈਆਂ ਜਾਣ ਵਾਲੀਆਂ ਗਤੀਵਿਧੀਆਂ ਦੀ ਪ੍ਰਸ਼ੰਸਾ ਕੀਤੀ ਗਈ। ਇਸ ਸਮੇਂ ਉੱਤਮ ਸਿੰਘ ਸਾਬੀ, ਤਰਲੋਚਨ ਸਿੰਘ, ਗੁਰਮੇਲ ਸਿੰਘ, ਉਕਾਂਰ ਸਿੰਘ, ਰੋਹਿਤ ਬੱਸੀ, ਸੌਰਵ ਸ਼ਰਮਾ, ਦੌਲਤ ਸਿੰਘ, ਸਾਗਰ ਸੈਣੀ ਆਦਿ ਵੀ ਹਾਜਰ ਸਨ।
ਕੈਪਸ਼ਨ-ਸਾਈਕਲੋਥਾਨ ਦੀ ਟੀ-ਸ਼ਰਟ ਰਿਲੀਜ ਕਰਦੇ ਹੋਏ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਤੇ ਨਾਲ ਹਨ ਪਰਮਜੀਤ ਸੱਚਦੇਵਾ ਤੇ ਹੋਰ।

