ਡਿਪਟੀ ਕਮਿਸਨਰ ਵੱਲੋ ਨਗਰ ਨਿਗਮ ਦੀ ਡੰਪਿੰਗ ਗਰਾਊਂਡ ਤੇ ਪ੍ਰੋਸੈਸਿੰਗ ਪਲਾਂਟ ਦੀ ਚੈਕਿੰਗ
(TTT)ਹੁਸਿਆਰਪੁਰ, 23 ਅਗਸਤ ਮਾਨਯੋਗ ਨੈਸ਼ਨਲ ਗ੍ਰੀਨ ਟ੍ਰਬਿਊਨਲ ਦੀਆਂ ਹਦਾਇਤਾਂ ਅਨੁਸਾਰ ਸਵੱਛ ਭਾਰਤ ਮਿਸ਼ਨ ਤਹਿਤ ਡਿਪਟੀ ਕਮਿਸਨਰ ਕੋਮਲ ਮਿੱਤਲ ਵੱਲੋਂ ਨਗਰ ਨਿਗਮ ਹੁਸਿਆਰਪੁਰ ਦੇ ਵੱਖ- ਵੱਖ ਅਧਿਕਾਰਿਆਂ ਸਮੇਤ ਕੂੜੇ ਦੀ ਚੱਲ ਰਹੀ ਪ੍ਰੋਸੈਸਿੰਗ ਸਬੰਧੀ ਚੈਕਿੰਗ ਕੀਤੀ ਗਈ। ਇਸ ਮੌਕੇ ਕਮਿਸ਼ਨਰ ਡਾ. ਅਮਨਦੀਪ ਕੌਰ, ਸੁੰਯੁਕਤ ਕਮਿਸਨਰ ਸੰਦੀਪ ਤਿਵਾੜੀ, ਨਿਗਮ ਇੰਜੀਨੀਅਰ ਕੁਲਦੀਪ ਸਿੰਘ , ਸੈਨਟਰੀ ਇੰਸਪੈਕਟਰ ਜਨਕ ਰਾਜ, ਸਹਾਇਕ ਨਿਗਮ ਇੰਜੀਨੀਅਰ ਲਵਦੀਪ ਸਿੰਘ, ਜੂਨੀਅਰ ਇੰਜੀਨੀਅਰ ਪਵਨ ਭੱਟੀ, ਸਹਾਇਕ ਸਿਸਟਮ ਮੈਨੇਜਰ ਗੌਰਵ ਸਰਮਾ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨਗਰ ਨਿਗਮ ਦਦ ਡੰਪਿੰਗ ਗਰਾਊਂਡ ‘ਤੇ ਪਏ ਲੈਗੇਸੀ ਵੇਸਟ ਦੀ ਹੋ ਰਹੀ ਰੈਮੀਡੇਸ਼ਨ ਦਾ ਨਿਰੀਖਣ ਕੀਤਾ ਅਤੇ ਨਗਰ ਨਿਗਮ ਵੱਲੋਂ ਰੋਜ਼ਾਨਾ ਕੀਤੀ ਜਾ ਰਹੀ ਰੈਮੀਡੇਸ਼ਨ ਦੀ ਪ੍ਰਸੰਸਾ ਕੀਤੀ। ਉਨ੍ਹਾਂ ਡੰਪਿੰਗ ਗਰਾਊਂਡ ‘ਤੇ ਮੌਜੂਦ ਪੁਰਾਣੇ ਪਏ ਕੂੜੇ ਦੇ ਢੇਰਾਂ ਨੂੰ ਖ਼ਤਮ ਕਰਨ ਲਈ ਨਗਰ ਨਿਗਮ ਦੀ ਟੀਮ ਨੂੰ ਵਧਾਈ ਦਿੱਤੀ ਅਤੇ ਬਾਕੀ ਬਚੇ ਹੋਏ ਕੂੜੇ ਨੂੰ ਜਲਦ ਤੋ ਜਲਦ ਖ਼ਤਮ ਕਰਨ ਲਈ ਕਿਹਾ।ਇਸ ਦੇ ਨਾਲ ਹੀ ਉਨ੍ਹਾਂ ਹਦਾਇਤ ਕੀਤੀ ਕਿ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਕਿ ਕੋਈ ਵੀ ਤਾਜ਼ਾ ਮਿਕਸ ਕੂੜਾ ਡੰਪ ਨਾ ਕੀਤਾ ਜਾਵੇ ਅਤੇ ਕੂੜੇ ਦੀ ਸੋਰਸ ਸੈਗਰੀਗੇਸ਼ਨ ਕਰਨ ਉਪਰੰਤ ਨਗਰ ਨਿਗਮ ਹੁਸਿਆਰਪੁਰ ਦੇ ਬਣੇ ਪ੍ਰੋਸੈਸਿੰਗ ਪਲਾਟਾਂ ‘ਤੇ ਪ੍ਰੋਸੈਸ ਕੀਤਾ ਜਾਵੇ। ਜੇਕਰ ਕਿਸੇ ਵੀ ਵਿਅਕਤੀ ਵੱਲੋਂ ਸੋਲਿਡ ਵੇਸਟ ਮੈਨੇਜਮੈਂਟ ਰੂਲ, 2016 ਅਤੇ ਪਲਾਸਟਿਕ ਵੇਸਟ ਮੈਨੇਜਮੈਂਟ ਰੂਲਾਂ ਦੀ ਉਲੰਘਣਾ ਕੀਤੀ ਜਾਵੇ, ਤਾਂ ਨਗਰ ਨਿਗਮ ਹੁਸਿਆਰਪੁਰ ਵੱਲੋਂ ਇਸ ਦਾ ਸਖ਼ਤ ਨੋਟਿਸ ਲੈਂਦੇ ਹੋਏ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਇਸ ਦੇ ਨਾਲ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਘਰ ਤੋ ਹੀ ਗਿੱਲੇ ਅਤੇ ਸੁੱਕਾ ਕੂੜੇ ਨੂੰ ਵੱਖ-ਵੱਖ ਕਰਕੇ ਹੀ ਆਪਣੇ ਏਰੀਏ ਦੇ ਸਫ਼ਾਈ ਸੇਵਕ ਨੂੰ ਦਿੱਤਾ ਜਾਵੇ, ਤਾਂ ਜੋ ਵੱਖ ਕੀਤੇ ਕੂੜੇ ਨੂੰ ਸਿਧੇ ਤੌਰ ‘ਤੇ ਪ੍ਰੋਸੈਸਿੰਗ ਲਈ ਐਮ.ਆਰ.ਐਫ ਪਲਾਂਟਾ ਤੇ ਭੇਜਿਆ ਜਾ ਸਕੇ ਅਤੇ ਸਿੰਗਲ ਯੂਜ਼ ਪਲਾਸਟਿਕ ਤੋਂ ਬਣੀਆਂ ਵਸਤੂਆਂ, ਜਿਵੇ ਕਿ ਪਲਾਸਟਿਕ ਦੇ ਲਿਫਾਫ਼ੇ ਆਦਿ, ਦਾ ਇਸਤੇਮਾਲ ਨਾ ਕੀਤਾ ਜਾਵੇ ।